'ਮੰਦੀ' ਦੀ ਲਪੇਟ 'ਚ ਜਰਮਨੀ ਦੀ ਅਰਥਵਿਵਸਥਾ, ਪਹਿਲੀ ਤਿਮਾਹੀ 'ਚ GDP 'ਚ 0.3 ਫੀਸਦੀ ਦੀ ਗਿਰਾਵਟ

Thursday, May 25, 2023 - 02:20 PM (IST)

'ਮੰਦੀ' ਦੀ ਲਪੇਟ 'ਚ ਜਰਮਨੀ ਦੀ ਅਰਥਵਿਵਸਥਾ, ਪਹਿਲੀ ਤਿਮਾਹੀ 'ਚ GDP 'ਚ 0.3 ਫੀਸਦੀ ਦੀ ਗਿਰਾਵਟ

ਬਰਲਿਨ (ਏਜੰਸੀ) : ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਜਰਮਨੀ ਹੁਣ ਰਸਮੀ ਤੌਰ ‘ਤੇ ਮੰਦੀ ਦੇ ਦੌਰ ‘ਚ ਹੈ। ਨਵੇਂ ਅੰਕੜੇ ਦਰਸਾਉਂਦੇ ਹਨ ਕਿ ਮੌਜੂਦਾ ਸਾਲ ਦੀ ਪਹਿਲੀ ਤਿਮਾਹੀ ਵਿੱਚ ਜਰਮਨੀ ਦੀ ਆਰਥਿਕਤਾ ਵਿੱਚ ਅਚਾਨਕ ਗਿਰਾਵਟ ਆਈ ਹੈ। ਫੈਡਰਲ ਸਟੈਟਿਸਟਿਕਸ ਆਫਿਸ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜਨਵਰੀ-ਮਾਰਚ 'ਚ ਜਰਮਨੀ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 'ਚ 0.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। 2022 ਦੀ ਆਖਰੀ ਤਿਮਾਹੀ ਵਿੱਚ ਵੀ, ਜਰਮਨੀ ਦੀ ਜੀ.ਡੀ.ਪੀ ਵਿਚ 0.5 ਫ਼ੀਸਦੀ ਦੀ ਗਿਰਾਵਟ ਆਈ ਸੀ।

ਇਹ ਵੀ ਪੜ੍ਹੋ : ਰਿਲਾਇੰਸ ਦੇ JioMart ਨੇ 1000 ਕਰਮਚਾਰੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ, ਅਜੇ ਹੋਰ ਛਾਂਟੀ ਦੀ ਹੈ ਯੋਜਨਾ

ਲਗਾਤਾਰ ਦੋ ਤਿਮਾਹੀਆਂ ਲਈ ਜੀਡੀਪੀ ਵਿੱਚ ਗਿਰਾਵਟ ਤਕਨੀਕੀ ਤੌਰ 'ਤੇ ਮੰਦੀ ਵਜੋਂ ਦਰਸਾਉਂਦਾ ਹੈ। ਇਹ ਅੰਕੜੇ ਜਰਮਨ ਸਰਕਾਰ ਲਈ ਵੱਡਾ ਝਟਕਾ ਹਨ। ਪਿਛਲੇ ਮਹੀਨੇ ਹੀ ਸਰਕਾਰ ਨੇ ਇਸ ਸਾਲ ਲਈ ਵਿਕਾਸ ਦਰ ਦਾ ਅਨੁਮਾਨ ਦੁੱਗਣਾ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਸੀ ਕਿ ਦੇਸ਼ ਦੀ ਅਰਥਵਿਵਸਥਾ 0.4 ਫੀਸਦੀ ਦੀ ਦਰ ਨਾਲ ਵਧੇਗੀ। ਜਨਵਰੀ 'ਚ 0.2 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਉੱਚ ਮਹਿੰਗਾਈ ਕਾਰਨ ਖਪਤਕਾਰਾਂ ਦੇ ਖਰਚੇ ਪ੍ਰਭਾਵਿਤ ਹੋਏ ਹਨ। ਅਪ੍ਰੈਲ ਵਿੱਚ ਕੀਮਤਾਂ ਇੱਕ ਸਾਲ ਪਹਿਲਾਂ ਨਾਲੋਂ 7.2 ਪ੍ਰਤੀਸ਼ਤ ਵੱਧ ਹਨ।

ਇਹ ਵੀ ਪੜ੍ਹੋ : ਅੱਜ ਤੋਂ ਬਦਲੇ ਜਾ ਸਕਣਗੇ 2000 ਰੁਪਏ ਦੇ ਨੋਟ, ਜਾਣੋ ਸੀਮਾ ਅਤੇ ਕੀ ਹਨ ਬੈਂਕ ਦੇ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News