ਹੁਣ ਘਰ ਖਰੀਦਣ ਲਈ ਪੀ. ਐੱਫ. ਚੋਂ ਕਢਵਾਓ 90 ਫੀਸਦੀ ਰਕਮ

04/22/2017 1:22:51 PM

ਨਵੀਂ ਦਿੱਲੀ— ਸੰਗਠਿਤ ਖੇਤਰ ''ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮੋਦੀ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। ਹੁਣ ਕਰਮਚਾਰੀ ਘਰ ਖਰੀਦਣ ਜਾਂ ਘਰ ਬਣਾਉਣ ਲਈ ਆਪਣੇ ਪੀ. ਐੱਫ. ''ਚੋਂ 90 ਫੀਸਦੀ ਤਕ ਰਕਮ ਕਢਵਾ ਸਕਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਮਹੀਨਾਵਰ ਯੋਗਦਾਨ ਨਾਲ ਹੋਮ ਲੋਨ ਦੀ ਕਿਸ਼ਤ ਦਾ ਭੁਗਤਾਨ ਵੀ ਕਰ ਸਕਦੇ ਹਨ। ਇਸ ਲਈ ਕੇਂਦਰ ਸਰਕਾਰ ਨੇ ਈ. ਪੀ. ਐੱਫ. ਐਕਟ 1952 ''ਚ ਸੋਧ ਕੀਤਾ ਹੈ। 

ਕਰਮਚਾਰੀ ਭਵਿੱਖ ਫੰਡ ਸੰਗਟਨ (ਈ. ਪੀ. ਐੱਫ. ਓ.) ਦੇ ਕਰਮਚਾਰੀਆਂ ਲਈ ਹਾਊਸਿੰਗ ਨਾਲ ਜੁੜਿਆ ਇਹ ਪ੍ਰਬੰਧ 12 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। ਇਸ ਨਾਲ ਈ. ਪੀ. ਐੱਫ. ਓ. ਦੇ ਲਗਭਗ 4 ਕਰੋੜ ਮੈਂਬਰਾਂ ਨੂੰ ਫਾਇਦਾ ਹੋਵੇਗਾ। ਕੇਂਦਰ ਸਰਕਾਰ ਨੇ ਇਸ ਬਾਰੇ ਗਜਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਈ. ਪੀ. ਐੱਫ. ਓ. ਮੈਂਬਰ ਨੂੰ ਹਾਊਸਿੰਗ ਸਕੀਮ ਦਾ ਫਾਇਦਾ ਲੈਣ ਲਈ 10 ਮੈਂਬਰੀ ਸਹਿਕਾਰੀ ਜਾਂ ਹਾਊਸਿੰਗ ਮਕਸਦ ਲਈ ਬਣਾਈ ਗਈ ਸੁਸਾਇਟੀ ਦਾ ਮੈਂਬਰ ਬਣਨਾ ਹੋਵੇਗਾ। ਇਸ ਸਕੀਮ ਤਹਿਤ ਪੀ. ਐੱਫ. ''ਚੋਂ ਪੈਸੇ ਉਦੋਂ ਕਢਵਾਏ ਜਾ ਸਕਣਗੇ ਜਦੋਂ ਘੱਟ ਤੋਂ ਘੱਟ ਤਿੰਨ ਸਾਲ ਤੋਂ ਈ. ਪੀ. ਐੱਫ. ''ਚ ਯੋਗਦਾਨ ਕੀਤਾ ਗਿਆ ਹੋਵੇ। ਇਸ ਤੋਂ ਘੱਟ ਮਿਆਦ ਦੇ ਮੈਂਬਰ ਪੈਸੇ ਨਹੀਂ ਕਢਵਾ ਸਕਣਗੇ। ਇਸ ਸਕੀਮ ਦਾ ਲਾਭ ਇਕ ਵਾਰ ਹੀ ਲਿਆ ਜਾ ਸਕੇਗਾ। ਜੇਕਰ ਕਿਸੇ ਦੇ ਪੀ. ਐੱਫ. ''ਚ 20 ਹਜ਼ਾਰ ਰੁਪਏ ਤੋਂ ਘੱਟ ਪੈਸੇ ਹਨ ਤਾਂ ਉਹ ਇਸ ਸਕੀਮ ਤਹਿਤ ਪੈਸੇ ਨਹੀਂ ਕਢਵਾ ਸਕੇਗਾ।


Related News