ਇਸ ਸਾਲ ਮਾਰਚ 'ਚ ਇਨ੍ਹਾਂ ਸਟਾਕਸ 'ਚ ਫੰਡ ਹਾਊਸਾਂ ਨੇ ਕੀਤੀ ਖ਼ਰੀਦਦਾਰੀ
Wednesday, Apr 14, 2021 - 02:42 PM (IST)
![ਇਸ ਸਾਲ ਮਾਰਚ 'ਚ ਇਨ੍ਹਾਂ ਸਟਾਕਸ 'ਚ ਫੰਡ ਹਾਊਸਾਂ ਨੇ ਕੀਤੀ ਖ਼ਰੀਦਦਾਰੀ](https://static.jagbani.com/multimedia/2021_4image_14_40_19498659420.jpg)
ਨਵੀਂ ਦਿੱਲੀ- ਮਿਊਚੁਅਲ ਫੰਡ ਹਾਊਸਾਂ ਨੇ ਮਾਰਚ ਵਿਚ ਜਿਨ੍ਹਾਂ ਪ੍ਰਮੁੱਖ ਸਟਾਕਸ ਵਿਚ ਖ਼ਰੀਦਦਾਰੀ ਕੀਤੀ ਹੈ ਉਨ੍ਹਾਂ ਵਿਚ ਟਾਟਾ ਕੰਜ਼ਿਊਮਰ, ਐੱਸ. ਬੀ. ਆਈ. ਕਾਰਡ, ਬਜਾਜ ਆਟੋ, ਜੂਬੀਲੈਂਟ ਫੂਡ ਤੇ ਇੰਦਰਪ੍ਰਸਥ ਗੈਸ ਹਨ। ਉੱਥੇ ਹੀ, ਵੇਚਣੇ ਵਾਲੇ ਸ਼ੇਅਰਾਂ ਵਿਚ ਸਰਕਾਰੀ ਸ਼ੇਅਰ ਰਹੇ ਹਨ।
ਲਾਰਜ ਕੈਪ-
ਫੰਡਾਂ ਹਾਊਸਾਂ ਨੇ ਮਾਰਚ ਮਹੀਨੇ ਲਾਰਜਕੈਪ ਵਿਚ ਟਾਟਾ ਕੰਜ਼ਿਊਮਰ ਦੇ 5,564 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ, ਜਦੋਂ ਕਿ ਐੱਸ. ਬੀ. ਆਈ. ਕਾਰਡ ਦੇ 3,571 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ ਗਏ। ਬਜਾਜ ਆਟੋ ਦੇ 3,511 ਕਰੋੜ ਰੁਪਏ ਦੇ ਸ਼ੇਅਰ ਗਏ ਤਾਂ ਜੂਬੀਲੈਂਟ ਫੂਡ ਦੇ ਸ਼ੇਅਰਾਂ ਨੂੰ ਖ਼ਰੀਦਣ ਲਈ 3,460 ਕਰੋੜ ਰੁਪਏ ਖ਼ਰਚ ਕੀਤੇ। ਇੰਦਰਾਪ੍ਰਸਥ ਗੈਸ ਦੇ 2,267 ਕਰੋੜ ਰੁਪਏ ਦੇ ਸ਼ੇਅਰਾਂ ਨੂੰ ਫੰਡ ਹਾਊਸਾਂ ਨੇ ਖ਼ਰੀਦਿਆ।
ਉੱਥੇ ਹੀ, ਐੱਨ. ਟੀ. ਪੀ. ਸੀ. ਦੇ 13,195 ਕਰੋੜ ਰੁਪਏ ਦੇ ਸ਼ੇਅਰ ਫੰਡ ਹਾਊਸਾਂ ਨੇ ਵੇਚ ਦਿੱਤੇ, ਜਦੋਂ ਕਿ ਹਿੰਡਾਲਕੋ ਦੇ 4,887 ਕਰੋੜ ਰੁਪਏ ਅਤੇ ਗ੍ਰਾਸਿਮ ਦੇ 4,016 ਕਰੋੜ ਰੁਪਏ ਦੇ ਸ਼ੇਅਰ ਵੇਚੇ ਗਏ। ਓ. ਐੱਨ. ਜੀ. ਸੀ. ਦੇ 4,396 ਕਰੋੜ ਰੁਪਏ ਤਾਂ ਗੇਲ ਦੇ 3,283 ਕਰੋੜ ਰੁਪਏ ਦੇ ਸ਼ੇਅਰ ਵੇਚੇ ਗਏ।
ਮਿਡ ਕੈਪ-
ਮਿਡ ਕੈਪ ਸ਼ੇਅਰਾਂ ਵਿਚ ਮਿਊਚੁਅਲ ਫੰਡ ਹਾਊਸਾਂ ਨੇ ਬੈਂਕ ਆਫ਼ ਬੜੌਦਾ (ਬੀ. ਓ. ਬੀ.) 'ਤੇ ਜਮ ਕੇ ਦਾਅ ਲਾਇਆ ਹੈ। ਇਸ ਦੇ 2,336 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ ਗਏ ਹਨ। ਸੇਲ ਦੇ 1,786 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ ਗਏ ਹਨ। ਵਾਬਕੋ ਇੰਡੀਆ ਦੇ 1,387 ਕਰੋੜ ਰੁਪਏ ਦੇ ਸ਼ੇਅਰ ਫੰਡ ਹਾਊਸਾਂ ਨੇ ਖ਼ਰੀਦੇ ਹਨ। ਟਾਟਾ ਕਮਿਊਨੀਕੇਸ਼ਨ ਦੇ 1,104 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ ਗਏ ਹਨ।
ਉੱਥੇ ਹੀ, ਮਿਡ ਕੈਪ ਵਿਚ ਫੰਡ ਹਾਊਸਾਂ ਨੇ ਟਾਟਾ ਪਾਵਰ ਵਿਚ ਸਭ ਤੋਂ ਵੱਧ ਵਿਕਵਾਲੀ ਕੀਤੀ ਹੈ। ਇਸ ਦੇ 1,986 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਕੀਤੀ ਗਈ ਹੈ। ਟੀ. ਵੀ. ਐੱਸ. ਮੋਟਰ ਦੇ 1,174 ਕਰੋੜ ਰੁਪਏ ਦੇ ਸ਼ੇਅਰ ਵਿਕੇ ਹਨ। ਐੱਲ. ਆਈ. ਸੀ. ਹਾਊਸਿੰਗ ਦੇ 912 ਕਰੋੜ ਰੁਪਏ ਦੇ ਸ਼ੇਅਰ ਫੰਡ ਹਾਊਸਾਂ ਨੇ ਵੇਚ ਦਿੱਤੇ। ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਦੇ 447 ਕਰੋੜ ਰੁਪਏ ਦੇ ਸ਼ੇਅਰ ਵੇਚੇ ਗਏ ਹਨ।