ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 674.92 ਅਰਬ ਡਾਲਰ ਰਿਕਾਰਡ ''ਤੇ ਪੁੱਜਾ
Sunday, Aug 11, 2024 - 12:20 PM (IST)
ਮੁੰਬਈ- ਵਿਦੇਸ਼ੀ ਮੁਦਰਾ ਜਾਇਦਾਦਾਂ ਸੋਨੇ ਦੇ ਭੰਡਾਰ ਅਤੇ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਵਿਚ ਰਾਖਵੇਂ ਫੰਡ ਵਿਚ ਵੱਡਾ ਵਾਧਾ ਹੋਣ ਕਰ ਕੇ 02 ਅਗਸਤ ਨੂੰ ਖਤਮ ਹੋਏ ਹਫ਼ਤੇ ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 7.53 ਅਰਬ ਡਾਲਰ ਵਧ ਕੇ 674.93 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਦੇ ਹਫ਼ਤੇ ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 3.5 ਅਰਬ ਡਾਲਰ ਘਟ ਕੇ 667.4 ਅਰਬ ਡਾਲਰ 'ਤੇ ਸੀ। ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਹਫ਼ਤਾਵਾਰੀ ਅੰਕੜਿਆਂ ਅਨੁਸਾਰ, 02 ਅਗਸਤ ਨੂੰ ਖਤਮ ਹੋਏ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਤੱਤ ਵਿਦੇਸ਼ੀ ਮੁਦਰਾ ਜਾਇਦਾਦਾ ਵਿਚ 5.2 ਅਰਬ ਡਾਲਰ ਦੀ ਵਾਧਾ ਹੋ ਕੇ 592.04 ਅਰਬ ਡਾਲਰ 'ਤੇ ਪਹੁੰਚ ਗਈ। ਇਨ੍ਹਾਂ ਦਿਨਾਂ ਵਿਚ ਸੋਨੇ ਦੇ ਭੰਡਾਰ ਵਿਚ 2.4 ਅਰਬ ਡਾਲਰ ਦਾ ਵਾਧਾ ਹੋ ਕੇ 60.1 ਅਰਬ ਡਾਲਰ ਹੋ ਗਿਆ। ਇਸ ਦੌਰਾਨ, ਵਿਸ਼ੇਸ਼ ਆਹਰਨ ਅਧਿਕਾਰ (ਐੱਸ.ਡੀ.ਆਰ.) ਵਿਚ 4.1 ਕਰੋੜ ਡਾਲਰ ਦੀ ਕਟੌਤੀ ਹੋਈ ਅਤੇ ਇਹ 18.16 ਅਰਬ ਡਾਲਰ 'ਤੇ ਆ ਗਿਆ। ਇਸ ਸਮੇਂ ਵਿਚ ਆਈ.ਐੱਮ.ਐੱਫ. ਦੇ ਕੋਲ ਰਾਖਵੇਂ ਫੰਡ 80 ਲੱਖ ਡਾਲਰ ਦੇ ਵਾਧੇ ਨਾਲ 4.62 ਅਰਬ ਡਾਲਰ 'ਤੇ ਪਹੁੰਚ ਗਿਆ।