ਸਨੈਪਡੀਲ ਦੇ ਦੋ ਆਫਰ, 80% ਤੱਕ ਪਾਓ ਛੂਟ

06/24/2017 10:25:21 AM

ਨਵੀਂ ਦਿੱਲੀ—ਗਾਹਕਾਂ ਨੂੰ ਲੁਭਾਉਣ ਲਈ ਆਨਲਾਈਨ ਸ਼ਾਪਿੰਗ ਵੈੱਬਸਾਈਟ ਸਨੈਪਡੀਲ ਨੇ ਦੋ ਆਫਰ ਲਾਂਚ ਕੀਤੇ ਹਨ। ਇਸ ਸੇਲ 'ਚ ਕੰਪਨੀ ਕੱਪੜੇ ਅਤੇ ਹੋਰ ਸਮਾਨਾਂ 'ਤੇ ਲੁਭਾਉਣੇ ਆਫਰ ਦੇ ਰਹੀ ਹੈ। ਇਹ ਸੇਲ ਸ਼ਨੀਵਾਰ 24 ਜੂਨ ਤੋਂ ਐਤਵਾਰ 25 ਜੂਨ ਤੱਕ ਚਲੇਗੀ। ਕੱਪੜਿਆਂ 'ਤੇ ਕੰਪਨੀ 80 ਫੀਸਦੀ ਤੱਕ ਦਾ ਡਿਸਕਾਊਂਟ ਦੇ ਰਹੀ ਹੈ। ਇਸ ਤੋਂ ਇਲਾਵਾ ਹੈਲਥ, ਇਲੈਕਟ੍ਰੋਨਿਕ ਅਤੇ ਕਾਸਮੈਟਿਕ ਸਮੇਤ ਕਈ ਹੋਰ ਪ੍ਰਾਡੈਕਟਾਂ 'ਤੇ ਵੀ ਭਾਰੀ ਛੂਟ ਮਿਲ ਰਹੀ ਹੈ। ਕਪੱੜਿਆਂ ਅਤੇ ਫੁੱਟਵੇਅਰ ਲਈ ਕੰਪਨੀ ਨੇ ਐਂਡ ਆਫ ਸੀਜ਼ਨ ਸੇਲ ਸ਼ੁਰੂ ਕੀਤੀ ਹੈ। ਸਪਾਈਕਰ ਅਤੇ ਕਿਲਰ ਵਰਗੇ ਕੱਪੜੇ ਬ੍ਰਾਂਡ 'ਤੇ ਕੰਪਨੀ 40 ਫੀਸਦੀ ਤੱਕ ਦੀ ਛੋਟ ਦੇ ਰਹੀ ਹੈ। ਉਧਰ ਫੁੱਟਵੇਅਰ ਦੇ ਵੱਖ-ਵੱਖ ਬ੍ਰਾਂਡ 'ਤੇ ਕੰਪਨੀ 40-70 ਫੀਸਦੀ ਤੱਕ ਦਾ ਆਫਰ ਦੇ ਰਹੀ ਹੈ। ਹੈਂਡਬੈਗ-ਵਾਲੀਟਸ ਅਤੇ ਫੈਸ਼ਨ ਜਿਊਲਰੀ 'ਤੇ ਵੀ ਕੰਪਨੀ ਭਾਰੀ ਡਿਸਕਾਊਂਟ ਦੇ ਰਹੀ ਹੈ। 
ਇਸ ਤੋਂ ਇਲਾਵਾ ਅਨਬਾਕਸ ਮਾਨਸੂਨ ਡੀਲ ਦੇ ਤਹਿਤ ਸਨੈਪਡੀਲ ਸਕਿੰਨ ਕੇਅਰ ਬ੍ਰਾਂਡ ਹਿਮਾਲਿਆ, ਓਲੇ ਵਰਗੇ ਬ੍ਰਾਂਡ 'ਤੇ 25 ਫੀਸਦੀ ਤੱਕ ਦੀ ਛੂਟ ਦੇ ਰਿਹਾ ਹੈ। ਹੈਲਥ ਪ੍ਰਾਡੈਕਟ ਜਿਵੇਂ ਗਲੂਕੋਜ਼ ਆਦਿ 'ਤੇ ਵੀ ਕੰਪਨੀ ਚੰਗੀ-ਖਾਸੀ ਛੂਟ ਆਫਰ ਕਰ ਰਹੀ ਹੈ। ਇਸ ਸੇਲ 'ਚ ਗੈਸ ਚੂਲਾ, ਚਿਮਨੀ, ਗੋਦਰੇਜ਼ ਲਾਕਰ, ਬੈਗਸ ਆਦਿ 'ਤੇ ਡਿਸਕਾਊਂਟ ਮਿਲ ਰਿਹਾ ਹੈ।


Related News