ਝਟਕਾ! 1 ਜਨਵਰੀ ਤੋਂ ਆਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ, ਸਰਕਾਰ ਨੇ ਲਗਾਇਆ GST

Saturday, Dec 25, 2021 - 06:30 PM (IST)

ਝਟਕਾ! 1 ਜਨਵਰੀ ਤੋਂ ਆਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ, ਸਰਕਾਰ ਨੇ ਲਗਾਇਆ GST

ਨਵੀਂ ਦਿੱਲੀ (ਇੰਟ.) – ਜ਼ੋਮੈਟੋ ਅਤੇ ਸਵਿਗੀ ਵਰਗੇ ਆਨਲਾਈਨ ਐਪ-ਆਧਾਰਿਤ ਫੂਡ ਡਲਿਵਰੀ ਪਲੇਟਫਾਰਮਾਂ ਨੂੰ ਹੁਣ 5 ਫੀਸਦੀ ਜੀ. ਐੱਸ. ਟੀ. ਦੇਣਾ ਹੋਵੇਗਾ। ਦੱਸ ਦਈਏ ਕਿ ਜੀ. ਐੱਸ. ਟੀ. ਪਰਿਸ਼ਦ ਦੀ 45ਵੀਂ ਬੈਠਕ ’ਚ ਫੂਡ-ਡਲਿਵਰੀ ਕੰਪਨੀਆਂ ਨੂੰ ਟੈਕਸ ਦੇ ਘੇਰੇ ’ਚ ਲਿਆਉਣ ਦਾ ਫੈਸਲਾ ਕੀਤਾ ਸੀ। ਬੈਠਕ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਨਿਰਮਲੀ ਸੀਤਾਰਮਣ ਨੇ ਕਿਹਾ ਸੀ ਕਿ ਇਨ੍ਹਾਂ ਫੂਡ ਡਲਿਵਰੀ ਪਲੇਟਫਾਰਮ ਨੂੰ ਉਨ੍ਹਾਂ ਦੇ ਰਾਹੀਂ ਦਿੱਤੀ ਜਾਣ ਵਾਲੀ ਰੈਸਟੋਰੈਂਟ ਸਰਵਿਸ ’ਤੇ ਜੀ. ਐੱਸ. ਟੀ. ਦੇਣਾ ਹੋਵੇਗਾ।

ਇਹ ਵੀ ਪੜ੍ਹੋ : ਆਨਲਾਇਨ ਭੁਗਤਾਨ ਨਾਲ ਸਬੰਧਿਤ RBI ਦਾ ਅਹਿਮ ਫ਼ੈਸਲਾ,ਕਾਰਡ ਟੋਕਨਾਈਜ਼ੇਸ਼ਨ ਦੀ ਤਾਰੀਖ਼

ਇਸ ਟੈਕਸ ਨੂੰ ਆਰਡਰ ਦੀ ਡਲਿਵਰੀ ਦੇ ਸਥਾਨ ’ਤੇ ਵਸੂਲਿਆ ਜਾਵੇਗਾ। ਉੱਥੇ ਹੀ ਕਾਰਬੋਨੇਟੇਡ ਫਰੂਟ ਡ੍ਰਿੰਕਸ ਅਤੇ ਜੂਸ ’ਤੇ 28 ਫੀਸਦੀ +12 ਫੀਸਦੀ ਜੀ. ਐੱਸ. ਟੀ. ਲੱਗੇਗਾ। ਸਰਕਾਰ ਵਲੋਂ ਲਿਆ ਗਿਆ ਇਹ ਫੈਸਲਾ 1 ਜਨਵਰੀ 2022 ਤੋਂ ਲਾਗੂ ਹੋ ਜਾਏਗਾ।

ਯੂਜ਼ਰਜ਼ ਹੋਏ ਪ੍ਰੇਸ਼ਾਨ

ਇਸ ਖਬਰ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਯੂਜ਼ਰਜ਼ ਇਸ ਫੈਸਲੇ ਤੋਂ ਪ੍ਰੇਸ਼ਾਨ ਨਜ਼ਰ ਆਏ। ਗਾਹਕਾਂ ਨੂੰ ਇਸ ਗੱਲ ਦਾ ਡਰ ਹੈ ਕਿ ਉਨ੍ਹਾਂ ਨੂੰ ਨਵੇਂ ਜੀ. ਐੱਸ. ਟੀ. ਨਿਯਮ ਦੇ ਤਹਿਤ ਡਲਿਵਰੀ ਲਈ ਵਧੇਰੇ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ ਛੇਤੀ ਹੀ ਇਹ ਸਪੱਸ਼ਟ ਕਰ ਦਿੱਤਾ ਗਿਆ ਕਿ ਇਸ ਕਦਮ ਦਾ ਖਪਤਕਾਰਾਂ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਹਾਲਾਂਕਿ ਪਰ ਕਈ ਆਈਟਮ ਦੇ ਟੈਕਸ ਰੇਟ ’ਚ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਫਰਵਰੀ ਤੱਕ 45 ਕੰਪਨੀਆਂ ਲਿਆ ਸਕਦੀਆਂ ਹਨ IPO, ਸਟਾਰਟਅੱਪ ਵੀ ਹੋਣਗੇ ਲਾਈਨ 'ਚ

ਗਾਹਕਾਂ ’ਤੇ ਨਹੀਂ ਪਵੇਗਾ ਅਸਰ

ਗਾਹਕਾਂ ਤੋਂ ਵਾਧੂ ਟੈਕਸ ਨਹੀਂ ਵਸੂਲਿਆ ਜਾਵੇਗਾ ਅਤੇ ਨਾ ਹੀ ਕਿਸੇ ਨਵੇਂ ਟੈਕਸ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਟੈਕਸ ਰੈਸਟੋਰੈਂਟਸ ਵਲੋਂ ਅਦਾ ਕੀਤੀ ਜਾਂਦਾ ਸੀ, ਹੁਣ ਟੈਕਸ ਰੈਸਟੋਰੈਂਟਸ ਦੀ ਬਜਾਏ ਐਗਰੀਗੇਟਰ ਵਲੋਂ ਅਦਾ ਕੀਤਾ ਜਾਵੇਗਾ। ਮੰਨ ਲਓ ਕਿ ਤੁਸੀਂ ਕਿਸੇ ਐਪ ਤੋਂ ਖਾਣਾ ਮੰਗਵਾਇਆ। ਹਾਲੇ ਇਸ ਆਰਡਰ ’ਤੇ ਰੈਸਟੋਰੈਂਟ ਤੁਹਾਡੇ ਪੈਸੈ ਲੈ ਕੇ ਟੈਕਸ ਦੇ ਰਿਹਾ ਹੈ ਪਰ ਅਸੀਂ ਦੇਖਿਆ ਕਿ ਕਈ ਰੈਸਟੋਰੈਂਟ ਅਥਾਰਿਟੀ ਨੂੰ ਟੈਕਸ ਨਹੀਂ ਦੇ ਰਹੇ ਸਨ। ਅਜਿਹੇ ’ਚ ਹੁਣ ਅਸੀਂ ਇਹ ਕੀਤਾ ਹੈ ਕਿ ਤੁਹਾਡੇ ਖਾਣ ਆਰਡਰ ਕਰਨ ’ਤੇ ਫੂਡ ਐਗਰੀਗੇਟਰ ਹੀ ਕੰਜਿਊਮਰ ਤੋਂ ਲੈ ਕੇ ਅਥਾਰਿਟੀ ਨੂੰ ਦੇਵੇਗਾ, ਨਾ ਕਿ ਰੈਸਟੋਰੈਂਟ। ਇਸ ਤਰ੍ਹਾਂ ਕੋਈ ਨਵਾਂ ਟੈਕਸ ਨਹੀਂ ਲੱਗਾ ਹੈ। ਉੱਥੇ ਹੀ ਵਿੱਤ ਮੰਤਰੀ ਨੇ ਕਿਹਾ ਕਿ ਫੂਡ ਡਲਿਵਰੀ ਐਪ ਸਵਿਗੀ ਅਤੇ ਜ਼ੋਮੈਟੋ ਤੋਂ ਖਾਣਾ ਮੰਗਵਾਉਣ ’ਤੇ ਵਾਧੂ ਟੈਕਸ ਲਗਾਉਣ ਦੀ ਕੋਈ ਗੱਲ ਨਹੀਂ ਹੈ। ਇਹ ਐਪ ਉੱਥੇ ਹੀ ਟੈਕਸ ਵਸੂਲਣਗੇ ਜੋ ਰੈਸਟੋਰੈਂਟ ਕਾਰੋਬਾਰ ’ਤੇ ਲਗਦਾ ਹੈ।

ਇਹ ਵੀ ਪੜ੍ਹੋ : ਵਾਹਨ ਨਿਰਮਾਤਾਵਾਂ ਨੂੰ ਫਲੈਕਸ ਈਂਧਨ ਵਾਲੇ ਇੰਜਣ ਲਗਾਉਣ ਲਈ ਐਡਵਾਈਜ਼ਰੀ ਜਾਰੀ

ਖਾਣ-ਪੀਣ ਦੇ ਇਹ ਸਾਮਾਨ ਹੋਣਗੇ ਮਹਿੰਗੇ

ਖਾਣ-ਪੀਣ ਦੇ ਸਾਮਾਨ ’ਚ ਕਾਰਬੋਨੇਟੇਡ ਫਰੂਟ ਡ੍ਰਿੰਕ ਮਹਿੰਗਾ ਹੋਇਆ ਹੈ। ਇਸ ’ਤੇ 28 ਫੀਸਦੀ ਦਾ ਜੀ. ਐੱਸ. ਟੀ. ਅਤੇ ਉਸ ਦੇ ਉੱਪਰ 12 ਫੀਸਦੀ ਦਾ ਕੰਪੰਸੇਸ਼ਨ ਸੈੱਸ ਲੱਗੇਗਾ। ਇਸ ਤੋਂ ਪਹਿਲਾਂ ਇਸ ’ਤੇ ਸਿਰਫ 28 ਫੀਸਦੀ ਦਾ ਜੀ. ਐੱਸ. ਟੀ. ਲੱਗ ਰਿਹਾ ਸੀ। ਇਸ ਤੋਂ ਇਲਾਵਾ ਆਈਸਕ੍ਰੀਮ ਖਾਣਾ ਮਹਿੰਗਾ ਹੋ ਜਾਏਗਾ। ਇਸ ’ਤੇ 18 ਫੀਸਦੀ ਟੈਕਸ ਲੱਗੇਗਾ। ਮਿੱਠੀ ਸੁਪਾਰੀ ਅਤੇ ਕੋਟੇਡ ਇਲਾਚੀ ਹੁਣ ਮਹਿੰਗੀ ਪਵੇਗੀ। ਇਸ ’ਤੇ 5 ਫੀਸਦੀ ਜੀ. ਐੱਸ. ਟੀ. ਲੱਗ ਰਿਹਾ ਸੀ ਜੋ ਹੁਣ 18 ਫੀਸਦੀ ਹੋ ਗਿਆ ਹੈ।

ਇਹ ਵੀ ਪੜ੍ਹੋ : ਸਪਾਈਸ ਮਨੀ ਅਤੇ ਵਨ ਮੋਬੀਕੁਇਕ ਨੂੰ ਝਟਕਾ, RBI ਨੇ ਠੋਕਿਆ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News