ਵਿਦੇਸ਼ੀ ਨਿਵੇਸ਼ਕਾਂ ਨੂੰ ਪਸੰਦ ਨਹੀਂ ਆ ਰਿਹਾ ਚੀਨ ਦਾ ਕਾਰੋਬਾਰੀ ਮਾਹੌਲ, ਭਾਰਤ ਆਉਣਗੀਆਂ 15 ਕੰਪਨੀਆਂ
Sunday, Sep 22, 2024 - 05:26 PM (IST)
ਨਵੀਂ ਦਿੱਲੀ - ਕੋਰੋਨਾ ਤੋਂ ਬਾਅਦ ਚੀਨ ਹੁਣ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਅਤੇ ਦੇਸ਼ ਦੀ ਬਜ਼ੁਰਗ ਆਬਾਦੀ ਵਰਗੀਆਂ ਵੱਡੀ ਸਮੱਸਿਆ ਕਾਰਨ ਪਰੇਸ਼ਾਨ ਹੈ। ਇਨ੍ਹਾਂ ਸਮੱਸਿਆਵਾਂ ਦਰਮਿਆਨ ਚੀਨ ਨੇ ਆਪਣੇ ਦੇਸ਼ ਦੇ ਕਾਰੋਬਾਰੀਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਲਈ ਕਈ ਨਵੀਆਂ ਨੀਤੀਆਂ ਲਾਗੂ ਕਰ ਦਿੱਤੀਆਂ ਹਨ । ਇਸ ਕਾਰਨ ਹੁਣ ਚੀਨ ਕਾਰੋਬਾਰ ਕਰਨ ਲਈ ਵਧੀਆ ਸਥਾਨ ਨਹੀਂ ਰਿਹ ਗਿਆ ਹੈ। ਇਸ ਦੇ ਨਾਲ ਹੀ ਅਮਰੀਕਾ ਅਤੇ ਚੀਨ ਵਿਚਾਲੇ ਵਧਦੇ ਤਣਾਅ ਅਤੇ ਚੀਨ ਵਿਚ ਬਦਲਦੇ ਕਾਰੋਬਾਰੀ ਮਾਹੌਲ ਕਾਰਨ 50 ਅਮਰੀਕੀ ਕੰਪਨੀਆਂ ਉਥੋਂ ਆਪਣਾ ਕਾਰੋਬਾਰ ਬੰਦ ਕਰਨ ਦੀ ਤਿਆਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਇਸ ਦੇਸ਼ ਦੇ ਵਿਜ਼ੀਟਰਜ਼ ਨੂੰ ਮਿਲੇਗੀ 10 GB ਮੁਫਤ ਡਾਟੇ ਨਾਲ ਇੰਸਟੈਂਟ E-SIM
ਇਨ੍ਹਾਂ ਕੰਪਨੀਆਂ ਦਾ ਕੁੱਲ ਨਿਵੇਸ਼ 12 ਲੱਖ ਕਰੋੜ ਰੁਪਏ ਹੈ। ਇਨ੍ਹਾਂ ਵਿੱਚੋਂ 15 ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ। ਇਹ ਦਾਅਵਾ ਅਮਰੀਕਨ ਚੈਂਬਰ ਆਫ਼ ਕਾਮਰਸ (ਏ.ਸੀ.ਕੇ.) ਦੀਆਂ 306 ਕੰਪਨੀਆਂ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਇਸ ਰਿਪੋਰਟ ਦੇ ਮੁਤਾਬਕ ਭਾਰਤ ਹੁਣ ਮੈਕਸੀਕੋ, ਅਮਰੀਕਾ ਅਤੇ ਯੂਰਪ ਨੂੰ ਪਛਾੜ ਕੇ ਨਿਵੇਸ਼ਕਾਂ ਦੀ ਸਭ ਤੋਂ ਵੱਡੀ ਪਸੰਦ ਬਣ ਰਿਹਾ ਹੈ। ਪਿਛਲੇ ਸਾਲ ਭਾਰਤ ਨਿਵੇਸ਼ ਲਈ 5ਵੇਂ ਸਥਾਨ 'ਤੇ ਸੀ, ਜਦਕਿ ਇਸ ਸਾਲ ਇਹ ਦੂਜੇ ਸਥਾਨ 'ਤੇ ਆ ਗਿਆ ਹੈ।
ਦੱਖਣੀ ਪੂਰਬੀ ਏਸ਼ੀਆ ਪਹਿਲੇ ਨੰਬਰ 'ਤੇ ਹੈ। ਤੁਹਾਨੂੰ ਦੱਸ ਦੇਈਏ ਕਿ ਇੰਡੋਨੇਸ਼ੀਆ, ਸਿੰਗਾਪੁਰ ਅਤੇ ਮਲੇਸ਼ੀਆ ਅਜੇ ਵੀ ਨਿਵੇਸ਼ਕਾਂ ਦੀ ਪਸੰਦ ਬਣੇ ਹੋਏ ਹਨ। ਚੀਨ ਨਿਵੇਸ਼ਕਾਂ ਵਿੱਚ ਤਰਜੀਹ ਗੁਆ ਰਿਹਾ ਹੈ।
ਇਹ ਵੀ ਪੜ੍ਹੋ : ਅਮਰੀਕਾ ਦੌਰੇ 'ਤੇ ਗਏ PM ਮੋਦੀ ਨੂੰ ਪੰਨੂ ਨੇ ਦਿੱਤੀ ਧਮਕੀ, ਵਧਾਈ ਗਈ ਸੁਰੱਖ਼ਿਆ(Video)
ਇਹ ਕੰਪਨੀਆਂ ਭਾਰਤ ਨੂੰ ਕਰ ਰਹੀਆਂ ਪਸੰਦ
ਪ੍ਰਬੰਧਨ ਨਾਲ ਸਬੰਧਤ ਕੰਪਨੀਆਂ ਲਈ ਭਾਰਤ ਦੀ ਤਰਜੀਹ ਲਗਾਤਾਰ ਵਧ ਰਹੀ ਹੈ। ਪਿਛਲੇ ਸਾਲ, 40% ਅਮਰੀਕੀ ਕੰਪਨੀਆਂ, ਜੋ ਪਹਿਲਾਂ ਚੀਨ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀਆਂ ਸਨ, ਹੁਣ ਭਾਰਤ ਵਿੱਚ ਨਿਵੇਸ਼ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ। ਖਾਸ ਤੌਰ 'ਤੇ ਪ੍ਰਬੰਧਨ ਸਲਾਹਕਾਰ ਖੇਤਰ ਵਿੱਚ, 54% ਕੰਪਨੀਆਂ ਨੇ ਭਾਰਤ ਵੱਲ ਆਪਣੇ ਨਿਵੇਸ਼ ਦੀ ਦਿਸ਼ਾ ਬਦਲ ਦਿੱਤੀ ਹੈ। ਇਸ ਤੋਂ ਇਲਾਵਾ ਗਾਰਮੈਂਟ ਅਤੇ ਮੈਨੂਫੈਕਚਰਿੰਗ ਸੈਕਟਰ ਨੇ ਵੀ ਭਾਰਤ ਵਿੱਚ ਨਿਵੇਸ਼ ਲਈ ਆਪਣੀ ਤਰਜੀਹ ਜ਼ਾਹਰ ਕੀਤੀ ਹੈ। ACK ਦੀ ਰਿਪੋਰਟ ਵਿੱਚ ਸ਼ਾਮਲ 306 ਅਮਰੀਕੀ ਕੰਪਨੀਆਂ ਵਿੱਚੋਂ ਜ਼ਿਆਦਾਤਰ ਨੇ ਮੰਨਿਆ ਕਿ ਉਹ ਭਾਰਤ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਰਖਦੀਆਂ ਹਨ। ਭਾਰਤ ਦਾ ਵੱਡਾ ਬਾਜ਼ਾਰ ਉਨ੍ਹਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜ ਸਾਲਾਂ 'ਚ ਇਟਲੀ ਦੀ ਨਾਗਰਿਕਤਾ, ਰਾਇਸ਼ੁਮਾਰੀ ਨੇ ਜਗਾਈ ਨਵੀਂ ਆਸ
ਕੰਪਨੀਆਂ ਚੀਨ ਦੀਆਂ ਸਖਤ ਨੀਤੀਆਂ ਨੂੰ ਪਸੰਦ ਨਹੀਂ ਕਰ ਰਹੀਆਂ ਹਨ, ਕੋਰੋਨਾ ਤੋਂ ਬਾਅਦ ਚੀਨ ਵਿੱਚ ਨਿਵੇਸ਼ ਦੇ ਮਾਹੌਲ ਵਿੱਚ ਕਈ ਵੱਡੇ ਬਦਲਾਅ ਹੋਏ ਹਨ, ਜੋ ਵਿਦੇਸ਼ੀ ਕੰਪਨੀਆਂ ਨੂੰ ਪਸੰਦ ਨਹੀਂ ਹਨ। ਸ਼ੀ ਜਿਨਪਿੰਗ ਅਤੇ ਸਰਕਾਰ ਨੇ ਬੇਰੋਜ਼ਗਾਰੀ ਅਤੇ ਆਬਾਦੀ ਦੀ ਉਮਰ ਵਧਣ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨੀਤੀਗਤ ਬਦਲਾਅ ਕੀਤੇ ਹਨ, ਪਰ ਇਨ੍ਹਾਂ ਤਬਦੀਲੀਆਂ ਨੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਹਿਲਾ ਦਿੱਤਾ ਹੈ। ਚੀਨ ਵਿੱਚ, 16 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 21.3% ਤੱਕ ਪਹੁੰਚ ਗਈ ਹੈ, ਜੋ ਕਿ 3 ਦਹਾਕਿਆਂ ਵਿੱਚ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ, ਦੇਸ਼ ਦੀ ਬਜ਼ੁਰਗ ਆਬਾਦੀ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ।
ਇਹ ਵੀ ਪੜ੍ਹੋ : ਟਰੰਪ ਦੀ ਚੋਣ ਮੁਹਿੰਮ 'ਚ ਵੱਜਦੇ ਨੇ 'ਚੋਰੀ ਦੇ ਗਾਣੇ', ਕਈ ਪਰਚੇ ਦਰਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8