ਕੀਮਤਾਂ ਵਧਣ ਕਾਰਨ ਅਪ੍ਰੈਲ ਦੇ ਪਹਿਲੇ ਪੰਦਰਵਾੜੇ ’ਚ ਘਟ ਗਈ ਈਂਧਨ ਦੀ ਵਿਕਰੀ

Sunday, Apr 17, 2022 - 10:11 AM (IST)

ਕੀਮਤਾਂ ਵਧਣ ਕਾਰਨ ਅਪ੍ਰੈਲ ਦੇ ਪਹਿਲੇ ਪੰਦਰਵਾੜੇ ’ਚ ਘਟ ਗਈ ਈਂਧਨ ਦੀ ਵਿਕਰੀ

ਨਵੀਂ ਦਿੱਲੀ (ਭਾਸ਼ਾ) – ਈਂਧਨ ਦੀਆਂ ਕੀਮਤਾਂ ’ਚ ਬੀਤੇ 16 ਦਿਨਾਂ ’ਚ ਰਿਕਾਰਡ ਵਾਧਾ ਹੋਣ ਕਾਰਨ ਇਸ ਦੀ ਮੰਗ ਘਟ ਗਈ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਅਪ੍ਰੈਲ ਦੇ ਪਹਿਲੇ ਪੰਦਰਵਾੜੇ ’ਚ ਦੇਸ਼ ’ਚ ਈਂਧਨ ਦੀ ਵਿਕਰੀ ਘਟ ਗਈ। ਪੈਟਰੋਲੀਅਮ ਉਦਯੋਗ ਦੇ ਅੰਕੜਿਆਂ ’ਚ ਸ਼ਨੀਵਾਰ ਨੂੰ ਇਹ ਤੱਥ ਸਾਹਮਣੇ ਆਇਆ। ਮਾਰਚ ਦੇ ਪਹਿਲੇ ਪੰਦਰਵਾੜੇ ਦੀ ਤੁਲਨਾ ’ਚ ਅਪ੍ਰੈਲ ਦੇ ਪਹਿਲੇ 15 ਦਿਨਾਂ ’ਚ ਪੈਟਰੋਲ ਦੀ ਵਿਕਰੀ ਕਰੀਬ 10 ਫੀਸਦੀ ਘੱਟ ਰਹੀ ਅਤੇ ਡੀਜ਼ਲ ਦੀ ਮੰਗ ਵੀ 15.6 ਫੀਸਦੀ ਘਟ ਗਈ। ਇਸ ਤਰ੍ਹਾਂ 1 ਤੋਂ 15 ਅਪ੍ਰੈਲ ਦਰਮਿਆਨ ਘਰੇਲੂ ਰਸੋਈ ਗੈਸ ਐੱਲ. ਪੀ. ਜੀ. ਦੀ ਖਪਤ ’ਚ ਵੀ ਮਾਸਿਕ ਆਧਾਰ ’ਤੇ 1.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਫਾਸਟ ਫੂਡ ’ਤੇ ਵੀ ਪਈ ਮਹਿੰਗਾਈ ਦੀ ਮਾਰ, ਕੀਮਤਾਂ ’ਚ 5 ਤੋਂ 10 ਫੀਸਦੀ ਦਾ ਵਾਧਾ

ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਰੀਬ ਸਾਢੇ ਚਾਰ ਮਹੀਨਿਆਂ ਤੱਕ ਸਥਿਰ ਰੱਖਣ ਤੋਂ ਬਾਅਦ 22 ਮਾਰਚ ਨੂੰ ਪਹਿਲੀ ਵਾਰ ਵਧਾਈਆਂ ਸਨ। ਉਸ ਤੋਂ ਬਾਅਦ 6 ਅਪ੍ਰੈਲ ਤੱਕ ਦੇ 16 ਦਿਨਾਂ ਦੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕੁੱਲ 10-10 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਗਿਆ।

ਘਰੇਲੂ ਰਸੋਈ ਗੈਸ ਦੀ ਕੀਮਤ ’ਚ ਵੀ 22 ਮਾਰਚ ਨੂੰ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦਿੱਲੀ ’ਚ ਗੈਰ-ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਐੱਲ. ਪੀ. ਜੀ. ਸਿਲੰਡਰ ਦੇ ਰੇਟ 949.50 ਰੁਪਏ ਹੋ ਗਏ ਸਨ। ਜਹਾਜ਼ਾਂ ’ਚ ਈਂਧਨ ਵਜੋਂ ਇਸਤੇਮਾਲ ਹੋਣ ਵਾਲੇ ਏ. ਟੀ. ਐੱਫ. ਦੇ ਰੇਟ ਵੀ ਨਵੀਂ ਮੁੱਲ ਵਾਧੇ ਤੋਂ ਬਾਅਦ 1,13,202.33 ਰੁਪਏ ਪ੍ਰਤੀ ਕਿਲੋਲਿਟਰ ਹੋ ਗਏ ਹਨ ਅਤੇ ਇਸ ਦੀ ਵਿਕਰੀ ’ਚ ਮਹੀਨਾਵਾਰ ਆਧਾਰ ’ਤੇ 20.5 ਫੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਭਾਰਤੀ ਕਿਸਾਨ ਭਰ ਰਹੇ ਦੁਨੀਆ ਦਾ ਢਿੱਡ, ਹੁਣ ਮਿਸਰ ਨੇ ਵੀ ਦਿੱਤੀ ਸਪਲਾਈਕਰਤਾ ਵਜੋਂ ਮਨਜ਼ੂਰੀ

ਤੇਲ ਕੰਪਨੀਆਂ ਨੇ 1 ਤੋਂ 15 ਅਪ੍ਰੈਲ ਦਰਮਿਆਨ ਵੇਚਿਆ 11.20 ਲੱਖ ਟਨ ਪੈਟਰੋਲ

ਪੈਟਰੋਲੀਅਮ ਉਦਯੋਗ ਦੇ ਅੰਕੜਿਆਂ ਮੁਤਾਬਕ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਇਕ ਤੋਂ 15 ਅਪ੍ਰੈਲ ਦਰਮਿਆਨ 11.20 ਲੱਖ ਟਨ ਪੈਟਰੋਲ ਵੇਚਿਆ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਕਰੀਬ 12.1 ਫੀਸਦੀ ਵੱਧ ਅਤੇ 2019 ਦੀ ਇਸੇ ਮਿਆਦ ਦੀ ਤੁਲਨਾ ’ਚ 19.6 ਫੀਸਦੀ ਵੱਧ ਹੈ। ਹਾਲਾਂਕਿ ਪੈਟਰੋਲ ਦੀ ਖਪਤ ਮਾਰਚ 2022 ਦੀ ਇਸੇ ਮਿਆਦ ਦੇ ਮੁਕਾਬਲੇ 9.7 ਫੀਸਦੀ ਘੱਟ ਹੈ। ਮਾਰਚ ਦੇ ਪਹਿਲੇ ਪੰਦਰਵਾੜੇ ’ਚ ਤੇਲ ਕੰਪਨੀਆਂ ਨੇ ਕੁੱਲ 12.4 ਲੱਖ ਟਨ ਪੈਟਰੋਲ ਦੀ ਵਿਕਰੀ ਕੀਤੀ ਸੀ। ਦੇਸ਼ ’ਚ ਸਭ ਤੋਂ ਵੱਧ ਵਰਤੋਂ ’ਚ ਲਿਆਂਦੇ ਜਾਣ ਵਾਲੇ ਈਂਧਨ ਡੀਜ਼ਲ ਦੀ ਵਿਕਰੀ ਸਾਲਾਨਾ ਆਧਾਰ ’ਤੇ 7.4 ਫੀਸਦੀ ਵਧ ਕੇ ਕਰੀਬ 30 ਲੱਖ ਟਨ ਹੋ ਗਈ। ਇਹ ਮਾਰਚ 2019 ਦੀ ਵਿਕਰੀ ਦੇ ਮੁਕਾਬਲੇ 4.8 ਫੀਸਦੀ ਵੱਧ ਪਰ ਇਸ ਸਾਲ ਇਕ ਮਾਰਚ ਤੋਂ 15 ਮਾਰਚ ਦਰਮਿਆਨ ਹੋਈ 35.3 ਲੱਖ ਟਨ ਦੀ ਵਿਕਰੀ ਕ੍ਰਮਵਾਰ : 18 ਫੀਸਦੀ ਅਤੇ 23.7 ਫੀਸਦੀ ਵਧ ਗਈ ਹੈ। ਮਾਰਚ ’ਚ ਡੀਜ਼ਲ ਦੀ ਵਿਕਰੀ ਬੀਤੇ ਦੋ ਸਾਲਾਂ ’ਚ ਕਿਸੇ ਮਹੀਨੇ ’ਚ ਹੋਈ ਸਭ ਤੋਂ ਵੱਧ ਵਿਕਰੀ ਸੀ। ਉਦਯੋਗ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਮਾਰਚ ਦੇ ਪਹਿਲੇ ਪੰਦਰਵਾੜੇ ’ਚ ਕੀਮਤਾਂ ਵਧਣ ਦਾ ਅਨੁਮਾਨ ਲਗਾਉਂਗਦੇ ਹੋਏ ਲੋਕਾਂ ਨੇ ਆਪਣੀਆਂ ਗੱਡੀਆਂ ਦੇ ਟੈਂਕ ਭਰਵਾ ਲਏ। ਇਸੇ ਤਰ੍ਹਾਂ ਪੈਟਰੋਲ ਪੰਪ ਡੀਲਰਾਂ ਨੇ ਵੀ ਆਪਣੇ ਸਟੋਰੇਜ਼ ਟੈਂਕ ਦੇ ਨਾਲ ਮੋਬਾਇਲ ਬ੍ਰਾਊਜ਼ਰ ਜਾਂ ਟੈਂਕਰ ਟਰੱਕ ਵੀ ਭਰਵਾ ਲਏ। ਅਜਿਹੇ ’ਚ ਕੀਮਤਾਂ ਦੇ ਵਧਦੇ ਹੀ ਪੈਟਰੋਲ ਅਤੇ ਡੀਜ਼ਲ ਦੀ ਖਪਤ ’ਚ ਗਿਰਾਵਟ ਆ ਗਈ।

ਇਹ ਵੀ ਪੜ੍ਹੋ : Elon Musk ਹੁਣ ਨਹੀਂ ਰਹੇ ਟਵਿੱਟਰ ਦੇ ਸਭ ਤੋਂ ਵੱਡੇ ਸ਼ੇਅਰ ਧਾਰਕ, ਇੱਕ ਹਫ਼ਤੇ ਦੇ ਅੰਦਰ ਬਦਲ ਗਈ ਗੇਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News