ਰਤਨ ਅਤੇ ਗਹਿਣਾ ਬਰਾਮਦ ਦਸੰਬਰ ’ਚ 6.3 ਫੀਸਦੀ ਵਧ ਕੇ 2.49 ਅਰਬ ਡਾਲਰ ’ਤੇ

01/14/2021 4:44:53 PM

ਕੋਲਕਾਤਾ (ਭਾਸ਼ਾ)– ਰਤਨ ਅਤੇ ਗਹਿਣਿਆਂ ਦੀ ਕੁਲ ਬਰਾਮਦ ਦਸੰਬਰ 2020 ’ਚ 6.33 ਫੀਸਦੀ ਵਧ ਕੇ 2.49 ਅਰਬ ਡਾਲਰ ’ਤੇ ਪਹੁੰਚ ਗਈ। ਇਸ ਤੋਂ ਪਿਛਲੇ ਸਾਲ ਸਮਾਨ ਮਹੀਨੇ ’ਚ ਇਹ 2.35 ਅਰਬ ਡਾਲਰ ਰਿਹਾ ਸੀ। ਰਤਨ ਅਤੇ ਗਹਿਣਾ ਬਰਾਮਦ ਪ੍ਰਮੋਸ਼ਨ ਕੌਂਸਲ (ਜੀ. ਜੇ. ਈ. ਪੀ. ਸੀ.) ਦੇ ਚੇਅਰਮੈਨ ਕੋਲਿਨ ਸ਼ਾਹ ਨੇ ਇਹ ਜਾਣਕਾਰੀ ਦਿੱਤੀ। ਰੁਪਏ ’ਚ ਖੇਤਰ ਦੀ ਬਰਾਮਦ ਦਸੰਬਰ ’ਚ 9.2 ਫੀਸਦੀ ਵਧ ਕੇ 18,261 ਕਰੋੜ ਰੁਪਏ ’ਤੇ ਪਹੁੰਚ ਗਈ।

ਸ਼ਾਹ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨੇ ਅਪ੍ਰੈਲ-ਦਸੰਬਰ ’ਚ ਰਤਨ ਅਤੇ ਗਹਿਣਿਆਂ ਦੀ ਕੁਲ ਬਰਾਮਦ 39.98 ਫੀਸਦੀ ਘਟ ਕੇ 16.53 ਅਰਬ ਡਾਲਰ ਰਹੀ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ’ਚ ਇਹ 27.54 ਅਰਬ ਡਾਲਰ ਰਹੀ ਸੀ। ਸ਼ਾਹ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਬਰਾਮਦ ’ਚ ਜ਼ਿਕਰਯੋਗ ਸੁਧਾਰ ਹੋਇਆ ਹੈ। ਜੇ ਇਹ ਰੁਖ ਜਾਰੀ ਰਹਿੰਦਾ ਹੈ ਤਾਂ ਚਾਲੂ ਵਿੱਤੀ ਸਾਲ ’ਚ ਬਰਾਮਦ ’ਚ ਗਿਰਾਵਟ ਘਟ ਕੇ 20 ਤੋਂ 25 ਫੀਸਦੀ ਰਹਿ ਜਾਏਗੀ।

ਦਸੰਬਰ 2020 ’ਚ ਤਰਾਸ਼ੇ ਅਤੇ ਪਾਲਿਸ਼ ਹੀਰਿਆਂ (ਸੀ. ਪੀ. ਡੀ.) ਦੀ ਬਰਾਮਦ 38.47 ਫੀਸਦੀ ਵਧ ਕੇ 1.74 ਅਰਬ ਡਾਲਰ ’ਤੇ ਪਹੁੰਚ ਗਈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੇ ਸਮਾਨ ਮਹੀਨੇ ’ਚ 1.25 ਅਰਬ ਡਾਲਰ ਰਹੀ ਸੀ। ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ ਸੀ. ਪੀ. ਡੀ. ਦੀ ਬਰਾਮਦ 27.13 ਫੀਸਦੀ ਘਟ ਕੇ 10.69 ਅਰਬ ਡਾਲਰ ਰਹੀ।


cherry

Content Editor

Related News