ਵਿਦੇਸ਼ੀ ਕਰੰਸੀ ਭੰਡਾਰ 1.73 ਅਰਬ ਡਾਲਰ ਵਧ ਕੇ ਹੋਇਆ 487.04 ਅਰਬ ਡਾਲਰ
Saturday, May 23, 2020 - 12:00 AM (IST)

ਮੁੰਬਈ-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 15 ਮਈ ਨੂੰ ਖਤਮ ਹਫਤੇ 'ਚ 1.73 ਅਰਬ ਡਾਲਰ ਵਧ ਕੇ 487.04 ਅਰਬ ਡਾਲਰ ਹੋ ਗਿਆ। ਇਹ ਦੇਸ਼ ਦੇ 12 ਮਹੀਨਿਆਂ ਦੇ ਆਯਾਤ ਦੇ ਬਰਾਬਰ ਹੈ। ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਇਕ ਅਪ੍ਰੈਲ ਤੋਂ 15 ਮਈ 'ਚ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ 'ਚ 9.2 ਅਰਬ ਡਾਲਰ ਦਾ ਵਾਧਾ ਹੋਇਆ। ਅੱਠ ਮਈ ਨੂੰ ਖਤਮ ਹਫਤੇ 'ਤੇ ਇਹ 485.31 ਅਰਬ ਡਾਲਰ ਸੀ।
6 ਮਾਰਚ ਨੂੰ ਖਤਮ ਹਫਤੇ 'ਚ ਇਹ ਆਪਣੇ ਸਰਬੋਤਮ ਉੱਚ ਪੱਧਰ 487.23 ਅਰਬ ਡਾਲਰ 'ਤੇ ਸੀ। ਸਮੀਖਿਆ ਮਿਆਦ 'ਚ ਵਧੇ ਵਾਧੇ ਦਾ ਮੁੱਖ ਕਾਰਣ ਵਿਦੇਸ਼ੀ ਕਰੰਸੀ ਜਾਇਦਾਦ 'ਚ ਵਾਧਾ ਹੋਣਾ ਹੈ। ਕੁੱਲ ਵਿਦੇਸ਼ੀ ਕਰੰਸੀ ਭੰਡਾਰ 'ਚ ਐੱਫ.ਸੀ.ਏ. ਦਾ ਪ੍ਰਮੁੱਖ ਹਿੱਸਾ ਹੁੰਦਾ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਇਸ ਦੌਰਾਨ ਐੱਫ.ਸੀ.ਏ. 1.12 ਅਰਬ ਡਾਲਰ ਵਧ ਕੇ 448.67 ਅਰਬ ਡਾਲਰ ਹੋ ਗਿਆ। ਐੱਫ.ਸੀ.ਏ. 'ਚ ਅਮਰੀਕੀ ਡਾਲਰ ਤੋਂ ਇਲਾਵਾ ਯੂਰੋ, ਪੌਂਡ ਅਤ ਯੇਨ ਵਰਗੀਆਂ ਮੁਦਰਾ ਵੀ ਸ਼ਾਮਲ ਹਨ। ਇਸ ਦੌਰਾਨ ਦੇਸ਼ ਦਾ ਸੋਨਾ ਭੰਡਾਰ 61.1 ਕਰੋੜ ਡਾਲਰ ਵਧ ਕੇ 32.19 ਅਰਬ ਡਾਲਰ ਹੋ ਗਿਆ।