ਫ਼ਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ’ਤੇ ਦਿਸਣ ਲੱਗਾ ਕਿਸਾਨੀ ਅੰਦੋਲਨ ਦਾ ਅਸਰ
Friday, Dec 04, 2020 - 12:15 PM (IST)
ਲੁਧਿਆਣਾ (ਖੁਰਾਣਾ) - ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸੜਕਾਂ ’ਤੇ ਉੱਤਰੇ ਕਿਸਾਨਾਂ ਦੀ ਦਹਾੜ ਦਾ ਅਸਰ ਫ਼ਲਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ’ਤੇ ਦਿਖਾਈ ਦੇਣ ਲੱਗਾ ਹੈ। ਮਾਰਕੀਟ ਵਿੱਚ ਹਾਲਾਤ ਇਹ ਬਣੇ ਹੋਏ ਹਨ ਕਿ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ਸੀਲ ਹੋਣ ਨਾਲ ਜਿੱਥੇ ਜ਼ਿਆਦਾਤਰ ਫਲਾਂ ਦੀ ਕਿੱਲਤ ਬਣ ਗਈ ਹੈ, ਉਥੇ ਵਿਦੇਸ਼ੀ ਅੰਗੂਰ, ਸੇਬ, ਗੋਸ਼ਾ ਸਮੇਤ ਡ੍ਰੈਗਨ ਫਰੂਟਾਂ ਦੀਆਂ ਕੀਮਤਾਂ ਚੌਗੁਣਾ ਸ਼ਤਕ ਜੜਨ ਲੱਗੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!
ਕਾਰੋਬਾਰੀ ਮਾਹਿਰਾਂ ਦੀ ਮੰਨੀਏ ਤਾਂ ਜੇਕਰ ਜਲਦ ਹੀ ਕੇਂਦਰ ਸਰਕਾਰ ਵਲੋਂ ਕਿਸਾਨ ਸੰਘਰਸ਼ ਮਾਮਲੇ ’ਚ ਕੋਈ ਉਚਿਤ ਹੱਲ ਨਾ ਨਿਕਲਿਆ ਤਾਂ ਜ਼ਿਆਦਾਤਰ ਫ਼ਲਾਂ ਦੀਆਂ ਕਿਸਮਾਂ ਪੰਜਾਬ ਵਾਲਿਆਂ ਨੂੰ ਖਾਣ ਲਈ ਤਾਂ ਦੂਰ ਦੇਖਣ ਤੱਕ ਨੂੰ ਵੀ ਨਸੀਬ ਨਹੀਂ ਹੋਣਗੀਆਂ। ਦੂਜੇ ਪਾਸੇ ਫ਼ਲਾਂ ਦੇ ਕੁਝ ਵੱਡੇ ਕਾਰੋਬਾਰੀ ਇਸ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਮੁਨਾਫ਼ਾਰਖੋਰੀ ਅਤੇ ਜਮ੍ਹਾਂਖੋਰੀ ਕਰ ਰਹੇ ਹਨ। ਮੌਜੂਦਾ ਸਮੇਂ ’ਚ ਇਹ ਕਾਰੋਬਾਰੀ ਬਾਜ਼ਾਰ ਵਿੱਚ ਫ਼ਲਾਂ ਦੀਆਂ ਸ਼ਾਰਟੇਜ ਦਿਖਾ ਕੇ ਮੂੰਹ ਮੰਗੀਆਂ ਕੀਮਤਾਂ ਵਸੂਲਦੇ ਹੋਏ ਆਮ ਜਨਤਾ ਦੀ ਖੱਲ ਦੋਵੇਂ ਹੱਥੀਂ ਉਧੇੜਨ ਵਿਚ ਲੱਗੇ ਹਨ।
ਪੜ੍ਹੋ ਇਹ ਵੀ ਖ਼ਬਰ - ਲਖਨਊ ਤੋਂ ਸਿਖਲਾਈ ਲੈ ਕੇ ਗੁੜ ਬਣਾਉਣ ਦਾ ਬਾਦਸ਼ਾਹ ਬਣਿਆ ਪੰਜਾਬ ਦਾ ਕਿਸਾਨ ‘ਮਨਧੀਰ ਸਿੰਘ’