FPI ਨੇ ਅਗਸਤ ''ਚ ਘਰੇਲੂ ਬਾਜ਼ਾਰ ''ਚੋਂ ਹੁਣ ਤੱਕ ਕੱਢੇ 8,319 ਕਰੋੜ ਰੁਪਏ

Sunday, Aug 18, 2019 - 11:32 AM (IST)

FPI ਨੇ ਅਗਸਤ ''ਚ ਘਰੇਲੂ ਬਾਜ਼ਾਰ ''ਚੋਂ ਹੁਣ ਤੱਕ ਕੱਢੇ 8,319 ਕਰੋੜ ਰੁਪਏ

ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਅਗਸਤ ਮਹੀਨੇ 'ਚ ਹੁਣ ਤੱਕ ਘਰੇਲੂ ਪੂੰਜੀ ਬਾਜ਼ਾਰ 'ਚੋਂ 8,319 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ। ਐੱਫ.ਪੀ.ਆਈ. ਟੈਕਸ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਸੰਸਾਰਕ ਵਪਾਰ ਨਾਲ ਜੁੜੀਆਂ ਚਿੰਤਾਵਾਂ ਦੇ ਕਾਰਨ ਐੱਫ.ਪੀ.ਆਈ.ਦੀ ਨਿਕਾਸੀ ਕੀਤੀ ਜਾ ਰਹੀ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਪਿਛਲੇ ਸਮੇਂ ਦੇ ਦੌਰਾਨ ਐੱਫ.ਪੀ.ਆਈ. ਨੇ 10,416.25 ਕਰੋੜ ਰੁਪਏ ਦੇ ਸ਼ੇਅਰਾਂ ਦੀ ਬਿਕਵਾਲੀ ਕੀਤੀ। ਉਨ੍ਹਾਂ ਨੇ ਇਸ ਦੌਰਾਨ 2,096.38 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦਾਰੀ ਕੀਤੀ। ਇਸ ਤਰ੍ਹਾਂ ਇਕ ਅਗਸਤ ਤੋਂ 16 ਅਗਸਤ ਦੇ ਦੌਰਾਨ ਉਹ 8,319 ਕਰੋੜ ਰੁਪਏ ਦੇ ਸ਼ੁੱਧ ਬਿਕਵਾਲ ਰਹੇ। ਮਾਰਨਿੰਗਸਟਾਰ ਦੇ ਸੀਨੀਅਰ ਵਿਸ਼ਲੇਸ਼ਕ ਪ੍ਰਬੰਧਨ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਅਗਸਤ 'ਚ ਐੱਫ.ਪੀ.ਆਈ. ਹੁਣ ਤੱਕ ਦੇ 10 'ਚੋਂ ਨੌ ਕਾਰੋਬਾਰੀ ਦਿਨ ਸ਼ੁੱਧ ਬਿਕਵਾਲ ਰਹੇ ਹਨ। ਇਹ ਬਹੁਤ ਨਾ-ਪੱਖੀ ਧਾਰਨਾ ਦਾ ਸੰਕੇਤ ਹੈ। ਇਸ ਤੋਂ ਪਹਿਲਾਂ ਜੁਲਾਈ 'ਚ ਐੱਫ.ਪੀ.ਆਈ. 2,985.88 ਕਰੋੜ ਰੁਪਏ ਦੇ ਬਿਕਵਾਲ ਰਹੇ ਸਨ। 


author

Aarti dhillon

Content Editor

Related News