FPIs ਨੇ ਮਾਰਚ ਵਿੱਚ ਭਾਰਤੀ ਸ਼ੇਅਰਾਂ ਵਿੱਚ 11,500 ਕਰੋੜ ਰੁਪਏ ਦਾ ਨਿਵੇਸ਼ ਕੀਤਾ
Sunday, Mar 19, 2023 - 12:26 PM (IST)
ਨਵੀਂ ਦਿੱਲੀ - ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤੱਕ ਭਾਰਤੀ ਇਕੁਇਟੀ ਵਿਚ 11,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਵਿਚ ਅਡਾਨੀ ਸਮੂਹ ਦੀਆਂ ਕੰਪਨੀਆਂ ਵਿਚ ਅਮਰੀਕਾ ਸਥਿਤ ਜੀਕਿਊਜੀ ਪਾਰਟਰਨਰਜ਼ ਦੇ ਮੋਟ ਨਿਵੇਸ਼ ਦਾ ਪ੍ਰਮੁੱਖ ਯੋਗਦਾਨ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਸਥਿਤ ਬੈਂਕਾਂ - ਸਿਲੀਕਾਨ ਵੈਲੀ ਬੈਂਕ ਅਤੇ ਸਿਗਨੇਚਰ ਬੈਂਕ ਦੇ ਡੁੱਬਣ ਦੇ ਬਾਅਦ ਆਉਣ ਵਾਲੇ ਦਿਨਾਂ ਵਿਚ ਐੱਫਪੀਆਈ ਸਖ਼ਤ ਰੁਖ਼ ਅਪਣਾ ਸਕਦੇ ਹਨ।
ਇਹ ਵੀ ਪੜ੍ਹੋ : ਭਾਰਤ 'ਚ ਅਮਰੀਕੀ ਬੈਂਕ ਸੰਕਟ ਦਾ ਅਸਰ, FPI ਨੇ ਸ਼ੁਰੂ ਕਰ ਦਿੱਤੇ ਹਨ ਪੈਸੇ ਕਢਵਾਉਣੇ
ਡਿਪਾਜ਼ਿਟਰਾਂ ਦੇ ਅੰਕੜਿ੍ਆਂ ਮੁਤਾਬਕ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕ(ਐੱਫਪੀਆਈ) ਨੇ 17 ਮਾਰਚ ਤੱਕ ਭਾਰਤੀ ਇਕੁਇਟੀ ਵਿਚ 11,495 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਤੋਂ ਪਹਿਲਾਂ ਐੱਫਪੀਆਈ ਨੇ ਫਰਵਰੀ ਵਿਚ 5,294 ਕਰੋੜ ਰੁਪਏ ਅਤੇ ਜਨਵਰੀ ਵਿਚ 28,852 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤਾ ਸੀ। ਦਸੰਬਰ 2022 ਵਿਚ ਐੱਫਪੀਆਈ ਨੇ ਸ਼ੁੱਧ ਰੂਪ ਨਾਲ 11,119 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਜਿਓਜੀਤ ਫਾਇਨਾਂਸ਼ਿਅਲ ਸਰਵਿਸਿਜ਼ ਦੇ ਪ੍ਰਮੁੱਖ ਨਿਵੇਸ਼ ਰਣਨੀਤੀਕਾਰ ਵੀ.ਕੇ. ਵਿਜੇਕੁਮਾਰ ਨੇ ਕਿਹਾ, ਇਸ ਵਿਚ (ਮਾਰਚ ਵਿਚ ਆਇਆ) ਚਾਰ ਅਡਾਨੀ ਸ਼ੇਅਰਾਂ ਵਿਚ ਜੀਕਿਊਜੀ ਵਲੋਂ 15,446 ਕਰੋੜ ਰੁਪਏ ਦਾ ਥੋਕ ਨਿਵੇਸ਼ ਸ਼ਾਮਲ ਹੈ।' ਜੇਕਰ ਇਸ ਨਿਵੇਸ਼ ਨੂੰ ਹਟਾ ਦਿੱਤਾ ਜਾਵੇ ਤਾਂ ਐੱਫਪੀਆਈ ਵਲੋਂ ਇਕੁਇਟੀ ਵਿਚ ਜ਼ੋਰਦਾਰ ਵਿਕਰੀ ਦੇ ਸੰਕੇਤ ਮਿਲਦੇ ਹਨ। ਐੱਫਪੀਆਈ ਨੇ ਸਾਲ 2023 ਵਿਚ ਹੁਣ ਤੱਕ ਇਕੁਇਟੀ ਵਿਚ ਸ਼ੁੱਧ ਰੂਪ ਨਾਲ 22,651 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਪਿਛਲੇ 5 ਮਹੀਨਿਆਂ 'ਚ ਦਿੱਤਾ 17 ਫ਼ੀਸਦੀ ਰਿਟਰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।