ਗੌਤਮ ਅਡਾਨੀ ਨੂੰ ਮਿਲੇਗਾ USIBC ਦਾ ਗਲੋਬਲ ਲੀਡਰਸ਼ਿਪ ਐਵਾਰਡ
Saturday, Sep 03, 2022 - 06:51 PM (IST)
ਨਵੀਂ ਦਿੱਲੀ : ਯੂਐਸ-ਇੰਡੀਆ ਬਿਜ਼ਨਸ ਕੌਂਸਲ (ਯੂਐਸਆਈਬੀਸੀ) ਨੇ ਅਡਾਨੀ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਗੌਤਮ ਅਡਾਨੀ ਨੂੰ ਗਲੋਬਲ ਲੀਡਰਸ਼ਿਪ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੰਦੇ ਹੋਏ USIDC ਨੇ ਕਿਹਾ ਕਿ ਅਡਾਨੀ ਨੂੰ 7 ਸਤੰਬਰ ਨੂੰ ਨਵੀਂ ਦਿੱਲੀ 'ਚ ਹੋਣ ਵਾਲੇ ਇੰਡੀਆ ਆਈਡੀਆਜ਼ ਸਮਿਟ 'ਚ ਗਲੋਬਲ ਲੀਡਰਸ਼ਿਪ ਐਵਾਰਡ ਦਿੱਤਾ ਜਾਵੇਗਾ।
ਵਿਦੇਸ਼ ਮੰਤਰੀ ਐਸ ਜੈਸ਼ੰਕਰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਅਮਰੀਕਾ ਦੇ ਊਰਜਾ ਸਕੱਤਰ ਜੈਨੀਫਰ ਗ੍ਰੈਨਹੋਮ ਦੇ USIBC ਕਾਨਫਰੰਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਹ ਪੁਰਸਕਾਰ 2007 ਤੋਂ ਭਾਰਤ ਅਤੇ ਅਮਰੀਕਾ ਦੇ ਚੋਟੀ ਦੇ ਉੱਦਮੀਆਂ ਨੂੰ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦਾ ਹੈ। ਹੁਣ ਤੱਕ ਇਹ ਐਵਾਰਡ ਐਮਾਜ਼ੋਨ ਦੇ ਮੁਖੀ ਜੇਫ ਬੇਜੋਸ, ਗੂਗਲ ਦੇ ਸੀਈਓ ਸੁੰਦਰ ਪਿਚਾਈ, ਨੈਸਡੈਕ ਦੇ ਮੁਖੀ ਐਡੀਨਾ ਫਰੀਡਮੈਨ, ਫੈੱਡਐਕਸ ਕਾਰਪੋਰੇਸ਼ਨ ਦੇ ਮੁਖੀ ਫਰੇਡ ਸਮਿਥ ਅਤੇ ਕੋਟਕ ਮਹਿੰਦਰਾ ਬੈਂਕ ਦੇ ਮੁਖੀ ਉਦੈ ਕੋਟਕ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਦਿੱਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : Twitter ਨੇ ਸ਼ੁਰੂ ਕੀਤੀ EDIT ਬਟਨ ਦੀ ਟੈਸਟਿੰਗ, ਖ਼ਾਸ ਉਪਭੋਗਤਾਵਾਂ ਨੂੰ ਮਿਲੇਗੀ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।