ਟਰੇਨਾਂ 'ਚ ਸ਼ੁਰੂ ਹੋਵੇਗੀ ਮੁਫਤ ਵੀਡੀਓ ਸਟ੍ਰੀਮਿੰਗ, ਮਨੋਰੰਜਨ ਦਾ ਮਿਲੇਗਾ ਆਨੰਦ

Sunday, Aug 04, 2019 - 10:44 AM (IST)

ਟਰੇਨਾਂ 'ਚ ਸ਼ੁਰੂ ਹੋਵੇਗੀ ਮੁਫਤ ਵੀਡੀਓ ਸਟ੍ਰੀਮਿੰਗ, ਮਨੋਰੰਜਨ ਦਾ ਮਿਲੇਗਾ ਆਨੰਦ

ਨਵੀਂ ਦਿੱਲੀ— ਹੁਣ ਤੁਹਾਡਾ ਟਰੇਨ ਦਾ ਸਫਰ ਵੀ ਸ਼ਾਨਦਾਰ ਹੋਣ ਜਾ ਰਿਹਾ ਹੈ। ਜਲਦ ਹੀ ਤੁਸੀਂ ਬਿਨਾਂ ਕੋਈ ਵਾਧੂ ਚਾਰਜ ਦਿੱਤੇ ਮੁਫਤ 'ਚ ਵੀਡੀਓ ਸਟ੍ਰੀਮਿੰਗ ਦਾ ਮਜ਼ਾ ਲੈ ਸਕੋਗੇ। ਇੰਨਾ ਹੀ ਸਟੇਸ਼ਨਾਂ 'ਤੇ ਵੀ ਇਹ ਸੁਵਿਧਾ ਮਿਲੇਗੀ। ਯਾਤਰੀ ਆਪਣੇ ਸਮਾਰਟ ਫੋਨ, ਟੈਬਲੇਟ ਜਾਂ ਫਿਰ ਲੈਪਟਾਪ 'ਤੇ ਪਸੰਦੀਦਾ ਟੀ. ਵੀ. ਪ੍ਰੋਗਰਾਮ ਅਤੇ ਫਿਲਮਾਂ ਦੇਖ ਸਕਣਗੇ।
 

 


ਰੇਲਵੇ ਬੋਰਡ ਨੇ ਰਾਸ਼ਟਰੀ ਟਰਾਂਸਪੋਰਟਰ ਯੂਨਿਟ ਰੇਲਟੈੱਲ ਕਾਰਪੋਰੇਸ਼ਨ ਨੂੰ ਇਹ ਪ੍ਰੋਜੈਕਟ ਲਾਗੂ ਕਰਨ ਦੀ ਜਿੰਮੇਵਾਰੀ ਸੌਂਪੀ ਹੈ। ਪ੍ਰੀਲੋਡਡ ਸਮੱਗਰੀ 'ਚ ਟੈਲੀਵਿਜ਼ਨ ਪ੍ਰੋਗਰਾਮ, ਫਿਲਮਾਂ, ਸੰਗੀਤ, ਧਾਰਮਿਕ ਪ੍ਰੋਗਰਾਮ ਤੇ ਖਬਰਾਂ ਅਤੇ ਪੜ੍ਹਾਈ ਨਾਲ ਸੰਬੰਧਤ ਵੀਡੀਓਜ਼ ਹੋਣਗੇ।
ਉੱਥੇ ਹੀ, ਹੁਣ ਤਕ 2 ਹਜ਼ਾਰ ਸਟੇਸ਼ਨਾਂ 'ਤੇ ਫ੍ਰੀ ਵਾਈ-ਫਾਈ ਦੀ ਸਹੂਲਤ ਉਪਲੱਬਧ ਹੋ ਗਈ ਹੈ। ਜਲਦ ਹੀ ਬਾਕੀ 4,300 ਸਟੇਸ਼ਨਾਂ 'ਤੇ ਵੀ ਇਹ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ, ਜਿਸ ਦਾ ਫਾਇਦਾ ਸਰਹੱਦੀ ਇਲਾਕਿਆਂ 'ਚ ਰਹਿਣ ਵਾਲੇ ਕਿਸਾਨਾਂ, ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਮਿਲੇਗਾ।

ਵੀਡੀਓ ਸਟ੍ਰੀਮਿੰਗ ਪ੍ਰੋਜੈਕਟ ਨਾਲ ਰਾਸ਼ਟਰੀ ਟਰਾਂਸਪੋਰਟ ਨੂੰ ਆਪਣੇ ਪੇਜ ਜਾਂ ਮਨੋਰੰਜਨ ਪ੍ਰੋਗਰਾਮਾਂ ਵਿਚਕਾਰ ਪ੍ਰਦਰਸ਼ਿਤ ਹੋਣ ਵਾਲੇ ਵਿਗਿਆਪਨਾਂ ਤੋਂ ਰੈਵੇਨਿਊ ਕਮਾਉਣ 'ਚ ਵੀ ਮਦਦ ਮਿਲੇਗੀ। ਇਹ ਸਰਕਾਰ ਦੀ ਨਾਨ-ਟੈਰਿਫ ਪਾਲਿਸੀ-2017 ਦਾ ਹਿੱਸਾ ਹੈ, ਜਿਸ ਦਾ ਮਕਸਦ ਕਿਰਾਏ-ਭਾੜੇ ਤੋਂ ਇਲਾਵਾ ਹੋਰ ਸਰੋਤਾਂ ਜ਼ਰੀਏ ਕਮਾਈ ਵਧਾਉਣਾ ਹੈ। ਦੁਨੀਆ ਦੇ ਕਈ ਰੇਲਵੇ ਮਹਿਕਮੇ ਰੈਵੇਨਿਊ ਦਾ 10-20 ਫੀਸਦੀ ਹਿੱਸਾ ਨਾਨ-ਟੈਰਿਫ ਸਰੋਤਾਂ ਜ਼ਰੀਏ ਕਮਾਉਂਦੇ ਹਨ, ਜਦੋਂ ਕਿ ਭਾਰਤੀ ਰੇਲਵੇ ਇਸ ਮਾਮਲੇ 'ਚ 5 ਫੀਸਦੀ ਤੋਂ ਵੀ ਘੱਟ ਹਿੱਸਾ ਹਾਸਲ ਕਰਦਾ ਹੈ।


Related News