ਭਾਰਤ ਤੇ UAE ਵਿਚਾਲੇ ਹੋਇਆ ਮੁਕਤ ਵਪਾਰ ਸਮਝੌਤਾ

Sunday, May 01, 2022 - 11:31 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚਾਲੇ ਮੁਕਤ ਵਪਾਰ ਸਮਝੌਤਾ ਪ੍ਰਭਾਵ ’ਚ ਆ ਗਿਆ। ਇਸ ਸਮਝੌਤੇ ’ਚ ਕੱਪੜਾ, ਖੇਤੀਬਾੜੀ, ਸੁੱਕੇ ਮੇਵੇ, ਰਤਨ ਤੇ ਗਹਿਣਾ ਵਰਗੇ ਖੇਤਰਾਂ ਦੇ ਉਤਪਾਦਾਂ ਦੇ ਘਰੇਲੂ ਬਰਾਮਦਕਾਰਾਂ ਨੂੰ ਯੂ.ਏ.ਈ. ਦੇ ਬਾਜ਼ਾਰ ’ਚ ਟੈਕਸ-ਮੁਕਤ ਪਹੁੰਚ ਮਿਲੇਗੀ।

ਇਹ ਵੀ ਪੜ੍ਹੋ : ਜਲੰਧਰ : PPR ਮਾਰਕੀਟ ਦੇ ਰੈਸਟੋਰੈਂਟ 'ਚ ਲੱਗੀ ਅੱਗ, ਮਚੀ ਹਫੜਾ-ਦਫੜੀ

ਇਸ ਸਮਝੌਤੇ ਨੂੰ ਅਮਲ ’ਚ ਲਿਆਉਣ ਦੀ ਸੰਕੇਤਕ ਸ਼ੁਰੂਆਤ ਕਰਦੇ ਹੋਏ ਵਣਜ ਸਕੱਤਰ ਬੀ. ਵੀ. ਆਰ. ਸੁਬਰਮਣੀਅਮ ਨੇ ਰਤਨ ਤੇ ਗਹਿਣਾ ਖੇਤਰ ਦੇ 3 ਬਰਾਮਦਕਾਰਾਂ ਨੂੰ ਮੂਲ ਸਥਾਨ ਪ੍ਰਮਾਣ-ਪੱਤਰ ਸੌਂਪੇ। ਵਿਆਪਕ ਆਰਥਿਕ ਭਾਗੀਦਾਰੀ ਸਮਝੌਤੇ (ਸੀ.ਈ.ਪੀ.ਏ.) ਤਹਿਤ ਦੁਬਈ ਭੇਜੀ ਜਾਣ ਵਾਲੀ ਇਸ ਖੇਪ ’ਤੇ ਕਸਟਮ ਡਿਊਟੀ ਨਹੀਂ ਲੱਗੇਗੀ। ਕੇਂਦਰੀ ਅਪ੍ਰੱਤਖ ਟੈਕਸ ਤੇ ਕਸਟਮ ਡਿਊਟੀ ਬੋਰਡ (ਸੀ.ਬੀ.ਆਈ.ਸੀ.) ਅਤੇ ਡੀ.ਜੀ.ਐੱਫ.ਟੀ.) ਨੇ 1 ਮਈ ਤੋਂ ਸਮਝੌਤੇ ਦੇ ਅਮਲ ’ਚ ਆਉਣ ਦੇ ਨੋਟੀਫਿਕੇਸ਼ਨ ਜਾਰੀ ਕੀਤੇ।

ਇਹ ਵੀ ਪੜ੍ਹੋ : ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਆਪਣਾ ਵੀ ਉਡਾਇਆ ਮਜ਼ਾਕ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News