ਚੈਕਿੰਗ ਸਟਾਫ ਨੇ ਮਈ ਮਹੀਨੇ ’ਚ 42,322 ਬਿਨਾਂ ਟਿਕਟ ਯਾਤਰੀਆਂ ਤੋਂ 3.04 ਕਰੋੜ ਰੁਪਏ ਵਸੂਲੇ
Tuesday, Jun 03, 2025 - 07:35 AM (IST)

ਲੁਧਿਆਣਾ (ਗੌਤਮ) : ਫਿਰੋਜ਼ਪੁਰ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਵੱਲੋਂ ਰੇਲਗੱਡੀਆਂ ’ਚ ਤਿੱਖੀ ਟਿਕਟ ਜਾਂਚ ਦੌਰਾਨ 42,322 ਯਾਤਰੀ ਬਿਨਾਂ ਟਿਕਟਾਂ ਦੇ ਫੜੇ ਗਏ। ਸਟਾਫ ਨੇ ਇਨ੍ਹਾਂ ਯਾਤਰੀਆਂ ਤੋਂ 3 ਕਰੋੜ 4 ਲੱਖ ਰੁਪਏ ਵਸੂਲੇ। ਫਿਰੋਜ਼ਪੁਰ ਡਵੀਜ਼ਨ ਦੇ ਡੀ. ਆਰ. ਐੱਮ. ਸੰਜੇ ਸਾਹੂ ਨੇ ਦੱਸਿਆ ਕਿ ਮੁੱਖ ਦਫਤਰ ਨੇ ਫਿਰੋਜ਼ਪੁਰ ਡਵੀਜ਼ਨ ਨੂੰ 2 ਕਰੋੜ 79 ਲੱਖ ਰੁਪਏ ਦਾ ਟੀਚਾ ਦਿੱਤਾ ਸੀ ਪਰ ਇਸ ਸਮੇਂ ਦੌਰਾਨ ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਦੀ ਟੀਮ ਨੇ ਤਿੱਖੀ ਜਾਂਚ ਕੀਤੀ ਅਤੇ ਟੀਚੇ ਤੋਂ 9 ਫੀਸਦੀ ਵੱਧ ਮਾਲੀਆ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ : 15 ਜੂਨ ਨੂੰ ਹੋਣ ਵਾਲੀ NEET PG 2025 ਪ੍ਰੀਖਿਆ ਮੁਲਤਵੀ, ਛੇਤੀ ਹੋਵੇਗਾ ਨਵੀਂ ਤਾਰੀਖ ਦਾ ਐਲਾਨ
ਰੇਲਵੇ ਯਾਤਰੀਆਂ ਨੂੰ ਆਰਾਮਦਾਇਕ ਯਾਤਰਾ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਅਨਿਯਮਿਤ ਯਾਤਰਾ ਅਤੇ ਬਿਨਾਂ ਟਿਕਟ ਯਾਤਰਾ ਨੂੰ ਰੋਕਣ ਲਈ ਤਿੱਖੀ ਟਿਕਟ ਜਾਂਚ ਕੀਤੀ ਜਾਂਦੀ ਹੈ, ਜਦੋਂਕਿ ਕੂੜਾ-ਕਰਕਟ ਵਿਰੋਧੀ ਐਕਟ ਤਹਿਤ, ਰੇਲਵੇ ਸਟੇਸ਼ਨ ਕੰਪਲੈਕਸ ’ਚ ਗੰਦਗੀ ਫੈਲਾਉਣ ਲਈ 359 ਯਾਤਰੀਆਂ ਤੋਂ 56,000 ਰੁਪਏ ਤੋਂ ਵੱਧ ਵਸੂਲੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8