ਜਿਓ ਫੋਨ ਬੁਕਿੰਗ : ਵੈੱਬਸਾਈਟ ਠੱਪ ਫਿਰ ਵੀ ਬੁੱਕ ਹੋਏ 40 ਲੱਖ ਫੋਨ

Friday, Aug 25, 2017 - 03:06 PM (IST)

ਜਿਓ ਫੋਨ ਬੁਕਿੰਗ : ਵੈੱਬਸਾਈਟ ਠੱਪ ਫਿਰ ਵੀ ਬੁੱਕ ਹੋਏ 40 ਲੱਖ ਫੋਨ

ਨਵੀਂ ਦਿੱਲੀ—ਵੀਰਵਾਰ ਸ਼ਾਮ ਨੂੰ ਜਿਓ ਫੋਨ ਦੀ ਬੁਕਿੰਗ ਤੋਂ ਪਹਿਲਾਂ ਜਿਓ ਦੀ ਵੈੱਬਸਾਈਟ ਠੱਪ ਹੋਣ ਦੇ ਬਾਵਜੂਦ ਰਿਲਾਇੰਸ ਜਿਓ ਕਰੀਬ 30-40 ਲੱਖ ਫੋਨ ਦੀ ਪ੍ਰੀ ਬੁਕਿੰਗ ਕਰਨ 'ਚ ਕਾਮਯਾਬ ਰਿਹਾ ਹੈ। ਇਹ ਜਾਣਕਾਰੀ ਜਿਓ ਦੇ ਰਿਟੇਲਰਸ ਨੇ ਦਿੱਤੀ ਹੈ। ਰਿਟੇਰਲਸ ਨੇ ਕਿਹਾ ਕਿ ਬੁਕਿੰਗ ਹੁਣ ਵੀ ਜਾਰੀ ਹੈ ਅਤੇ ਅੱਗੇ ਇਸ 'ਚ ਤੇਜ਼ੀ ਦਾ ਇਜ਼ਾਫਾ ਹੋ ਸਕਦਾ ਹੈ। ਹਾਲਾਂਕਿ ਰਿਲਾਇੰਸ ਜਿਓ ਵਲੋਂ ਇਸ ਨੂੰ ਲੈ ਕੇ ਅਜੇ ਕਿਸੇ ਤਰ੍ਹਾਂ ਦੀ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ। 
ਵੀਰਵਾਰ ਸ਼ਾਮ ਨੂੰ 5.30 ਵਜੇ ਜਦ ਵੈੱਬਸਾਈਟ ਰਾਹੀਂ ਜਿਓ ਫੋਨ ਦੀ ਬੁਕਿੰਗ ਸ਼ੁਰੂ ਹੋਣੀ ਸੀ ਤਾਂ ਉਸ ਸਮੇਂ ਵੈੱਬਸਾਈਟ 'ਤੇ ਵੀ ਭਾਰੀ ਟ੍ਰੈਫਿਕ ਕਾਰਨ ਉਹ ਠੱਪ ਹੋ ਗਈ ਅਤੇ ਕਾਫੀ ਦੇਰ ਤੋਂ ਬਾਅਦ ਦੁਬਾਰਾ ਚੱਲਣ 'ਚ ਆਈ। ਮੌਜੂਦਾ ਸਮੇਂ 'ਚ ਵੈੱਬਸਾਈਟ ਚੱਲ ਰਹੀ ਹੈ ਅਤੇ ਫੋਨ ਦੀ ਪ੍ਰੀ ਬੁਕਿੰਗ ਵੀ ਕੀਤੀ ਜਾ ਸਕਦੀ ਹੈ। 
ਜਿਓ ਨੇ ਵੈੱਬਸਾਈਟ ਤੋਂ ਇਲਾਵਾ ਮਾਈਜਿਓ ਐਪ ਨਾਲ ਵੀ ਫੋਨ ਦੀ ਪ੍ਰੀ ਬੁਕਿੰਗ ਸੁਵਿਧਾ ਸ਼ੁਰੂ ਕੀਤੀ ਹੋਈ ਹੈ। ਇਸ ਤੋਂ ਇਲਾਵਾ ਰਿਲਾਇੰਸ ਡਿਜ਼ੀਟਲ ਦੇ ਆਊਟਲੇਟ ਅਤੇ ਜਿਓ ਸੈਂਟਰ ਦੇ ਰਾਹੀਂ ਵੀ ਜਿਓ ਫੋਨ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਫੋਨ ਦੀ ਬੁਕਿੰਗ ਸਿਰਫ 500 ਰੁਪਏ ਦੇ ਕੇ ਕੀਤੀ ਜਾ ਸਕਦੀ ਹੈ, ਬਾਕੀ ਬਚੀ 1000 ਰੁਪਏ ਦੀ ਸਕਿਓਰਿਟੀ ਫੋਨ ਦੀ ਡਿਲਵਰੀ ਦੇ ਸਮੇਂ ਜਮ੍ਹਾ ਕਰਵਾਉਣੀ ਹੋਵੇਗੀ। ਰਿਟੇਰਲਸ ਮੰਨ ਰਹੇ ਹਨ ਕਿ ਪਹਿਲੀ ਸਤੰਬਰ ਯਾਨੀ ਅਗਲੇ ਹਫਤੇ ਤੋਂ ਜਿਓ ਫੋਨ ਦੀ ਡਿਲਵਰੀ ਸ਼ੁਰੂ ਹੋ ਸਕਦੀ ਹੈ।


Related News