FPI ਨੇ ਪਿਛਲੇ ਹਫ਼ਤੇ ਸ਼ੇਅਰ ਬਾਜ਼ਾਰਾਂ ਤੋਂ 4,500 ਕਰੋੜ ਰੁਪਏ ਕੱਢੇ

Sunday, Apr 17, 2022 - 11:37 PM (IST)

FPI ਨੇ ਪਿਛਲੇ ਹਫ਼ਤੇ ਸ਼ੇਅਰ ਬਾਜ਼ਾਰਾਂ ਤੋਂ 4,500 ਕਰੋੜ ਰੁਪਏ ਕੱਢੇ

ਨਵੀਂ ਦਿੱਲੀ (ਭਾਸ਼ਾ)- ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਹਮਲਾਵਰ ਵਾਧੇ ਦੇ ਸ਼ੱਕ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਪਿਛਲੇ ਹਫ਼ਤੇ ਚੌਕਸ ਰੁਖ਼ ਅਪਣਾਉਂਦੇ ਹੋਏ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 4,500 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਹੈ। ਇਸ ਤੋਂ ਪਹਿਲਾਂ 1 ਤੋਂ 8 ਅਪ੍ਰੈਲ ਦੌਰਾਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਭਾਰਤੀ ਬਾਜ਼ਾਰ ’ਚ 7,707 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਉਸ ਸਮੇਂ ਬਾਜ਼ਾਰ ’ਚ ‘ਕ੍ਰੈਕਸ਼ਨ ਦੀ ਵਜ੍ਹਾ ਨਾਲ ਐੱਫ. ਪੀ. ਆਈ. ਨੂੰ ਖਰੀਦਾਰੀ ਦਾ ਚੰਗੇ ਮੌਕੇ ਮਿਲੇ ਸਨ।

ਇਹ ਵੀ ਪੜ੍ਹੋ : ਚੰਬਾ ਦੇ ਭਰਮੌਰ 'ਚ ਵਾਪਰੇ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ

ਇਸ ਤੋਂ ਪਹਿਲਾਂ ਮਾਰਚ, 2022 ਤੱਕ ਛੇ ਮਹੀਨਿਆਂ ਦੌਰਾਨ ਐੱਫ. ਪੀ. ਆਈ. ਸ਼ੁੱਧ ਬਿਕਵਾਲ ਬਣੇ ਰਹੇ ਤੇ ਉਨ੍ਹਾਂ ਨੇ ਸ਼ੇਅਰਾਂ ਤੋਂ 1.48 ਲੱਖ ਕਰੋੜ ਰੁਪਏ ਦੀ ਭਾਰੀ ਰਾਸ਼ੀ ਕੱਢੀ। ਇਸ ਦੀ ਮੁੱਖ ਵਜ੍ਹਾ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਦਰਾਂ ’ਚ ਵਾਧੇ ਦੀ ਸੰਭਾਵਨਾ ਤੇ ਯੂਕ੍ਰੇਨ ’ਤੇ ਰੂਸ ਦਾ ਫੌਜੀ ਹਮਲਾ ਸੀ। ਸੇਬੀ-ਰਜਿਸਟਰਡ ਨਿਵੇਸ਼ ਸਲਾਹਕਾਰ ਰਾਈਟ ਰਿਸਰਚ ਦੀ ਸੰਸਥਾਪਕ ਸੋਨਮ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਯੂਕ੍ਰੇਨ ਸੰਕਟ ਘੱਟ ਹੋਣ ਤੋਂ ਬਾਅਦ ਐੱਫ. ਪੀ. ਆਈ. ਵੱਡੇ ਪੱਧਰ ’ਤੇ ਭਾਰਤ ਵਾਪਸ ਆਉਣਗੇ, ਕਿਉਂਕਿ ਸਾਡਾ ਲੇਖਾ-ਜੋਖਾ ਬਹੁਤ ਜ਼ਿਆਦਾ ਮੁਕਾਬਲੇ ਵਾਲਾ ਹੋ ਗਿਆ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਕੱਲ ਤੋਂ ਆਟੋ, ਟੈਕਸੀ ਤੇ ਮਿੰਨੀ ਬੱਸ ਚਾਲਕ ਅਣਮਿੱਥੇ ਸਮੇਂ ਲਈ ਕਰਨਗੇ ਹੜਤਾਲ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News