NEET ਦੇ ਮੁੱਦੇ ’ਤੇ ‘ਆਪ’ ਨੇ ਚੁੱਕੇ ਵੱਡੇ ਸਵਾਲ, ਬੋਲੇ-ਬੱਚਿਆਂ ਨਾਲ ਹੋਇਆ ਵੱਡਾ ਖਿਲਵਾੜ (ਵੀਡੀਓ)

Thursday, Jun 20, 2024 - 04:33 PM (IST)

NEET ਦੇ ਮੁੱਦੇ ’ਤੇ ‘ਆਪ’ ਨੇ ਚੁੱਕੇ ਵੱਡੇ ਸਵਾਲ, ਬੋਲੇ-ਬੱਚਿਆਂ ਨਾਲ ਹੋਇਆ ਵੱਡਾ ਖਿਲਵਾੜ (ਵੀਡੀਓ)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡ. ਬਿਕਰਮਜੀਤ ਪਾਸੀ ਵਲੋਂ ਇੱਥੇ ਇਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਵਿਦਿਆਰਥੀਆਂ ਨਾਲ ਖਿਲਵਾੜ ਕਰ ਰਹੀ ਹੈ। 'ਨੀਟ' ਦੇ ਨਤੀਜਿਆਂ ਦੌਰਾਨ ਜੋ ਕੁੱਝ ਹੋਇਆ, ਉਸ 'ਤੇ ਵੱਡੇ ਪ੍ਰਸ਼ਨ ਖੜ੍ਹੇ ਹੁੰਦੇ ਹਨ। ਇਨ੍ਹਾਂ ਨੂੰ ਬੇਨਿਯਮੀਆਂ ਕਹਿ ਕੇ ਟਾਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਸਕਦੀ। ਇਸ ਪਿੱਛੇ ਬਹੁਤ ਵੱਡਾ ਘਪਲਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਸਰਕਾਰੀ ਸਕੀਮਾਂ ਨਾਲ ਜੁੜੀ ਅਹਿਮ ਖ਼ਬਰ, ਜਾਰੀ ਹੋ ਗਏ ਸਖ਼ਤ ਹੁਕਮ

ਉਨ੍ਹਾਂ ਕਿਹਾ ਕਿ ਨੀਟ ਲਈ ਵਿਦਿਆਰਥੀ ਜੀਅ-ਤੋੜ ਮਿਹਨਤ ਕਰਦੇ ਹਨ ਅਤੇ ਮਾਪੇ ਆਪਣੀ ਮਿਹਨਤ ਦੀ ਕਮਾਈ ਲਗਾਉਂਦੇ ਹਨ ਅਤੇ ਚਾਹੁੰਦੇ ਹਨ ਕਿ ਸਾਡੇ ਬੱਚਿਆਂ ਦਾ ਭਵਿੱਖ ਬਣੇ। ਪੇਪਰ ਲੀਕ ਦੀ ਗੱਲ ਸਾਹਮਣੇ ਆਉਣ 'ਤੇ ਬਿਹਾਰ ਅਤੇ ਗੁਜਰਾਤ 'ਚ ਗ੍ਰਿਫ਼ਤਾਰੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਨਤੀਜਾ 14 ਜੂਨ ਨੂੰ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਚੋਣਾਂ ਦੇ ਸ਼ੋਰ 'ਚ ਨਤੀਜਾ ਐਲਾਨ ਦਿੱਤਾ ਜਾਂਦਾ ਹੈ। ਇਸ ਦਾ ਕੀ ਕਾਰਨ ਸੀ?

ਇਹ ਵੀ ਪੜ੍ਹੋ : ਪੰਜਾਬ 'ਚ ਹੁਣ VIP ਲੋਕਾਂ ਨੂੰ 'ਮੁਫ਼ਤ' ਨਹੀਂ ਮਿਲੇਗੀ ਪੁਲਸ ਸੁਰੱਖਿਆ, ਪੜ੍ਹੋ ਕੀ ਹੈ ਪੂਰੀ ਖ਼ਬਰ

ਨਤੀਜੇ ਸਾਹਮਣੇ ਆਉਣ ਤੋਂ ਬਾਅਦ 67 ਬੱਚੇ 720 'ਚੋਂ 720 ਨੰਬਰ ਲੈ ਗਏ ਪਰ ਇਸ ਤੋਂ ਪਹਿਲਾਂ ਹਮੇਸ਼ਾ 2 ਜਾਂ 3 ਬੱਚੇ ਅਜਿਹੇ ਨੰਬਰ ਲੈ ਕੇ ਆਉਂਦੇ ਰਹੇ ਹਨ। ਇਹ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਪਰਦੇ ਪਿੱਛੇ ਬਹੁਤ ਵੱਡਾ ਘਪਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਬੱਚਿਆਂ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ ਹੈ ਪਰ ਕੇਂਦਰ ਸਰਕਾਰ ਅਤੇ ਐੱਨ. ਟੀ. ਏ. ਅੱਖਾਂ ਬੰਦ ਕਰਕੇ ਬੈਠੀ ਹੋਈ ਹੈ। ਇਨ੍ਹਾਂ ਦੀ ਚੁੱਪੀ ਪਿੱਛੇ ਕੀ ਕਾਰਨ ਹੈ? ਬਿਕਰਮਜੀਤ ਪਾਸੀ ਨੇ ਕਿਹਾ ਕਿ ਅੱਜ ਭਾਰਤ 'ਚ ਬੱਚਿਆਂ ਨੂੰ ਇਹ ਲੱਗ ਰਿਹਾ ਹੈ ਕਿ ਸਾਡੇ ਟੈਲੇਂਟ ਦਾ ਕੀ ਬਣੇਗਾ। ਇਸ ਲਈ ਸੁਪਰੀਮ ਕੋਰਟ ਨੂੰ ਅਪੀਲ ਹੈ ਕਿ ਸਿੱਟ ਦਾ ਗਠਨ ਕਰਕੇ ਇਸ ਦੇ ਇਕ-ਇਕ ਪਹਿਲੂ ਦੀ ਜਾਂਚ ਕੀਤੀ ਜਾਵੇ ਅਤੇ ਜੋ ਕੋਈ ਵੀ ਇਸ ਪਿੱਛੇ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News