GDP 'ਤੇ ਪਈ ਕੋਰੋਨਾ ਦੀ ਮਾਰ, ਚਾਲੂ ਵਿੱਤੀ ਵਰ੍ਹੇ ਵਿਚ ਵੱਡੀ ਗਿਰਾਵਟ ਦਾ ਖ਼ਦਸ਼ਾ

Friday, Oct 09, 2020 - 02:49 PM (IST)

GDP 'ਤੇ ਪਈ ਕੋਰੋਨਾ ਦੀ ਮਾਰ, ਚਾਲੂ ਵਿੱਤੀ ਵਰ੍ਹੇ ਵਿਚ ਵੱਡੀ ਗਿਰਾਵਟ ਦਾ ਖ਼ਦਸ਼ਾ

ਮੁੰਬਈ — ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਅੱਜ ਕੋਵਿਡ -19 ਦੇ ਕਾਰਨ ਚਾਲੂ ਵਿੱਤੀ ਸਾਲ ਵਿਚ ਅਸਲ ਜੀ.ਡੀ.ਪੀ. ਵਿਚ 9.5% ਦੀ ਗਿਰਾਵਟ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਇਸ ਵਿਚ 20.6 ਪ੍ਰਤੀਸ਼ਤ ਦਾ ਵਾਧਾ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ।ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਹੇਠ ਹੋਈ ਕਮੇਟੀ ਦੀ ਤੀਜੀ ਦੋ-ਮਾਸਿਕ ਬੈਠਕ ਤੋਂ ਬਾਅਦ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਵਿਡ -19 ਕਾਰਨ ਪੈਦਾ ਹੋਈ ਅਨਿਸ਼ਚਿਤਤਾ ਕਾਰਨ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਵਾਧਾ ਦਰ 9.8 ਫ਼ੀਸਦੀ ਰਿਣਾਤਮਕ ਰਹਿਣ ਦਾ ਅਨੁਮਾਨ ਹੈ। ਇਹ ਤੀਜੀ ਤਿਮਾਹੀ ਵਿਚ 5.6 ਪ੍ਰਤੀਸ਼ਤ ਦੀ ਗਿਰਾਵਟ 'ਚ ਰਹਿ ਸਕਦੀ ਹੈ, ਜਦੋਂ ਕਿ ਇਸ ਵਿਚ ਚੌਥੀ ਤਿਮਾਹੀ ਵਿਚ 0.5 ਪ੍ਰਤੀਸ਼ਤ ਦਾ ਵਾਧਾ ਦੇਖਿਆ ਜਾ ਸਕਦਾ ਹੈ। 

ਇਹ ਵੀ ਦੇਖੋ : ਕਾਰੋਬਾਰ ਕਰਨ ਵਾਲਿਆਂ ਲਈ ਖੁਸ਼ਖਬਰੀ, RBI ਨੇ ਕਰਜ਼ੇ 'ਤੇ ਛੋਟ ਨੂੰ ਲੈ ਕੇ ਕੀਤੀ ਵੱਡੀ ਘੋਸ਼ਣਾ

ਸਾਲ 2021-22 ਦੀ ਪਹਿਲੀ ਤਿਮਾਹੀ ਵਿਚ ਇਸ 'ਚ 20.6 ਪ੍ਰਤੀਸ਼ਤ ਦਾ ਵਾਧਾ ਦਰਜ ਹੋਣ ਦੀ ਉਮੀਦ ਹੈ। ਸ੍ਰੀ ਦਾਸ ਨੇ ਕਿਹਾ ਕਿ ਪਹਿਲੀ ਤਿਮਾਹੀ ਵਿਚ ਜੀ.ਡੀ.ਪੀ. ਵਿਚ ਲਗਭਗ 24 ਪ੍ਰਤੀਸ਼ਤ ਦੀ ਗਿਰਾਵਟ ਆਉਣ ਤੋਂ ਬਾਅਦ ਦੂਜੀ ਤਿਮਾਹੀ ਵਿਚ ਸਥਿਰਤਾ ਆਉਣ ਦੀ ਉਮੀਦ ਹੈ। ਸਰਕਾਰੀ ਖਰਚਿਆਂ 'ਚ ਹੋ ਰਹੇ ਵਾਧੇ ਅਤੇ ਪੇਂਡੂ ਖੇਤਰਾਂ ਵਿਚ ਵੱਧ ਰਹੀ ਮੰਗ ਕਾਰਨ ਅਰਥਚਾਰੇ ਵਿਚ ਸੁਧਾਰ ਹੋ ਰਿਹਾ ਹੈ। ਕੋਰੋਨਾ ਆਫ਼ਤ ਕਾਰਨ ਸਪਲਾਈ ਵਿਚ ਵਿਘਨ ਆਉਣ ਅਤੇ ਆਵਾਜਾਈ ਦੇ ਵੱਧ ਰਹੇ ਖਰਚਿਆਂ ਕਾਰਨ ਅਜੇ ਵੀ ਲਾਗਤ ਮੁੱਲ ਦਾ ਦਬਾਅ ਬਣਿਆ ਹੋਇਆ ਹੈ ਪਰ ਅਨਲਾਕ ਹੋਣ ਤੋਂ ਬਾਅਦ ਇਹ ਜੋਖਮ ਘੱਟਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੇਂਡੂ ਆਰਥਿਕਤਾ ਦੀ ਉਮੀਦ ਅਨੁਸਾਰ ਸੁਧਾਰ ਹੋਣ ਦੀ ਉਮੀਦ ਹੈ ਪਰ ਸਮਾਜਕ ਦੂਰੀ ਕਾਰਨ ਸ਼ਹਿਰੀ ਮੰਗ ਵਿਚ ਸੁਧਾਰ ਦੀ ਘੱਟ ਸੰਭਾਵਨਾ ਜਾਪਦੀ ਹੈ। ਸੇਵਾਵਾਂ ਦੇ ਖੇਤਰ 'ਚ ਪ੍ਰੀ-ਕੋਰੋਨਾ ਸਥਿਤੀ ਤੱਕ ਪਹੁੰਚਣ ਵਿਚ ਸਮਾਂ ਲੱਗ ਸਕਦਾ ਹੈ ਪਰ ਨਿਰਮਾਣ ਖੇਤਰ ਵਿਚ ਤੀਜੀ ਤਿਮਾਹੀ ਵਿਚ ਸੁਧਾਰ ਹੋਣ ਦੀ ਉਮੀਦ ਹੈ। ਨਿੱਜੀ ਨਿਵੇਸ਼ ਅਤੇ ਨਿਰਯਾਤ ਦੇ ਅਜੇ ਦਬਾਅ ਵਿਚ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਕੋਰੋਨਾ ਕਾਰਨ ਵਿਦੇਸ਼ਾਂ  ਤੋਂ ਆਉਣ ਵਾਲੀ ਮੰਗ ਕਮਜ਼ੋਰ ਹੈ।

ਇਹ ਵੀ ਦੇਖੋ : RBI ਬੈਠਕ 'ਚ ਲਿਆ ਵੱਡਾ ਫ਼ੈਸਲਾ: ਬੈਂਕ ਖਾਤਾਧਾਰਕਾਂ ਨੂੰ 24 ਘੰਟੇ 7 ਦਿਨ ਮਿਲੇਗੀ ਇਹ ਸਹੂਲਤ

ਇਹ ਵੀ ਦੇਖੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਕਰਜ਼ਾਧਾਰਕਾਂ ਨੂੰ ਨਹੀਂ ਮਿਲੀ ਰਾਹਤ, RBI ਨੇ ਰੈਪੋ ਰੇਟ 'ਚ ਨਹੀਂ ਕੀਤਾ ਬਦਲਾਅ


author

Harinder Kaur

Content Editor

Related News