ਫਿਊਚਰ ਰਿਟੇਲ ਦੀ ਅਦਾਲਤ ਦੀ ਅਪੀਲ, ਕੰਪਨੀ ਨੂੰ NPA ਐਲਾਨ ਨਾ ਕਰਨ ਕਰਜ਼ਦਾਤਾ

Thursday, Jan 27, 2022 - 11:10 AM (IST)

ਨਵੀਂ ਦਿੱਲੀ (ਭਾਸ਼ਾ) – ਕਿਸ਼ੋਰ ਬਿਆਨੀ ਦੀ ਅਗਵਾਈ ਵਾਲੀ ਫਿਊਚਰ ਰਿਟੇਲ ਲਿਮਟਿਡ (ਐੱਫ. ਆਰ. ਐੱਲ.) ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕਰਦੇ ਹੋਏ ਅਪੀਲ ਕੀਤੀ ਕਿ 3,494.56 ਕਰੋੜ ਰੁਪਏ ਦੇ ਿਡਫਾਲਟ ਦੇ ਮਾਮਲੇ ’ਚ ਕੰਪਨੀ ਨੂੰ ਗੈਰ-ਕਾਰਗੁਜ਼ਾਰੀ ਜਾਇਦਾਦ (ਐੱਨ. ਪੀ. ਏ.) ਐਲਾਨ ਕਰਨ ਨਾਲ ਉਸ ਦੇ ਕਰਜ਼ਦਾਤਿਆਂ ਨੂੰ ਰੋਕਿਆ ਜਾਵੇ। ਇਸ ਮਹੀਨੇ ਦੀ ਸ਼ੁਰੂਆਤ ’ਚ ਫਿਊਚਰ ਰਿਟੇਲ ਨੇ ਕਿਹਾ ਸੀ ਕਿ ਉਹ ਬੈਂਕਾਂ ਅਤੇ ਕਰਜ਼ਦਾਤਿਆਂ ਨੂੰ ਤੈਅ ਮਿਤੀ ’ਤੇ 3,494.56 ਕਰੋੜ ਰੁਪਏ ਦੀ ਅਦਾਇਗੀ ਨਹੀਂ ਕਰ ਸਕੀ ਕਿਉਂਕਿ ਅੈਮਾਜ਼ੋਨ ਨਾਲ ਚੱਲ ਰਹੇ ਮੁਕੱਦਮੇ ਕਾਰਨ ਕੰਪਨੀ ਜਾਇਦਾਦ ਨਹੀਂ ਵੇਚ ਸਕੀ ਹੈ। ਉਕਤ ਰਾਸ਼ੀ ਦਾ ਭੁਗਤਾਨ ਹੁਣ ਇਸ ਮਹੀਨੇ ਦੇ ਅਖੀਰ ਤੱਕ ਕੀਤਾ ਜਾਣਾ ਹੈ। ਐੱਫ. ਆਰ. ਐੱਲ. ਨੇ ਮੰਗਲਵਾਰ ਨੂੰ ਇਕ ਜ਼ਰੂਰੀ ਪਟੀਸ਼ਨ ਦਾਇਰ ਕਰਦੇ ਹੋਏ ਉੱਚ ਅਦਾਲਤ ਨੂੰ ਅਪੀਲ ਕੀਤੀ ਕਿ ਜਵਾਬਦਾਤਾ ਨੰਬਰ 2-28 (ਕਰਜ਼ਦਾਤਿਆਂ) ਨੂੰ ਪਟੀਸ਼ਨਰ ਨੰਬਰ 1 (ਐੱਫ. ਆਰ. ਐੱਲ.) ਨੂੰ ਗੈਰ-ਕਾਰਗੁਜ਼ਾਰੀ ਜਾਇਦਾਦ ਐਲਾਨ ਕਰਨ ਤੋਂ ਰੋਕਣ ਲਈ ਨਿਰਦੇਸ਼ ਜਾਰੀ ਕਰੇ। ਫਿਊਚਰ ਸਮੂਹ ਦੀ ਫਰਮ ਨੇ ਕਰਜ਼ਾ ਅਦਾ ਕਰਨ ਲਈ ਕੁੱਝ ਹੋਰ ਸਮਾਂ ਮੰਗਿਆ ਹੈ ਅਤੇ ਅਦਾਲਤ ਨੂੰ ਬੇਨਤੀ ਕੀਤੀ ਕਿ ਛੋਟੇ ਆਕਾਰ ਦੀਆਂ ਦੁਕਾਨਾਂ ਦੇ ਮੁਦਰੀਕਰਨ ਲਈ ਡਰਾਫਟ ਸਮਝੌਤੇ ਤਹਿਤ ਨਿਰਧਾਰਤ ਲਿਮਿਟ ਨੂੰ 01.01.2022 ਦੀ ਬੈਠਕ ਮੁਤਾਬਕ ਵਧਾਇਆ ਜਾਵੇ।

ਐੱਫ. ਆਰ. ਐੱਲ. ਵਲੋਂ ਤੈਅ ਮਿਤੀ (31 ਦਸੰਬਰ 2021) ਤੱਕ ਕਰਜ਼ੇ ਦੀ ਅਦਾਇਗੀ ਨਾ ਕਰਨ ’ਤੇ ਕਰਜ਼ਦਾਤਿਆਂ ਨੇ ਉਸ ਨੂੰ ਕੋਵਿਡ-19 ਤੋਂ ਪ੍ਰਭਾਵਿਤ ਕੰਪਨੀਆਂ ਲਈ ਯਕਮੁਸ਼ਤ ਪੁਨਰਗਠਨ (ਓ. ਟੀ. ਆਰ.) ਯੋਜਨਾ ਦੇ ਤਹਿਤ 30 ਦਿਨਾਂ ਦਾ ਵਾਧੂ ਸਮਾਂ ਦਿੱਤਾ। ਐੱਫ. ਆਰ. ਐੱਲ. ਨੇ ਪਿਛਲੇ ਸਾਲ ਬੈਂਕਾਂ ਅਤੇ ਕਰਜ਼ਦਾਤਿਆਂ ਦੇ ਇਕ ਸੰਘ ਨਾਲ ਓ. ਟੀ. ਆਰ. ਯੋਜਨਾ ’ਚ ਐਂਟਰੀ ਕੀਤੀ ਸੀ ਅਤੇ ਇਸ ਦੇ ਤਹਿਤ 31 ਦਸੰਬਰ 2021 ਤੱਕ ਕੁੱਲ 3,494.56 ਕਰੋੜ ਰੁਪਏ ਅਦਾ ਕਰਨੇ ਸਨ।


Harinder Kaur

Content Editor

Related News