SBI ਸਮੇਤ ਦੇਸ਼ ਦੇ 4 ਸਭ ਤੋਂ ਵੱਡੇ ਬੈਂਕਾਂ ਨੇ ਕਰਜ਼ ਕੀਤਾ ਮਹਿੰਗਾ

Tuesday, Oct 02, 2018 - 07:30 PM (IST)

SBI ਸਮੇਤ ਦੇਸ਼ ਦੇ 4 ਸਭ ਤੋਂ ਵੱਡੇ ਬੈਂਕਾਂ ਨੇ ਕਰਜ਼ ਕੀਤਾ ਮਹਿੰਗਾ

ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸ.ਬੀ.ਆਈ. ਨੇ ਮਾਰਜਨ ਕਾਸਟ ਆਫ ਫੰਡ ਲੈਂਡਿੰਗ ਰੇਟ (ਐੱਮ.ਸੀ.ਐੱਲ.ਆਰ.) 'ਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਪੀ.ਐੱਨ.ਬੀ., ਐੱਚ.ਡੀ.ਐੱਫ.ਸੀ. ਲਿਮਟਿਡ, ਆਈ.ਸੀ.ਆਈ.ਸੀ.ਆਈ. ਬੈਂਕ ਨੇ ਵੀ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਸ ਫੈਸਲੇ ਤੋਂ ਬਾਅਦ ਹੁਣ ਹੋਮ, ਆਟੋ ਅਤੇ ਪਰਸਨਲ ਲੋਨ ਦੀ ਈ.ਐੱਮ.ਆਈ. ਵਧ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਵਿਆਜ ਦਰਾਂ 'ਤੇ ਬੈਠਕ 4-5 ਅਕਤੂਬਰ ਨੂੰ ਹੋਵੇਗੀ। 

PunjabKesari

ਕਿਹੜੇ ਬੈਂਕ ਨੇ ਕਿੰਨੀਆਂ ਵਧਾਈਆਂ ਵਿਆਜ ਦਰਾਂ
ਐੱਸ.ਬੀ.ਆਈ. ਨੇ ਮਾਰਜਨ ਕਾਸਟ ਆਫ ਫੰਡ ਬੇਸਡ ਲੈਂਡਿੰਗ ਰੇਟ (ਐੱਸ.ਸੀ.ਐੱਲ.ਆਰ.) 'ਚ 0.05 ਫੀਸਦੀ ਦਾ ਵਾਧਾ ਕੀਤਾ ਹੈ।
ਪੀ.ਐੱਨ.ਬੀ. ਨੇ ਵੀ ਸ਼ਾਰਟ ਟਰਮ ਲੋਨ ਲਈ ਮਾਰਜਨ ਕਾਸਟ ਆਫ ਫੰਡ ਬੇਸਡ ਲੈਂਡਿੰਗ ਰੇਟ ਨੂੰ 0.2 ਫੀਸਦੀ ਵਧਾਇਆ।
ਐੱਚ.ਡੀ.ਐੱਫ.ਸੀ. ਲਿਮਟਿਡ ਨੇ ਵੀ ਰਿਟੇਲ ਪ੍ਰਾਈਸ ਲੈਂਡਿੰਗ ਰੇਟ (ਆਰ.ਪੀ.ਐੱਲ.ਆਰ.) 'ਚ ਤੁਰੰਤ ਪ੍ਰਭਾਵ ਨਾਲ 0.10 ਫੀਸਦੀ ਦਾ ਵਾਧਾ ਕੀਤਾ ਹੈ। ਵੱਖ-ਵੱਖ ਸਲੈਬਾਂ ਦੇ ਲੋਨ ਲਈ ਨਵੀਆਂ ਦਰਾਂ 8.80 ਤੋਂ 9.05 ਫੀਸਦੀ 'ਚ ਹੋਣਗੀਆਂ।
ਆਈ.ਸੀ.ਆਈ.ਸੀ.ਆਈ. ਬੈਂਕ ਨੇ ਐੱਸ.ਸੀ.ਐੱਲ.ਆਰ. 'ਚ 0.1 ਫੀਸਦੀ ਦਾ ਵਾਧਾ ਕੀਤਾ ਹੈ।

PunjabKesari

ਕੀ ਹੁੰਦਾ ਹੈ MCLR
ਅਪ੍ਰੈਲ 2016 ਤੋਂ ਸਾਰੀਆਂ ਬੈਂਕਾਂ 'ਚ ਬੇਚਮਾਰਕ ਦਰ ਐੱਮ.ਸੀ.ਐੱਲ.ਆਰ. ਭਾਵ ਮਾਰਜਨ ਕਾਸਟ ਆਫ ਲੈਂਡਿੰਗ ਰੇਟ ਦੇ ਆਧਾਰ 'ਤੇ ਤੈਅ ਹੁੰਦੀ ਹੈ। ਇਸ ਤੋਂ ਪਹਿਲੇ ਬੈਂਕਾਂ ਦੇ ਲੋਨ ਦੀਆਂ ਦਰਾਂ ਬੇਸ ਰੇਟ 'ਤੇ ਤੈਅ ਕੀਤੀਆਂ ਜਾਂਦੀਆਂ ਸਨ। ਜੇਕਰ ਤੁਸੀਂ 1 ਅਪ੍ਰੈਲ 2016 ਤੋਂ ਪਹਿਲਾਂ ਲੋਨ ਲਿਆ ਹੈ ਤਾਂ ਤੁਹਾਡਾ ਲੋਨ ਬੇਸ ਰੇਟ ਦੇ ਆਧਾਰ 'ਤੇ ਹੋਵੇਗਾ।

PunjabKesari

ਐੱਮ.ਸੀ.ਐੱਲ.ਆਰ. ਤੈਅ ਕਰਨ ਲਈ ਬੈਂਕ ਇਨ੍ਹਾਂ ਤੱਥਾਂ ਨੂੰ ਰੱਖਦੇ ਹਨ ਧਿਆਨ 'ਚ
ਆਪਰੇਟਿੰਗ ਖਰਚ
ਸੀ.ਆਰ.ਆਰ. ਮੇਂਟੀਨੈਂਸ ਖਰਚ
ਸੇਵਿੰਗ/ਕਰੰਟ/ਟਰਮ ਡਿਪਾਜ਼ਿਟ ਅਕਾਊਂਟ 'ਤੇ ਦਿੱਤਾ ਜਾਣ ਵਾਲਾ ਵਿਆਜ
ਰੇਪੋ ਰੇਟ
ਨੈੱਟਵਰਥ 'ਤੇ ਰਿਟਰਨ
ਟੈਨਿਉਰ ਪ੍ਰੀਮੀਅਮ


Related News