ਅਮੀਰਾਂ ਦੀ ਸੂਚੀ 'ਚ ਗੌਤਮ ਅਡਾਨੀ ਨੇ ਜੇਫ ਬੇਜੋਸ ਨੂੰ ਛੱਡਿਆ ਪਿੱਛੇ, ਜਾਣੋ ਕੌਣ ਹਨ ਟਾਪ 10 'ਚ

01/13/2023 6:53:46 PM

ਨਵੀਂ ਦਿੱਲੀ - ਅਡਾਨੀ ਗਰੁੱਪ ਦੇ ਚੇਅਰਮੈਨ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਗੌਤਮ ਅਡਾਨੀ ਵੀਰਵਾਰ ਨੂੰ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਖਿਸਕ ਗਏ ਸਨ। ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਉਸ ਤੋਂ ਵੀ ਅੱਗੇ ਨਿਕਲ ਗਏ ਸਨ, ਪਰ ਇਕ ਦਿਨ ਵਿਚ ਹੀ ਅਡਾਨੀ ਨੇ ਬਾਜ਼ੀ ਪਲਟ ਦਿੱਤੀ। ਬਲੂਮਬਰਗ ਬਿਲੀਅਨੇਅਰ ਇੰਡੈਕਸ ਮੁਤਾਬਕ ਸ਼ੁੱਕਰਵਾਰ ਨੂੰ ਉਹ ਇਸ ਸੂਚੀ 'ਚ ਇਕ ਵਾਰ ਫਿਰ ਤੀਜੇ ਨੰਬਰ 'ਤੇ ਪਹੁੰਚ ਗਏ ਹਨ। ਅਡਾਨੀ ਦੀ ਕੁੱਲ ਜਾਇਦਾਦ ਵਿਚ 69.8 ਕਰੋੜ ਡਾਲਰ ਦਾ ਵਾਧਾ ਹੋਇਆ ਹੈ। ਇਸ ਨਾਲ ਉਹ 119 ਅਰਬ ਡਾਲਰ ਦੀ ਸੰਪਤੀ ਨਾਲ ਅਮੀਰਾਂ ਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਪਹੁੰਚ ਗਏ ਹਨ। ਦੂਜੇ ਪਾਸੇ ਜੈੱਫ ਬੇਜੋਸ ਦੀ ਕੁੱਲ ਜਾਇਦਾਦ 118 ਬਿਲੀਅਨ ਡਾਲਰ ਰਹੀ ਅਤੇ ਉਹ ਇਕ ਵਾਰ ਫਿਰ ਚੌਥੇ ਨੰਬਰ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਬਜਟ 2023 ਤੋਂ ਪਹਿਲਾਂ PM ਮੋਦੀ ਦੀ ਅਰਥਸ਼ਾਸਤਰੀਆਂ ਨਾਲ ਮੀਟਿੰਗ, ਜਾਣੋ ਕਿਹੜੇ ਮੁੱਦਿਆਂ 'ਤੇ ਹੋ ਰਹੀ ਹੈ

ਪਿਛਲੇ ਸਾਲ ਅਡਾਨੀ ਦੀ ਕੁੱਲ ਜਾਇਦਾਦ ਵਿੱਚ 44 ਅਰਬ ਡਾਲਰ ਦਾ ਵਾਧਾ ਹੋਇਆ ਸੀ। ਉਹ ਚੋਟੀ ਦੇ ਦਸ ਰਈਸਾਂ ਵਿੱਚੋਂ ਇੱਕੋ ਇੱਕ ਜ਼ਿਆਦਾ ਕਮਾਈ ਕਰਨ ਵਾਲੇ ਬਣ ਗਏ ਸੀ। ਨਤੀਜੇ ਵਜੋਂ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ ਦੂਜੇ ਨੰਬਰ 'ਤੇ ਪਹੁੰਚ ਗਿਆ ਸੀ ਅਤੇ ਇਹ ਮੁਕਾਮ ਹਾਸਲ ਕਰਨ ਵਾਲਾ ਏਸ਼ੀਆ ਦਾ ਪਹਿਲਾ ਵਿਅਕਤੀ ਸੀ। ਹਾਲਾਂਕਿ ਇਸ ਸਾਲ ਦੀ ਗੱਲ ਕਰੀਏ ਤਾਂ ਅਡਾਨੀ ਦੀ ਸੰਪਤੀ ਵਿੱਚ 1.75 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ ਜਦੋਂ ਕਿ ਬੇਜੋਸ ਦੀ ਸੰਪਤੀ ਵਿੱਚ 11.5 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਭਾਰਤ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਵੱਡੇ ਅਰਬਪਤੀ ਮੁਕੇਸ਼ ਅੰਬਾਨੀ ਦੀ ਜਾਇਦਾਦ ਵੀਰਵਾਰ ਨੂੰ 1.88 ਬਿਲੀਅਨ ਡਾਲਰ ਘੱਟ ਗਈ। ਉਹ 85.7 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ 8ਵੇਂ ਸਭ ਤੋਂ ਅਮੀਰ ਆਦਮੀ ਹਨ।

ਇਹ ਵੀ ਪੜ੍ਹੋ : ਪਿਤਾ-ਪਤੀ ਦਾ ਕਾਰੋਬਾਰ ਸੰਭਾਲ ਰਹੀਆਂ ਔਰਤਾਂ, ਇਨ੍ਹਾਂ ਧੀਆਂ ਨੇ ਬੁਲੰਦੀਆਂ ਤੱਕ ਪਹੁੰਚਾਏ ਘਰੇਲੂ ਉਦਯੋਗ

ਟਾਪ 10 ਅਮੀਰਾਂ ਦੀ ਸੂਚੀ

ਇਸ ਦੌਰਾਨ ਫਰਾਂਸ ਦੇ ਬਰਨਾਰਡ ਅਰਨੌਲਟ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ ਪਹਿਲੇ ਸਥਾਨ 'ਤੇ ਬਰਕਰਾਰ ਹਨ। ਉਸ ਦੀ ਕੁੱਲ ਜਾਇਦਾਦ 184 ਅਰਬ ਡਾਲਰ ਹੈ। ਇਸ ਸਾਲ ਇਸ ਵਿੱਚ 21.6 ਅਰਬ ਡਾਲਰ ਦਾ ਵਾਧਾ ਹੋਇਆ ਹੈ। ਟੇਸਲਾ ਦੇ ਸੀਈਓ ਏਲੋਨ ਮਸਕ ਇਸ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ। ਉਸਦੀ ਕੁੱਲ ਜਾਇਦਾਦ ਹੁਣ 132 ਅਰਬ ਡਾਲਰ ਰਹਿ ਗਈ ਹੈ। ਨਵੰਬਰ 2021 ਵਿੱਚ ਉਸਦੀ ਕੁੱਲ ਜਾਇਦਾਦ  340 ਅਰਬ ਡਾਲਰ ਤੱਕ ਪਹੁੰਚ ਗਈ ਸੀ, ਪਰ ਉਦੋਂ ਤੋਂ ਇਸ ਵਿੱਚ  200 ਅਰਬ ਡਾਲਰ ਤੋਂ ਵੱਧ ਦੀ ਗਿਰਾਵਟ ਆਈ ਹੈ। ਇਸ ਸੂਚੀ ਵਿੱਚ ਵਾਰੇਨ ਬਫੇ ਪੰਜਵੇਂ, ਬਿਲ ਗੇਟਸ ਛੇਵੇਂ, ਲੈਰੀ ਐਲੀਸਨ ਸੱਤਵੇਂ, ਸਟੀਵ ਬਾਲਮਰ ਨੌਵੇਂ ਅਤੇ ਲੈਰੀ ਪੇਜ ਦਸਵੇਂ ਨੰਬਰ ’ਤੇ ਹਨ।

ਇਹ ਵੀ ਪੜ੍ਹੋ : Hemleys, Archies ਅਤੇ ਹੋਰ ਸਟੋਰਾਂ ਤੋਂ 18,500 ਖਿਡੌਣੇ ਜ਼ਬਤ, ਈ-ਕਾਮਰਸ ਕੰਪਨੀਆਂ ਨੂੰ ਵੀ ਨੋਟਿਸ ਜਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News