ਗਡਕਰੀ ਨੇ ਨਿਰਮਾਤਾਵਾਂ ਨੂੰ ਇਲੈਕਟ੍ਰਿਕ ਵਾਹਨ ਸਸਤੇ ਕਰਨ ਲਈ ਕਿਹਾ

11/06/2020 5:50:16 PM

ਨਵੀਂ ਦਿੱਲੀ— ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਵਾਹਨ ਨਿਰਮਾਤਾਵਾਂ ਨੂੰ ਈ-ਵਾਹਨਾਂ ਦੀ ਲਾਗਤ ਘਟਾਉਣ ਅਤੇ ਬਾਜ਼ਾਰ ਹਿੱਸੇਦਾਰੀ ਹਾਸਲ ਕਰਨ ਲਈ ਕੁਝ ਸਮੇਂ ਤੱਕ ਲਾਭ ਨੂੰ ਭੁੱਲ ਜਾਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਕੋਲ 2025 ਤੱਕ ਇਲੈਕਟ੍ਰਿਕ ਵਾਹਨਾਂ ਦਾ ਹੱਬ ਬਣਨ ਦੀ ਚੰਗੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਮੰਗ ਤਿਆਰ ਹੋ ਗਈ ਤਾਂ ਫਿਰ ਪਿੱਛੇ ਮੁੜ ਕੇ ਨਹੀਂ ਦੇਖਣਾ ਪਵੇਗਾ।


ਗਡਕਰੀ ਨੇ ਕੱਚੇ ਤੇਲ ਦਾ ਦਰਾਮਦ ਖਰਚ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਾਲੀ ਇਸ ਪਹਿਲ ਲਈ ਨਿਰਮਾਤਾਵਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।

ਨਿਤਿਨ ਗਡਕਰੀ ਉਦਯੋਗ ਮੰਡਲ ਫਿੱਕੀ ਦੇ ਵਰਚੁਅਲ ਪ੍ਰੋਗਰਾਮ 'ਇਲੈਕਟ੍ਰਿਕ ਮੋਬਲਿਟੀ ਕਾਨਫਰੰਸ-2020- ਦਿ ਸਪਾਰਕ ਰੇਵੋਲਿਊਸ਼ਨ' ਨੂੰ ਸੰਬੋਧਨਨ ਕਰ ਰਹੇ ਸਨ। ਮੰਤਰੀ ਨੇ ਇਹ ਵੀ ਕਿਹਾ ਕਿ ਕੁਝ ਸੂਬਿਆਂ ਜਿਵੇਂ ਕੇਰਲ, ਦਿੱਲੀ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਉਤਰਾਖੰਡ, ਅਤੇ ਹੋਰਨਾਂ ਨੇ ਵੀ ਈ-ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਪਹਿਲ ਕੀਤੀ ਹੈ ਅਤੇ ਖਰੀਦਦਾਰਾਂ ਨੂੰ ਆਕਰਸ਼ਤ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਗਡਕਰੀ ਨੇ ਕਾਰ ਕੰਪਨੀਆਂ ਨੂੰ ਕਿਹਾ ਕਿ ਇਹ ਪਹਿਲੇ ਸਥਾਨ 'ਤੇ ਰਹਿਣ ਦਾ ਸਹੀ ਸਮਾਂ ਹੈ, ਭਾਰਤ 'ਚ ਅਗਲੇ ਪੰਜ ਸਾਲਾਂ 'ਚ ਵਿਸ਼ਵ ਦਾ ਸਭ ਤੋਂ ਵੱਡਾ ਈ-ਵਾਹਨ ਨਿਰਮਾਤਾ ਬਣਨ ਦੀ ਸਮਰੱਥਾ ਹੈ। ਕੱਚਾ ਮਾਲ ਉਪਲਬਧ ਹੈ, ਬਿਜਲੀ ਦੀਆਂ ਦਰਾਂ ਘੱਟ ਹੋ ਰਹੀਆਂ ਹਨ, ਤੁਹਾਡੇ ਦੋਹਾਂ ਹੱਥਾਂ 'ਚ ਲੱਡੂ ਹਨ।


Sanjeev

Content Editor

Related News