ਸਬਜ਼ੀਆਂ ਤੋਂ ਬਾਅਦ ਮਹਿੰਗੇ ਹੋਣ ਲੱਗੇ ਦਾਲ-ਚੌਲ ਤੋਂ ਲੈ ਕੇ ਆਟਾ-ਤੇਲ

Sunday, Jan 24, 2021 - 01:07 PM (IST)

ਸਬਜ਼ੀਆਂ ਤੋਂ ਬਾਅਦ ਮਹਿੰਗੇ ਹੋਣ ਲੱਗੇ ਦਾਲ-ਚੌਲ ਤੋਂ ਲੈ ਕੇ ਆਟਾ-ਤੇਲ

ਨਵੀਂ ਦਿੱਲੀ (ਇੰਟ.) – ਮਹਿੰਗੀਆਂ ਦਾਲਾਂ ਅਤੇ ਸਬਜ਼ੀਆਂ ਨੇ ਪਹਿਲਾਂ ਹੀ ਆਮ ਆਦਮੀ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਅਜਿਹੇ ’ਚ ਸਾਲ ਦੇ ਸ਼ੁਰੂਆਤੀ ਮਹੀਨੇ ਜਨਵਰੀ ’ਚ ਤੇਲ, ਚੌਲ ਅਤੇ ਚਾਹ ਪੱਤੀ ਦੇ ਰੇਟ ’ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਖਪਤਕਾਰ ਮੰਤਰਾਲਾ ਨੇ ਆਪਣੀ ਵੈੱਬਸਾਈਟ ’ਤੇ ਨਵੇਂ ਰੇਟਾਂ ਦੀ ਲਿਸਟ ਜਾਰੀ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਚੂਨ ਬਾਜ਼ਾਰ ’ਚ ਇਸ ਦੌਰਾਨ ਸਿਰਫ ਆਲੂ, ਟਮਾਟਰ ਅਤੇ ਖੰਡ ਦੇ ਰੇਟ ਡਿਗੇ ਹਨ।

ਪਿਛਲੇ ਕੁਝ ਦਿਨਾਂ ਤੋਂ ਡੀਜ਼ਲ ਦੇ ਰੇਟ ’ਚ ਵੀ ਤੇਜ਼ੀ ਨਾਲ ਉਛਾਲ ਦੇਖਿਆ ਗਿਆ, ਜਿਸ ਕਾਰਣ ਡੀਜ਼ਲ ਆਲ ਟਾਈਮ ਹਾਈ ’ਤੇ ਹੈ। ਜੇ ਡੀਜ਼ਲ ਦੀ ਰੇਟ ਹੋਰ ਵਧਦੇ ਹਨ ਤਾਂ ਟ੍ਰਾਂਸਪੋਰਟਰਾਂ ਵਲੋਂ ਕਿਰਾਇਆ ਹੋਰ ਵੀ ਵਧਾਇਆ ਜਾ ਸਕਦਾ ਹੈ, ਜਿਸ ਨਾਲ ਮਹਿੰਗਾਈ ਹੋਰ ਜ਼ਿਆਦਾ ਵਧ ਸਕਦੀ ਹੈ।

ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਪ੍ਰਚੂਨ ਕੇਂਦਰਾਂ ਦੇ ਅੰਕੜਿਆਂ ਮੁਤਾਬਕ 1 ਜਨਵਰੀ 2021 ਦੀ ਤੁਲਨਾ ’ਚ 22 ਜਨਵਰੀ 2021 ਨੂੰ ਪੈਕ ਪਾਮ ਤੇਲ 107 ਰੁਪਏ ਤੋਂ ਵਧ ਕੇ 112 ਰੁਪਏ, ਸੂਰਜਮੁਖੀ ਦਾ ਤੇਲ 132 ਰੁਪਏ ਤੋਂ ਵਧ ਕੇ 141 ਅਤੇ ਸਰੋਂ ਦਾ ਤੇਲ 140 ਤੋਂ ਕਰੀਬ 147 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਿਆ। ਵਨਸਪਤੀ ਤੇਲ 5.32 ਫੀਸਦੀ ਮਹਿੰਗਾ ਹੋ ਕੇ 105 ਤੋਂ 110 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ।

ਇਹ ਵੀ ਪਡ਼੍ਹੋ : ਟ੍ਰੇਨ ਯਾਤਰੀਆਂ ਨੂੰ ਹੁਣ ਨਹੀਂ ਚੁੱਕਣਾ ਪਏਗਾ ਭਾਰੀ ਸਮਾਨ, ਰੇਲਵੇ ਵਿਭਾਗ ਕਰੇਗਾ ਇਸ ਦਾ ਪ੍ਰਬੰਧ

ਦਾਲਾਂ ਦੇ ਰੇਟ ’ਚ ਹੋਇਆ ਮਾਮੂਲੀ ਵਾਧਾ

ਜੇ ਦਾਲਾਂ ਦੀ ਗੱਲ ਕਰੀਏ ਤਾਂ ਅਰਹਰ ਦੀ ਦਾਲ ’ਚ ਮਾਮੂਲੀ ਵਾਧਾ ਹੋਇਆ ਹੈ। ਅਰਹਰ ਦਾਲ 103 ਰੁਪਏ ਪ੍ਰਤੀ ਕਿਲੋ ਤੋਂ ਕਰੀਬ 104 ਰੁਪਏ ’ਤੇ ਪਹੁੰਚ ਗਈ ਹੈ। ਮਾਂਹ ਦੀ ਦਾਲ 107 ਤੋਂ 109, ਮਸਰ ਦੀ ਦਾਲ 79 ਤੋਂ 82 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਚੁੱਕੀ ਹੈ। ਮੂੰਗੀ ਦੀ ਦਾਲ 104 ਤੋਂ 107 ਰੁਪਏ ’ਤੇ ਚਲੀ ਗਈ ਹੈ। ਚੌਲਾਂ ’ਚ 10.22 ਫੀਸਦੀ ਦਾ ਉਛਾਲ ਆਇਆ ਹੈ। 34 ਤੋਂ ਹੁਣ ਇਹ ਕਰੀਬ 38 ਰੁਪਏ ਹੋ ਗਿਆ ਹੈ।

ਇਹ ਵੀ ਪਡ਼੍ਹੋ : ਭਾਰਤ ਆਉਣ ਤੋਂ ਪਹਿਲਾਂ ਟੈਸਲਾ ਨੂੰ ਝਟਕਾ, ਇੰਜੀਨੀਅਰ ਨੇ ਚੋਰੀ ਕੀਤੇ ਕੰਪਨੀ ਦੇ ਰਾਜ਼

ਚਾਹ ਦੀਆਂ ਕੀਮਤਾਂ ਵਧਣ ਦਾ ਕਾਰਣ

ਜੇ ਚਾਹ ਦੀ ਗੱਲ ਕਰੀਏ ਤਾਂ ਇਸ ਦੇ ਰੇਟ ਥੰਮਣ ਦਾ ਨਾਂ ਨਹੀਂ ਲੈ ਰਹੇ। ਖੁੱਲ੍ਹੀ ਚਾਹਪੱਤੀ 9 ਫੀਸਦੀ ਵਧ ਕੇ 246 ਤੋਂ 269 ਰੁਪਏ ਤੱਕ ਪਹੁੰਚ ਗਈ ਹੈ। ਉਥੇ ਹੀ ਪੈਕਿੰਗ ਵਾਲੀ ਚਾਹਪੱਤੀ ’ਤੇ ਪ੍ਰਤੀ ਕਿਲੋ 50 ਤੋਂ 150 ਰੁਪਏ ਤੱਕ ਰੇਟ ਵਧੇ ਹਨ। ਪ੍ਰੀਮੀਅਮ ਕੈਟਾਗਰੀ ਦੀ ਚਾਹ ’ਚ 300 ਰੁਪਏ ਤੋਂ ਉੱਪਰ ਵਾਲੀ ਖੁੱਲ੍ਹੀ ਪੱਤੀ ਦੇ ਰੇਟ ਵੀ ਕਰੀਬ ਡੇਢ ਗੁਣਾ ਹੋ ਗਏ ਹਨ।

ਇਹ ਵੀ ਪਡ਼੍ਹੋ : ਸਾਲ 2020 ’ਚ ਸਭ ਤੋਂ ਵੱਧ ਵਿਕੀ ਮਾਰੂਤੀ ਸੁਜ਼ੂਕੀ ਦੀ ਇਹ ਕਾਰ, 15 ਸਾਲਾਂ ਤੋਂ ਕੋਈ ਨਹੀਂ ਦੇ ਸਕਿਆ ਟੱਕਰ

ਵਧ ਸਕਦੇ ਹਨ ਇਨ੍ਹਾਂ ਚੀਜ਼ਾਂ ਦੇ ਰੇਟ

ਸਾਬਣ ਅਤੇ ਦੰਤਮੰਜਨ ਵਰਗੇ ਸਾਮਾਨ ’ਤੇ ਤੁਹਾਡੀ ਜੇਬ ਢਿੱਲੀ ਹੋ ਸਕਦੀ ਹੈ। ਉਨ੍ਹਾਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਕੱਚੇ ਮਾਲ ਦੀ ਕੀਮਤ ਵਧਣ ਨਾਲ ਆਪਣੇ ਉਤਪਾਦਾਂ ਦੇ ਰੇਟ ਵਧਾਉਣ ’ਤੇ ਵਿਚਾਰ ਕਰ ਰਹੀਆਂ ਹਨ। ਇਨ੍ਹਾਂ ’ਚੋਂ ਕੁਝ ਕੰਪਨੀਆਂ ਨੇ ਤਾਂ ਪਹਿਲਾਂ ਹੀ ਰੇਟ ਵਧਾ ਦਿੱਤੇ ਹਨ, ਜਦੋਂ ਕਿ ਕੁਝ ਹੋਰ ਕਰੀਬ ਤੋਂ ਸਥਿਤੀ ’ਤੇ ਨਜ਼ਰ ਰੱਖੇ ਹੋਏ ਹਨ ਅਤੇ ਮਾਮਲੇ ’ਤੇ ਗੌਰ ਕਰ ਰਹੀਆਂ ਹਨ।

ਇਹ ਵੀ ਪਡ਼੍ਹੋ : ਕੀ ਬੰਦ ਹੋਣਗੇ 5,10 ਅਤੇ 100 ਰੁਪਏ ਦੇ ਪੁਰਾਣੇ ਨੋਟ? ਜਾਣੋ RBI ਦੀ ਯੋਜਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News