ਵਾਹਨ ਕੰਪਨੀਆਂ ਨੂੰ ਛੇ ਮਹੀਨਿਆਂ ’ਚ ਦੋਹਰੇ ਈਂਧਨ ਵਾਲੀਆਂ ਗੱਡੀਆਂ ਦਾ ਨਿਰਮਾਣ ਕਰਨ ਨੂੰ ਕਿਹਾ : ਗਡਕਰੀ
Tuesday, Dec 28, 2021 - 11:24 AM (IST)

ਨਵੀਂ ਦਿੱਲੀ–ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਨੇ ਵਾਹਨ ਕੰਪਨੀਆਂ ਨੂੰ ਭਾਰਤ ਪੜਾਅ-6 (ਬੀ. ਐੱਸ. 6) ਨਿਕਾਸੀ ਮਾਪਦੰਡਾਂ ਵਾਲੇ ਦੋਹਰੇ ਈਂਧਨ (ਫਲੈਕਸ ਫਿਊਲ) ਨਾਲ ਚੱਲਣ ਵਾਲੀਆਂ ਗੱਡੀਆਂ ‘ਫਲੈਕਸ’ ਈਂਧਨ ਨਾਲ ਲੈਸ ਮਜ਼ਬੂਤ ਹਾਈਬ੍ਰਿਡ ਵਾਹਨਾਂ ਦਾ ਨਿਰਮਾਣ ਛੇ ਮਹੀਨਿਆਂ ਦੇ ਅੰਦਰ ਸ਼ੁਰੂ ਕਰਨ ਦੀ ਸਲਾਹ ਦਿੱਤੀ ਹੈ। ਇਸ ਪਹਿਲ ਦਾ ਮਕਸਦ ਵਾਹਨਾਂ ਦੇ ਮਾਮਲੇ ’ਚ ਦੇਸ਼ ਦੀ ਪੈਟਰੋਲੀਅਮ ਦਰਾਮਦ ’ਤੇ ਨਿਰਭਰਤਾ ’ਚ ਕਮੀ ਲਿਆਉਣਾ ਹੈ।
ਗਡਕਰੀ ਨੇ ਕਿਹਾ ਕਿ ਇਸ ਕਦਮ ਨਾਲ ਖੂਹਾਂ (ਤੇਲ ਉਤਪਾਦਨ) ਤੋਂ ਲੈ ਕੇ ਪਹੀਆਂ ਤੱਕ ਵਾਹਨਾਂ ਨਾਲ ਗ੍ਰੀਨ ਹਾਊਸ ਗੈਸ ਨਿਕਾਸੀ ’ਚ ਜ਼ਿਕਰਯੋਗ ਕਮੀ ਆਵੇਗੀ ਅਤੇ ਦੇਸ਼ ਨੂੰ 2030 ਤੱਕ ਅਨੁਮਾਨਿਤ ਕਾਰਬਨ ਨਿਕਾਸੀ ’ਚੋਂ ਇਕ ਅਰਬ ਟਨ ਨਿਕਾਸ ’ਚ ਕਮੀ ਲਿਆਉਣ ਨੂੰ ਲੈ ਕੇ ਜਲਵਾਯੂ ਬਦਲਾਅ ਸੰਮੇਲਨ (ਸੀ. ਓ. ਪੀ. 26) ਵਿਚ ਪ੍ਰਗਟਾਈ ਗਈ ਵਚਨਬੱਧਤਾ ਨੂੰ ਪੂਰਾ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ‘ਫਲੈਕਸ’ ਈਂਧਨ ਵਾਲੇ ਵਾਹਨ 100 ਫੀਸਦੀ ਪੈਟਰੋਲ ਜਾਂ 100 ਫੀਸਦੀ ਬਾਇਓ ਈਥੇਨਾਲ ਅਤੇ ਉਸ ਦੇ ਮਿਸ਼ਰਣ ਦੇ ਨਾਲ-ਨਾਲ ‘ਫਲੈਕਸ’ ਈਂਧਨ ਵਾਲੀ ਮਜ਼ਬੂਤ ਹਾਈਬ੍ਰਿਡ ਇਲੈਕਟ੍ਰਿਕ ਤਕਨਾਲੋਜੀ ’ਤੇ ਚੱਲਣ ’ਚ ਸਮਰੱਥ ਹਨ।