ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਕੁੱਲ ਜਾਇਦਾਦ 'ਚ 5 ਲੱਖ ਕਰੋੜ ਰੁਪਏ ਦੀ ਗਿਰਾਵਟ

Wednesday, Sep 06, 2023 - 01:53 PM (IST)

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਕੁੱਲ ਜਾਇਦਾਦ 'ਚ 5 ਲੱਖ ਕਰੋੜ ਰੁਪਏ ਦੀ ਗਿਰਾਵਟ

ਮੁੰਬਈ : ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੇਸ਼ ਦੀਆਂ ਦੋ ਸਭ ਤੋਂ ਅਮੀਰ ਹਸਤੀਆਂ ਹਨ। ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੀ ਜਾਇਦਾਦ 'ਚ ਹੋ ਰਹੇ ਵਾਧੇ ਅਤੇ ਘਾਟੇ ਦੀਆਂ ਅਕਸਰ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਸਮੇਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਹਨ। ਅਡਾਨੀ ਗਰੁੱਪ ਦੇ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ। 

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਫਲਿੱਪਕਾਰਟ

ਪੂਰੀ ਦੁਨੀਆ 'ਚ ਚੱਲ ਰਹੇ ਆਰਥਿਕ ਸੰਕਟ, ਮਹਿੰਗਾਈ ਅਤੇ ਵਿਆਜ਼ ਦਰਾਂ 'ਚ ਲਗਾਤਾਰ ਵਾਧੇ ਦੌਰਾਨ ਭਾਰਤੀ ਉਦਯੋਗਪਤੀਆਂ ਦੀ ਜਾਇਦਾਦ 133 ਫ਼ੀਸਦੀ ਤੱਕ ਵਧੀ ਹੈ। ਸੂਤਰਾਂ ਅਨੁਸਾਰ ਫਾਰਚਿਊਨ 500 ਦੀ ਰਿਪੋਰਟ ਦੇ ਅਨੁਸਾਰ ਦੇਸ਼ ਦੇ 157 ਸਭ ਤੋਂ ਅਮੀਰ ਉਦਯੋਗਪਤੀਆਂ ਦੀ ਮੌਜੂਦਾ ਕੁੱਲ ਸੰਪਤੀ ਅਤੇ ਪਿਛਲੇ ਸਾਲ (2022) ਦੇ ਮੁਕਾਬਲੇ ਉਸ 'ਚ ਕਮੀ ਅਤੇ ਵਾਧੇ ਦੀ ਜਾਣਕਾਰੀ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਦੇਸ਼ ਦੇ 10 ਸਭ ਤੋਂ ਅਮੀਰ ਲੋਕਾਂ ਕੋਲ ਦੇਸ਼ ਦੀ ਕੁੱਲ ਜਾਇਦਾਦ ਦਾ 41.65 ਫ਼ੀਸਦੀ ਹਿੱਸਾ ਹੈ। 

ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ

ਫਾਰਚਿਊਨ 500 ਦੀ ਰਿਪੋਰਟ ਮੁਤਾਬਕ ਭਾਰਤੀ ਕਾਰੋਬਾਰੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਕੁੱਲ ਜਾਇਦਾਦ ਵਿੱਚ ਪਿਛਲੇ ਸਾਲ ਦੇ ਮੁਕਾਬਲੇ 5 ਲੱਖ ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਗੌਤਮ ਅਡਾਨੀ ਦੀ ਸੰਪਤੀ 'ਚ ਪਿਛਲੇ ਸਾਲ ਦੇ ਮੁਕਾਬਲੇ 49 ਫ਼ੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 5.24 ਲੱਖ ਕਰੋੜ ਰੁਪਏ 'ਤੇ ਆ ਗਈ ਹੈ।  ਇਸ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਪਹਿਲੇ ਨੰਬਰ 'ਤੇ ਹੈ। ਉਸ ਦੀ ਕੁੱਲ ਸੰਪਤੀ 8.19 ਲੱਖ ਕਰੋੜ ਰੁਪਏ ਹੈ, ਜੋ 2022 ਦੀ ਤੁਲਨਾ 'ਚ 9 ਫ਼ੀਸਦੀ ਵੱਧ ਹੈ। ਇਸ ਪ੍ਰਭਾਵ ਕਾਰਨ ਅਡਾਨੀ ਬਲੂਮਬਰਗ ਅਰਬਪਤੀਆਂ ਦੀ ਸੂਚੀ ਵਿੱਚ ਕੁਝ ਸਥਾਨ ਪਿੱਛੇ ਪਹੁੰਚ ਗਏ ਹਨ। ਫਾਰਚਿਊਨ 500 ਦੀ ਰਿਪੋਰਟ ਮੁਤਾਬਕ

ਇਹ ਵੀ ਪੜ੍ਹੋ : Jet Airways ਦੇ ਨਰੇਸ਼ ਗੋਇਲ ਨੇ ਖ਼ੁਦ ਲਿਖੀ ਆਪਣੀ ਬਰਬਾਦੀ ਦੀ ਕਹਾਣੀ, ਜਾਣੋ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ!

ਹਾਲਾਂਕਿ, ਇਸ ਸਾਲ ਦੇ ਸ਼ੁਰੂ ਵਿੱਚ ਸਥਿਤੀ ਵੱਖਰੀ ਸੀ ਅਤੇ ਗੌਤਮ ਅਡਾਨੀ ਭਾਰਤ ਦੇ ਅਮੀਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਸੀ। ਹਾਲਾਂਕਿ 24 ਜਨਵਰੀ ਨੂੰ ਆਈ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਲੰਬੇ ਸਮੇਂ ਤੱਕ ਚੱਲੀ। ਇਸ ਤੋਂ ਬਾਅਦ ਗੌਤਮ ਅਡਾਨੀ ਦੀ ਨੈੱਟਵਰਥ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 'ਚ ਵੱਡੀ ਗਿਰਾਵਟ ਆਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News