FSSAI ਨੂੰ MDH, ਐਵਰੈਸਟ ਮਸਾਲਿਆਂ ਦੇ ਨਮੂਨਿਆਂ ''ਚ ਨਹੀਂ ਮਿਲਿਆ ਐਥੀਲੀਨ ਆਕਸਾਈਡ
Wednesday, May 22, 2024 - 03:52 AM (IST)
ਨਵੀਂ ਦਿੱਲੀ — ਫੂਡ ਰੈਗੂਲੇਟਰ FSSAI ਨੂੰ ਦੋ ਪ੍ਰਮੁੱਖ ਬ੍ਰਾਂਡ MDH ਅਤੇ Everest ਦੇ ਮਸਾਲਿਆਂ ਦੇ ਨਮੂਨਿਆਂ 'ਚ ਐਥੀਲੀਨ ਆਕਸਾਈਡ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਨਮੂਨਿਆਂ ਦੀ 28 ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਵਿੱਚ ਜਾਂਚ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਛੇ ਹੋਰ ਪ੍ਰਯੋਗਸ਼ਾਲਾਵਾਂ ਦੀਆਂ ਰਿਪੋਰਟਾਂ ਅਜੇ ਬਾਕੀ ਹਨ। ਪਿਛਲੇ ਮਹੀਨੇ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਹਾਂਗਕਾਂਗ ਅਤੇ ਸਿੰਗਾਪੁਰ ਦੁਆਰਾ ਉਠਾਏ ਗਏ ਗੁਣਵੱਤਾ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਦੇਸ਼ ਭਰ ਤੋਂ MDH ਅਤੇ ਐਵਰੈਸਟ ਸਮੇਤ ਸਾਰੇ ਬ੍ਰਾਂਡਾਂ ਦੇ ਮਸਾਲਿਆਂ ਦੇ ਨਮੂਨੇ ਲੈਣੇ ਸ਼ੁਰੂ ਕਰ ਦਿੱਤੇ ਸਨ। ਹਾਂਗਕਾਂਗ ਦੇ ਸੈਂਟਰ ਫਾਰ ਫੂਡ ਸੇਫਟੀ (CFS) ਨੇ ਖਪਤਕਾਰਾਂ ਨੂੰ ਇਜਾਜ਼ਤ ਸੀਮਾ ਤੋਂ ਵੱਧ ਐਥੀਲੀਨ ਆਕਸਾਈਡ ਦੀ ਮੌਜੂਦਗੀ ਦਾ ਹਵਾਲਾ ਦਿੰਦੇ ਹੋਏ MDH ਅਤੇ ਐਵਰੈਸਟ ਤੋਂ ਕੁਝ ਮਸਾਲੇ ਮਿਸ਼ਰਣ ਉਤਪਾਦ ਨਾ ਖਰੀਦਣ ਲਈ ਕਿਹਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e