ਅਕਤੂਬਰ ਦੇ ਪਹਿਲੇ 4 ਦਿਨਾਂ ’ਚ FPI ਨੇ ਵੇਚੇ 9,412 ਕਰੋੜ ਰੁਪਏ ਦੇ ਸ਼ੇਅਰ

Sunday, Oct 08, 2023 - 01:39 PM (IST)

ਅਕਤੂਬਰ ਦੇ ਪਹਿਲੇ 4 ਦਿਨਾਂ ’ਚ FPI ਨੇ ਵੇਚੇ 9,412 ਕਰੋੜ ਰੁਪਏ ਦੇ ਸ਼ੇਅਰ

ਨਵੀਂ ਦਿੱਲੀ (ਅਨਸ) – ਹਾਲ ਹੀ ਦੇ ਹਫਤਿਆਂ ’ਚ ਬਾਜ਼ਾਰਾਂ ’ਚ ਪੂੰਜੀ ਪ੍ਰਵਾਹ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਪ੍ਰਮੁੱਖ ਕਾਰਕ ਅਮਰੀਕੀ ਬਾਂਡ ਯੀਲਡ ’ਚ ਲਗਾਤਾਰ ਵਾਧਾ ਹੈ। ਇਹ ਗੱਲ ਜੀਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਹੀ ਹੈ। ਅਕਤੂਬਰ ਦੇ ਸ਼ੁਰੂਆਤੀ ਦਿਨਾਂ ’ਚ ਅਮਰੀਕੀ ਬਾਂਡ ਬਾਜ਼ਾਰ ਵਿਚ ਗਿਰਾਵਟ ਦੇਖੀ ਗਈ, ਜਿਸ ਨਾਲ 30 ਸਾਲਾਂ ਦੀ ਬਾਂਡ ਯੀਲਡ ਕੁੱਝ ਸਮੇਂ ਲਈ 5 ਫੀਸਦੀ ’ਤੇ ਪੁੱਜ ਗਈ।

ਇਹ ਵੀ ਪੜ੍ਹੋ :  GST ਕੌਂਸਲ ਦੀ ਬੈਠਕ 'ਚ ਲਏ ਗਏ ਕਈ ਵੱਡੇ ਫੈਸਲੇ ,ਹੁਣ ਬਾਜਰੇ ਤੋਂ ਬਣੇ ਉਤਪਾਦਾਂ 'ਤੇ ਕੋਈ ਟੈਕਸ

ਉਨ੍ਹਾਂ ਕਿਹਾ ਕਿ ਬੈਂਚਮਾਰਕ 10 ਸਾਲਾਂ ਯੀਲਡ ਲਗਾਤਾਰ 4.7 ਫੀਸਦੀ ਤੋਂ ਵੱਧ ਹੈ ਜੋ ਐੱਫ. ਪੀ. ਆਈ. ਨੂੰ ਉੱਭਰਦੇ ਬਾਜ਼ਾਰਾਂ ’ਚ ਸ਼ੇਅਰ ਵੇਚਣ ਲਈ ਮਜਬੂਰ ਕਰ ਰਹੀ ਹੈ। ਭਾਰਤ ਇਸ ਸਾਲ ਐੱਫ. ਪੀ. ਆਈ. ਨੂੰ ਆਕਰਸ਼ਿਤ ਕਰਨ ਵਿਚ ਉੱਭਰਦੀਆਂ ਅਰਥਵਿਵਸਥਾਵਾਂ ਵਿਚ ਚੋਟੀ ’ਤੇ ਬਣਿਆ ਹੋਇਆ ਹੈ ਪਰ ਸਤੰਬਰ ’ਚ ਵਿਕਰੀ ਦੇਖੀ ਗਈ ਅਤੇ ਅਕਤੂਬਰ ਦੀ ਸ਼ੁਰੂਆਤ ਵੀ ਇਸੇ ਰੁਝਾਨ ਦੇ ਨਾਲ ਹੋਈ ਹੈ।

ਇਹ ਵੀ ਪੜ੍ਹੋ :  Flipkart ਟਰੱਕ ਤੋਂ ਹਵਾ 'ਚ ਉੱਡਣ ਲੱਗੇ 2000  ਦੇ ਨੋਟ... ਸੜਕਾਂ 'ਤੇ ਦਿਖਿਆ ਹੈਰਾਨ ਕਰਨ ਵਾਲਾ ਨਜ਼ਾਰਾ(Video)

ਐੱਫ. ਪੀ. ਆਈ. ਵਿੱਤੀ, ਬਿਜਲੀ, ਆਈ. ਟੀ. ਅਤੇ ਤੇਲ ਅਤੇ ਗੈਸ ’ਚ ਵਿਕਰੀ ਕਰ ਰਹੇ ਹਨ। ਵਿਕਰੀ ਕਰਦੇ ਹੋਏ ਵੀ ਐੱਫ. ਪੀ. ਆਈ. ਕੈਪੀਟਲ ਗੁੱਡਸ, ਆਟੋ ਅਤੇ ਆਟੋ ਕੰਪੋਨੈਂਟਸ ਵਿਚ ਖਰੀਦਦਾਰ ਬਣੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਉੱਚੇ ਡਾਲਰ ਅਤੇ ਅਮਰੀਕੀ ਬਾਂਡ ਯੀਲਡ ਕਾਰਨ ਐੱਫ. ਪੀ. ਆਈ. ਦੇ ਹਾਲ-ਫਿਲਹਾਲ ਵਿਚ ਬਾਜ਼ਾਰ ਵਿਚ ਖਰੀਦਦਾਰ ਬਣਨ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੂਜੀ ਤਿਮਾਹੀ ਦੇ ਨਤੀਜੇ ਚੰਗੇ ਰਹਿਣ ਦੀ ਉਮੀਦ ਹੈ, ਜਿਸ ਨਾਲ ਐੱਫ. ਪੀ. ਆਈ. ਨੂੰ ਇਸ ਖੇਤਰ ’ਚ ਵਿਕਰੀ ਕਰਨ ਤੋਂ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ :  ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ

ਇਹ ਵੀ ਪੜ੍ਹੋ :   ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News