ਗੌਤਮ ਅਡਾਨੀ ਦੀ 100 ਅਰਬ ਡਾਲਰ ਕਲੱਬ ’ਚ ਵਾਪਸੀ, ਮੁਕੇਸ਼ ਅੰਬਾਨੀ ਨੂੰ ਨਹੀਂ ਮਿਲੀ ਟੌਪ 10 ’ਚ ਥਾਂ

Friday, Jul 08, 2022 - 11:58 AM (IST)

ਨਵੀਂ ਦਿੱਲੀ (ਇੰਟ.) – ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇਕ ਵਾਰ ਮੁੜ 100 ਅਰਬ ਡਾਲਰ ਕਲੱਬ ’ਚ ਸ਼ਾਮਲ ਹੋ ਗਏ ਹਨ। ਬਲੂਮਬਰਗ ਅਰਬਪਤੀ ਸੂਚਕ ਅੰਕ ਮੁਤਾਬਕ ਅਡਾਨੀ 100 ਅਰਬ ਡਾਲਰ ਦੀ ਨੈੱਟਵਰਥ ਨਾਲ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਛੇਵੇਂ ਨੰਬਰ ’ਤੇ ਹਨ। ਬੁੱਧਵਾਰ ਨੂੰ ਉਨ੍ਹਾਂ ਦੀ ਨੈੱਟਵਰਥ ’ਚ 1.65 ਅਰਬ ਡਾਲਰ ਦਾ ਵਾਧਾ ਹੋਇਆ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ 23.7 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਦੇ ਮਾਮਲੇ ’ਚ ਅਡਾਨੀ ਭਾਰਤ ਅਤੇ ਏਸ਼ੀਆ ਦੇ ਅਮੀਰਾਂ ਦੀ ਲਿਸਟ ’ਚ ਨੰਬਰ ਸਥਾਨ ’ਤੇ ਹਨ।

ਇਹ ਵੀ ਪੜ੍ਹੋ : ਸਸਤਾ ਹੋਇਆ ਵਾਹਨ ਬੀਮਾ, ਇਕ ਤੋਂ ਜ਼ਿਆਦਾ ਵਾਹਨਾਂ ਲਈ ਲੈ ਸਕੋਗੇ ਇਕ ਬੀਮਾ

ਇਸ ਦਰਮਿਆਨ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 86.3 ਅਰਬ ਡਾਲਰ ਦੀ ਨੈੱਟਵਰਥ ਨਾਲ 11ਵੇਂ ਸਥਾਨ ’ਤੇ ਹਨ। ਬੁੱਧਵਾਰ ਨੂੰ ਉਨ੍ਹਾਂ ਦੀ ਨੈੱਟਵਰਥ ’ਚ 63.9 ਕਰੋੜ ਡਾਲਰ ਦੀ ਗਿਰਾਵਟ ਆਈ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ 3.65 ਅਰਬ ਡਾਲਰ ਦੀ ਕਮੀ ਆਈ ਹੈ। ਉਹ ਏਸ਼ੀਆ ਅਤੇ ਭਾਰਤ ’ਚ ਗੌਤਮ ਅਡਾਨੀ ਤੋਂ ਬਾਅਦ ਦੂਜੇ ਨੰਬਰ ’ਤੇ ਹਨ। ਆਈ. ਟੀ. ਕੰਪਨੀ ਵਿਪਰੋ ਦੇ ਚੇਅਰਮੈਨ ਅਜੀਮ ਪ੍ਰੇਮ ਜੀ 25.8 ਅਰਬ ਡਾਲਰ ਦੀ ਨੈੱਟਵਰਥ ਨਾਲ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ 46ਵੇਂ ਨੰਬਰ ’ਤੇ ਹਨ।

ਕੌਣ ਹਨ ਪਹਿਲੇ ਨੰਬਰ ’ਤੇ

ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਅਤੇ ਸਪੇਸਐਕਸ ਦੇ ਸੀ. ਈ. ਓ. ਐਲਨ ਮਸਕ 214 ਅਰਬ ਡਾਲਰ ਦੀ ਨੈੱਟਵਰਥ ਨਾਲ ਪਹਿਲੇ ਨੰਬਰ ’ਤੇ ਬਣੇ ਹੋਏ ਹਨ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ 56.8 ਅਰਬ ਡਾਲਰ ਦੀ ਕਮੀ ਆਈ ਹੈ। ਏ. ਏ. ਜਾਨ ਦੇ ਫਾਊਂਡਰ ਜੈੱਫ ਬੇਜੋਸ 138 ਅਰਬ ਡਾਲਰ ਨਾਲ ਦੂਜੇ ਸਥਾਨ ’ਤੇ ਹਨ। ਫ੍ਰਾਂਸੀਸੀ ਬਿਜ਼ਨੈੱਸਮੈਨ ਅਤੇ ਦੁਨੀਆ ਦੀ ਸਭ ਤੋਂ ਵੱਡੀ ਲਗਜ਼ਰੀ ਗੁਡਸ ਕੰਪਨੀ ਐੱਲ. ਵੀ. ਐੱਮ. ਐੱਚ. ਮੋਇਟ ਹੇਨੇਸੀਕੇ ਬਰਨਾਰਡ ਆਰਨਾਲਟ (128 ਅਰਬ ਡਾਲਰ) ਇਸ ਲਿਸਟ ’ਚ ਤੀਜੇ ਅਤੇ ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ (115 ਅਰਬ ਡਾਲਰ) ਚੌਥੇ ਸਥਾਨ ’ਤੇ ਬਣੇ ਹੋਏ ਹਨ। ਲੈਰੀ ਪੇਜ 104 ਅਰਬ ਡਾਲਰ ਦੀ ਨੈੱਟਵਰਥ ਨਾਲ 5ਵੇਂ ਨੰਬਰ ’ਤੇ ਹਨ।

ਇਹ ਵੀ ਪੜ੍ਹੋ : ਵੱਡੇ ਸੁਰਾਖ ਨਾਲ Airbus A380 ਨੇ ਭਰੀ ਉਡਾਣ, 14 ਘੰਟੇ ਬਾਅਦ ਯਾਤਰੀਆਂ ਨੂੰ ਪਤਾ ਲੱਗਾ ਸੱਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News