ਵਿਦੇਸ਼ੀ ਨਿਵੇਸ਼ਕਾਂ ਨੇ ਕੀਤਾ ਭਾਰਤੀ ਪੂੰਜੀ ਬਾਜ਼ਾਰਾਂ ''ਚ 2.75 ਅਰਬ ਡਾਲਰ ਦਾ ਨਿਵੇਸ਼

Sunday, Oct 29, 2017 - 05:47 PM (IST)

ਵਿਦੇਸ਼ੀ ਨਿਵੇਸ਼ਕਾਂ ਨੇ ਕੀਤਾ ਭਾਰਤੀ ਪੂੰਜੀ ਬਾਜ਼ਾਰਾਂ ''ਚ 2.75 ਅਰਬ ਡਾਲਰ ਦਾ ਨਿਵੇਸ਼

ਨਵੀਂ ਦਿੱਲੀ—ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ 'ਚ ਹੁਣ ਤਕ ਭਾਰਤੀ ਪੂੰਜੀ ਬਾਜ਼ਾਰਾਂ 'ਚ ਲਗਭਗ 2.75 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵਿਆਪਕ ਆਰਥਿਕ ਹਾਲਾਤ 'ਚ ਸਥਿਰਤਾ ਅਤੇ ਬਿਹਤਰ ਪ੍ਰਤੀਫਲ ਦੇ ਵਿਚਾਲੇ ਨਿਵੇਸ਼ਕਾਂ ਨੇ ਭਾਰਤੀ ਪੂੰਜੀ ਬਾਜਾਰਾਂ 'ਚ ਨਿਵੇਸ਼ ਕੀਤਾ। ਇਸ ਦੌਰਾਨ ਇਨ੍ਹਾਂ ਨਿਵੇਸ਼ਕਾਂ ਨੇ ਜ਼ਿਆਦਾਤਰ ਪੈਸਾ ਬਾਂਡ ਬਾਜ਼ਾਰਾਂ 'ਚ ਲਗਾਇਆ। 
ਨਵੀਨਤਮ ਡਿਪਾਜਿਟਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ (ਐੱਫ.ਪੀ.ਆਈ.) ਨੇ 3-27 ਅਕਤੂਬਰ ਦੌਰਾਨ ਸ਼ੇਅਰ ਬਾਜ਼ਾਰਾਂ 'ਚ 2806 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਕਰਜ਼ਾ ਬਾਜ਼ਾਰਾਂ 'ਚ 15,132 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕੀਤਾ ਗਿਆ। ਇਸ ਤਰ੍ਹਾਂ ਕੁਲ ਮਿਲਾ ਕੇ 17,938 ਕਰੋੜ ਰੁਪਏ (2.75 ਅਰਬ ਡਾਲਰ) ਨਿਵੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪੂੰਜੀ ਬਾਜ਼ਾਰਾਂ ਤੋਂ 10,000 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਗਈ ਸੀ।


Related News