TCS ਦੇ ਸਾਬਕਾ CEO ਗੋਪੀਨਾਥਨ ਦੀ ਤਨਖ਼ਾਹ 13.17 ਫ਼ੀਸਦੀ ਵਧ ਕੇ 29.16 ਕਰੋੜ ਰੁਪਏ ਹੋਈ

06/08/2023 10:44:19 AM

ਮੁੰਬਈ (ਭਾਸ਼ਾ) - ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਾਜੇਸ਼ ਗੋਪੀਨਾਥਨ ਦੀ ਕੁੱਲ ਤਨਖ਼ਾਹ ਬੀਤੇ ਵਿੱਤੀ ਸਾਲ 2022-23 ’ਚ 13.17 ਫ਼ੀਸਦੀ ਵਧ ਕੇ 29.16 ਕਰੋੜ ਰੁਪਏ ’ਤੇ ਪਹੁੰਚ ਗਈ ਹੈ। ਕੰਪਨੀ ਦੀ 2022-23 ਦੀ ਸਾਲਾਨਾ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਟੀ. ਸੀ. ਐੱਸ. ਨੇ ਕਿਹਾ ਕਿ ਬੀਤੇ ਵਿੱਤੀ ਸਾਲ ’ਚ ਗੋਪੀਨਾਥਨ ਨੂੰ ਕਮਿਸ਼ਨ ਵਜੋਂ 25 ਕਰੋੜ ਰੁਪਏ, ਤਨਖ਼ਾਹ ’ਚ 1.73 ਕਰੋੜ ਅਤੇ ਹੋਰ ਲਾਭ ਵਜੋਂ 2.43 ਕਰੋੜ ਰੁਪਏ ਮਿਲੇ। ਗੋਪੀਨਾਥਨ 31 ਮਈ ਤੱਕ ਕੰਪਨੀ ਦੇ ਸੀ. ਈ. ਓ. ਸਨ। 

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ

ਦੱਸ ਦੇਈਏ ਕਿ ਉਨ੍ਹਾਂ ਨੇ ਛੇ ਸਾਲ ਤੱਕ ਇਹ ਜ਼ਿੰਮੇਵਾਰੀ ਸੰਭਾਲੀ ਹੈ। ਵਿੱਤੀ ਸਾਲ 2021-22 ਵਿਚ ਉਨ੍ਹਾਂ ਨੂੰ ਕੁੱਲ 25.76 ਕਰੋੜ ਰੁਪਏ ਤਨਖ਼ਾਹ ਅਤੇ ਹੋਰ ਲਾਭ ਮਿਲੇ ਸਨ। ਸਭ ਤੋਂ ਵੱਡੀ ਕੰਪਨੀ ਦੀ ਅਗਵਾਈ ਕਰਨ ਦੇ ਬਾਵਜੂਦ ਗੋਪੀਨਾਥਨ ਦੀ ਤਨਖ਼ਾਹ ਹੋਰ ਹਮਅਹੁਦਿਆਂ ਤੋਂ ਇਲਾਵਾ ਕੰਪਨੀ ’ਚ ਉਨ੍ਹਾਂ ਦੇ ਸਾਬਕਾ ਅਧਿਕਾਰੀ ਐੱਨ. ਚੰਦਰਸ਼ੇਖਰਨ ਨੂੰ 2016-17 ਵਿਚ ਮਿਲੀ ਤਨਖ਼ਾਹ ਤੁਲਣਾ ’ਚ ਘੱਟ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਬਣਨ ਤੋਂ ਪਹਿਲਾਂ ਚੰਦਰਸ਼ੇਖਰਨ ਟੀ. ਸੀ. ਐੱਸ. ਦੇ ਸੀ. ਈ. ਓ. ਸਨ। 

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਯਾਤਰੀਆਂ ਨੂੰ ਝਟਕਾ, ਇਸ ਕਾਰਨ ਦੁੱਗਣਾ ਹੋਇਆ ਕਿਰਾਇਆ

ਦੂਜੇ ਪਾਸੇ ਗੋਪੀਨਾਥਨ ਦੇ ਉੱਤਰਾਧਿਕਾਰੀ ਕੇ. ਕ੍ਰਿਤੀਵਾਸਨ ਨੂੰ ਪ੍ਰਤੀ ਮਹੀਨਾ 10 ਲੱਖ ਰੁਪਏ ਦੀ ਤਨਖ਼ਾਹ ਮਿਲੇਗੀ, ਜੋ ਵੱਧ ਕੇ 16 ਲੱਖ ਰੁਪਏ ਤੱਕ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬੋਰਡ ਆਫ ਡਾਇਰੈਕਟਰ ਵਲੋਂ ਤੈਅ ਕਮਿਸ਼ਨ ਅਤੇ ਮੁਫ਼ਤ ਰਿਹਾਇਸ਼ ਦੀ ਸਹੂਲਤ ਵੀ ਮਿਲੇਗੀ। ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਐੱਨ. ਜੀ. ਸੁਬਰਾਮਣੀਅਮ ਨੂੰ ਵਿੱਤੀ ਸਾਲ 2022-23 ’ਚ ਕੁੱਲ 23.60 ਕਰੋੜ ਰੁਪਏ ਦੀ ਤਨਖ਼ਾਹ ਮਿਲੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ’ਚ ਲਗਭਗ 20 ਕਰੋੜ ਰੁਪਏ ਸੀ।


rajwinder kaur

Content Editor

Related News