ਵਿਦੇਸ਼ੀ ਮੁਦਰਾ ਭੰਡਾਰ 4.44 ਅਰਬ ਡਾਲਰ ਵਧ ਕੇ ਨਵੇਂ ਰਿਕਾਰਡ ਪੱਧਰ ''ਤੇ

01/07/2018 1:03:28 PM

ਮੁੰਬਈ—ਵਿਦੇਸ਼ੀ ਮੁਦਰਾ ਪਰਿਸੰਪਤੀ 'ਚ ਭਾਰੀ ਵਾਧੇ ਕਾਰਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32 ਮਹੀਨੇ ਦੀ ਸਭ ਤੋਂ ਵੱਡੀ ਤੇਜ਼ੀ ਨਾਲ 29 ਦਸੰਬਰ ਨੂੰ ਖਤਮ ਹਫਤੇ 'ਚ ਹੁਣ ਤੱਕ ਦੇ ਰਿਕਾਰਡ ਪੱਧਰ 409.37 ਅਰਬ ਡਾਲਰ 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਭੰਡਾਰ 'ਚ ਲਗਾਤਾਰ ਤੀਜੇ ਹਫਤੇ 'ਚ ਤੇਜ਼ੀ ਦਰਜ ਕੀਤੀ ਗਈ। ਪਿਛਲੀ 29 ਦਸੰਬਰ ਨੂੰ ਖਤਮ ਹਫਤੇ 'ਚ ਇਸ 'ਚ 44.4 ਅਰਬ ਡਾਲਰ ਦਾ ਵਾਧਾ ਹੋਇਆ। ਇਸ ਤੋਂ ਜ਼ਿਆਦਾ ਤੇਜ਼ੀ 1 ਮਈ 2015 ਨੂੰ ਖਤਮ ਹਫਤੇ 'ਚ ਰਹੀ ਸੀ ਜਦੋਂ ਇਹ 7.26 ਅਰਬ ਡਾਲਰ ਵਧਿਆ ਸੀ।
ਇਸ ਤੋਂ ਪਹਿਲਾਂ 22 ਦਸੰਬਰ ਨੂੰ ਖਤਮ ਹਫਤੇ 'ਚ ਇਹ 3.54 ਅਰਬ ਡਾਲਰ ਵਧ ਕੇ 404.92 ਅਰਬ ਡਾਲਰ 'ਤੇ ਰਿਹਾ ਸੀ ਜੋ ਹੁਣ ਤੱਕ ਦਾ ਰਿਕਾਰਡ ਪੱਧਰ ਸੀ। ਇਸ ਤਰ੍ਹਾਂ ਦੋ ਹਫਤੇ 'ਚ ਇਸ 'ਚ 8.98 ਅਰਬ ਡਾਲਰ ਦਾ ਵਾਧਾ ਹੋ ਚੁੱਕਾ ਹੈ। ਭਾਰਤੀ ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਲ ਦੇ ਸਭ ਤੋਂ ਘਟਨ ਵਿਦੇਸ਼ੀ ਮੁਦਰਾ ਪਰਿਸੰਪਤੀ 'ਚ 29 ਦਸੰਬਰ ਨੂੰ ਖਤਮ ਹਫਤੇ 'ਚ 4.42 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਹਫਤਾਵਰ 'ਚ ਇਹ 385.10 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਹਫਤਾਵਰ 'ਤੇ ਇਹ 385.10 ਅਰਬ ਡਾਲਰ 'ਤੇ ਪਹੁੰਚ ਗਿਆ। 
ਸੋਨਾ ਭੰਡਾਰ 20.72 ਅਰਬ ਡਾਲਰ 'ਤੇ ਸਥਿਰ ਰਿਹਾ। ਪਿਛਲੇ ਹਫਤੇ 'ਚ ਕੌਮਾਂਤਰੀ ਮੁਦਰਾ ਫੰਡ ਦੇ ਕੋਲ ਰਿਜ਼ਰਵਡ ਨਿਧੀ 1.21 ਕਰੋੜ ਡਾਲਰ ਵਧ ਕੇ 1.51 ਅਰਬ ਡਾਲਰ 'ਤੇ ਪਹੁੰਚ ਗਿਆ।


Related News