ਸਸਤੇ 'ਚ ਗੈਸ ਸਿਲੰਡਰ ਭਰਾਉਣ ਦਾ ਮੌਕਾ, ਇਸ ਆਫ਼ਰ ਤਹਿਤ ਮਿਲ ਰਹੀ ਹੈ ਭਾਰੀ ਛੋਟ

Saturday, Jul 03, 2021 - 06:30 PM (IST)

ਸਸਤੇ 'ਚ ਗੈਸ ਸਿਲੰਡਰ ਭਰਾਉਣ ਦਾ ਮੌਕਾ, ਇਸ ਆਫ਼ਰ ਤਹਿਤ ਮਿਲ ਰਹੀ ਹੈ ਭਾਰੀ ਛੋਟ

ਨਵੀਂ ਦਿੱਲੀ - ਤੇਲ ਕੰਪਨੀਆਂ ਵਲੋਂ LPG Cylinder ਦੀਆਂ ਕੀਮਤਾਂ ਵਿਚ ਫਿਰ ਇਸ ਮਹੀਨੇ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਗੈਸ ਸਿਲੰਡਰ ਦੀ ਕੀਮਤ ਹੁਣ ਵਧ ਕੇ 834.50 ਰੁਪਏ ਹੋ ਗਈ ਹੈ। ਇਸ ਮਹਿੰਗਾਈ ਦੇ ਸਮੇਂ ਵਿਚ ਪੇਟੀਐੱਮ ਆਮ ਲੋਕਾਂ ਲਈ ਵਧੀਆ ਆਫ਼ਰ ਲੈ ਕੇ ਆਇਆ ਹੈ। ਇਸ ਆਫ਼ਰ ਦੇ ਤਹਿਤ ਪੇਟੀਐੱਮ ਜ਼ਰੀਏ ਬੁਕਿੰਗ ਕਰਕੇ ਤੁਹਾਨੂੰ 900 ਰੁਪਏ ਦਾ ਕੈਸ਼ਬੈਕ ਮਿਲ ਸਕਦਾ ਹੈ। ਇਸ ਤੋਂ ਇਲਾਵਾ ਪੇਟੀਐਮ ਇਕ ਅਜਿਹਾ ਫੀਚਰ ਲੈ ਕੇ ਆਇਆ ਹੈ ਜਿਸ ਦੇ ਜ਼ਰੀਏ ਯੂਜ਼ਰ ਬੁਕਿੰਗ ਦੇ ਕਈ ਘੰਟਿਆ ਬਾਅਦ ਵੀ ਦੂਜੇ ਪਲੇਟਫਾਰਮ ਤੋਂ ਭੁਗਤਾਨ ਕਰ ਸਕਦੇ ਹਨ।

ਇਸ ਢੰਗ ਨਾਲ ਮਿਲ ਸਕੇਗਾ ਆਫ਼ਰ ਦਾ ਲਾਭ

ਜੇਕਰ ਤੁਸੀਂ ਪੇਟੀਐੱਮ ਜ਼ਰੀਏ ਪਹਿਲੀ ਵਾਰ ਬੁਕਿੰਗ ਕਰਵਾ ਰਹੇ ਹੋ ਤਾਂ ਤੁਹਾਨੂੰ 3 ਸਿਲੰਡਰ ਬੁੱਕ ਕਰਨ 'ਤੇ 900 ਰੁਪਏ ਵਾਪਸ(ਕੈਸ਼ਬੈਕ) ਮਿਲ ਸਕਦਾ ਹੈ। ਪਹਿਲੀ ਵਾਰ ਬੁਕਿੰਗ ਕਰਵਾ ਰਹੇ ਗਾਹਕਾਂ ਨੂੰ Paytm First Points ਵੀ ਮਿਲਣਗੇ। ਇਨ੍ਹਾਂ ਪੁਆਇੰਟਸ ਦਾ ਇਸਤੇਮਾਲ Wallet balance ਨੂੰ Redeem ਕਰਨ ਵਿਚ ਹੋ ਸਕੇਗਾ। ਬੁਕਿੰਗ ਦੇ 24 ਘੰਟਿਆ ਦੇ ਅੰਦਰ ਤੁਹਾਨੂੰ ਕੈਸ਼ਬੈਕ ਦਾ ਸਕ੍ਰੈਚ ਕਾਰਡ ਮਿਲ ਜਾਵੇਗਾ। ਇਸ ਕਾਰਡ ਨੂੰ 7 ਦਿਨਾਂ ਦੇ ਅੰਦਰ ਇਸਤੇਮਾਲ ਕਰਨਾ ਹੋਵੇਗਾ। ਜੇਕਰ ਤੁਸੀਂ ਉਸ ਸਮੇਂ ਸਕ੍ਰੈਚ ਕਾਰਡ ਨੂੰ ਨਹੀਂ ਖੋਲ੍ਹ ਪਾਉਂਦੇ ਤਾਂ ਇਸ ਨੂੰ Cashback and Offers Section ਵਿਚ ਜਾ ਕੇ ਖੋਲ੍ਹ ਸਕਦੇ ਹੋ।

ਇਹ ਵੀ ਪੜ੍ਹੋ : Paytm ਦੇਵੇਗਾ 50 ਕਰੋੜ ਰੁਪਏ ਦਾ ਕੈਸ਼ਬੈਕ, ਜਾਣੋ ਕਿਸ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ

ਇਸ ਤਰ੍ਹਾਂ ਕਰੋ ਬੁਕਿੰਗ

  • Plays store 'ਤੇ ਜਾ ਕੇ Paytm ਐਪ ਡਾਊਨਲੋਡ ਕਰ ਲਓ ਅਤੇ ਆਪਣਾ Account ਬਣਾ ਲਵੋ।
  • ਇਸ ਤੋਂ ਬਾਅਦ Paytm ਵਿਚ ਜਾ ਕੇ Show more 'ਤੇ ਕਲਿੱਕ ਕਰੋ।
  • ‌‌ਇਸ ਤੋਂ ਬਾਅਦ Recharge ਅਤੇ Pay Bill 'ਤੇ Click ਕਰੋ।
  • Book a cylinder ਵਿਕਲਪ 'ਤੇ ਜਾ ਕੇ ਜ਼ਰੂਰੀ ਜਾਣਕਾਰੀ ਭਰੋ 
  • ਇਸ ਤੋਂ ਬਾਅਦ ਤੁਹਾਨੂੰ ਭੁਗਤਾਨ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਸਕ੍ਰੈਚ ਕਾਰਡ ਆ ਜਾਵੇਗਾ।

ਇਹ ਵੀ ਪੜ੍ਹੋ : ਘਰੇਲੂ ਉਦਯੋਗ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ, ਚੀਨ ਤੋਂ ਵਧਿਆ ਇਲੈਕਟ੍ਰਾਨਿਕਸ ਆਯਾਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News