ਵਿੱਤੀ ਸਾਲ '22 'ਚ 13.7 ਫ਼ੀਸਦੀ ਵੱਧ ਸਕਦੀ ਹੈ ਭਾਰਤ ਦੀ GDP : ਮੂਡੀਜ਼

Thursday, Feb 25, 2021 - 04:00 PM (IST)

ਵਿੱਤੀ ਸਾਲ '22 'ਚ 13.7 ਫ਼ੀਸਦੀ ਵੱਧ ਸਕਦੀ ਹੈ ਭਾਰਤ ਦੀ GDP : ਮੂਡੀਜ਼

ਨਵੀਂ ਦਿੱਲੀ- ਭਾਰਤ ਦੀ ਵਿਕਾਸ ਦਰ ਅਗਲੇ ਵਿੱਤੀ ਸਾਲ ਵਿਚ 13.7 ਫ਼ੀਸਦੀ ਦੀ ਦਰ ਨਾਲ ਵੱਧ ਸਕਦੀ ਹੈ। ਮੂਡੀਜ਼ ਨੇ ਇਹ ਅਨੁਮਾਨ ਲਾਇਆ ਹੈ, ਪਹਿਲਾਂ ਉਸ ਨੇ ਇਹ 10.8 ਫ਼ੀਸਦੀ ਰਹਿਣ ਦੀ ਸੰਭਾਵਨਾ ਜਤਾਈ ਸੀ। ਕੋਵਿਡ-19 ਟੀਕਾ ਬਾਜ਼ਾਰ ਵਿਚ ਆਉਣ ਅਤੇ ਆਰਥਿਕ ਗਤੀਵਧੀਆਂ ਆਮ ਹੋਣ ਨਾਲ ਬਾਜ਼ਾਰ ਵਿਚ ਵਧੇ ਭਰੋਸੇ ਨੂੰ ਦੇਖਦੇ ਹੋਏ ਇਹ ਅਨੁਮਾਨ ਲਾਇਆ ਗਿਆ ਹੈ।

ਰੇਟਿੰਗ ਏਜੰਸੀ ਨੇ ਇਸ ਦੇ ਨਾਲ ਹੀ ਚਾਲੂ ਵਿੱਤੀ ਸਾਲ ਦੌਰਾਨ ਭਾਰਤੀ ਅਰਥਵਿਵਸਥਾ ਵਿਚ ਆਉਣ ਵਾਲੀ ਗਿਰਾਵਟ ਦੇ ਅਨੁਮਾਨ ਨੂੰ ਵੀ ਆਪਣੇ ਪਹਿਲਾਂ ਦੇ 10.6 ਫ਼ੀਸਦੀ ਵਿਚ ਸੁਧਾਰ ਕਰਦੇ ਹੋਏ ਇਸ ਨੂੰ 7 ਫ਼ੀਸਦੀ ਕਰ ਦਿੱਤਾ ਹੈ, ਯਾਨੀ ਹੁਣ ਚਾਲੂ ਵਿੱਤੀ ਸਾਲ ਦੌਰਾਨ ਭਾਰਤੀ ਅਰਥਵਿਵਸਥਾ ਦੀ ਗਿਰਾਵਟ 7 ਫ਼ੀਸਦੀ ਰਹਿਣ ਦਾ ਅਨੁਮਾਨ ਹੈ।

ਮੂਡੀਜ਼ ਇਨਵੈਸਟਰ ਸਰਵਿਸ ਦੇ ਜੇਨੇ ਫੇਂਗ ਨੇ ਕਿਹਾ, ''ਸਾਡਾ ਮੌਜੂਦਾ ਅਨੁਮਾਨ ਇਹ ਹੈ ਕਿ ਮਾਰਚ 2021 ਨੂੰ ਸਮਾਪਤ ਹੋਣ ਵਾਲੇ ਚਾਲੂ ਵਿੱਤੀ ਸਾਲ ਵਿਚ ਭਾਰਤੀ ਅਰਥਵਿਵਸਥਾ ਵਿਚ 7 ਫ਼ੀਸਦੀ ਦੀ ਗਿਰਾਵਟ ਰਹੇਗੀ। ਵਿੱਤੀ ਸਾਲ 2021-22 ਵਿਚ ਵਿਕਾਸ ਦਰ 13.7 ਫ਼ੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ।'' ਉੱਥੇ ਹੀ, ਇਕਰਾ ਦੀ ਅਰਥਸ਼ਾਸਤਰੀ ਆਦਿੱਤੀ ਨਾਇਰ ਨੇ ਕਿਹਾ ਕਿ ਉਨ੍ਹਾਂ ਚਾਲੂ ਵਿੱਤੀ ਸਾਲ ਦੀ ਦਸੰਬਰ ਤਿਮਾਹੀ ਵਿਚ 0.3 ਫ਼ੀਸਦੀ ਵਾਧੇ ਦਾ ਅਨੁਮਾਨ ਹੈ।


author

Sanjeev

Content Editor

Related News