ਵਿਦੇਸ਼ੀ ਮੁਦਰਾ ਭੰਡਾਰ 605 ਅਰਬ ਡਾਲਰ ’ਤੇ ਪਹੁੰਚਿਆ
Friday, Jun 11, 2021 - 06:38 PM (IST)
ਮੁੰਬਈ (ਯੂ. ਐੱਨ. ਆਈ.) – ਭਾਰਤ 600 ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਭੰਡਾਰ ਵਾਲੇ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਜਾਰੀ ਅੰਕੜਿਆਂ ਮੁਤਾਬਕ 4 ਜੂਨ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਦਾ ਦੇਸ਼ ਦਾ ਭੰਡਾਰ 6.84 ਅਰਬ ਡਾਲਰ ਵਧ ਕੇ 605.01 ਅਰਬ ਡਾਲਰ ’ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 28 ਮਈ ਨੂੰ ਸਮਾਪਤ ਹਫਤੇ ’ਚ ਇਹ 5.27 ਅਰਬ ਡਾਲਰ ਦੇ ਵਾਧੇ ਨਾਲ 598.16 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਰਿਹਾ ਸੀ। ਇਹ ਲਗਾਤਾਰ 9ਵਾਂ ਹਫਤਾ ਹੈ ਜਦੋਂ ਵਿਦੇਸ਼ੀ ਮੁਦਰਾ ਦਾ ਦੇਸ਼ ਦਾ ਭੰਡਾਰ ਵਧਿਆ ਹੈ।
ਭਾਰਤ 600 ਅਰਬ ਡਾਲਰ ਤੋਂ ਵੱਧ ਦੀ ਵਿਦੇਸ਼ੀ ਮੁਦਰਾ ਵਾਲਾ ਪੰਜਵਾਂ ਦੇਸ਼ ਬਣ ਗਿਆ ਹੈ। ਇਸ ਮਾਮਲੇ ’ਚ ਅਸੀਂ ਰੂਸ ਤੋਂ ਮਾਮੂਲੀ ਅੰਤਰ ਨਾਲ ਪਿੱਛੇ ਹੈ। ਰੂਸ ਕੋਲ 605.20 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ। ਚੀਨ 3,330 ਅਰਬ ਡਾਲਰ ਨਾਲ ਸੂਚੀ ’ਚ ਪਹਿਲੇ ਸਥਾਨ ’ਤੇ ਹੈ। ਜਾਪਾਨ 1,378 ਅਰਬ ਡਾਲਰ ਦੇ ਦੂਜੇੇ ਅਤੇ ਸਵਿੱਟਜ਼ਰਲੈਂਡ 1,070 ਅਰਬ ਡਾਲਰ ਦੇ ਨਾਲ ਤੀਜੇ ਸਥਾਨ ’ਤੇ ਹੈ।