ਵਿਦੇਸ਼ੀ ਮੁਦਰਾ ਭੰਡਾਰ 59.1 ਕਰੋੜ ਡਾਲਰ ਵਧ ਕੇ 616.7 ਅਰਬ ਡਾਲਰ ’ਤੇ

Saturday, Feb 03, 2024 - 11:24 AM (IST)

ਵਿਦੇਸ਼ੀ ਮੁਦਰਾ ਭੰਡਾਰ 59.1 ਕਰੋੜ ਡਾਲਰ ਵਧ ਕੇ 616.7 ਅਰਬ ਡਾਲਰ ’ਤੇ

ਮੁੰਬਈ (ਯੂ. ਐੱਨ. ਆਈ.) – ਵਿਦੇਸ਼ੀ ਮੁਦਰਾ ਜਾਇਦਾਦ, ਗੋਲਡ, ਸਪੈਸ਼ਲ ਡਰਾਇੰਗ ਰਾਈਟਸ (ਐੱਸ. ਡੀ. ਆਰ.) ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ ’ਚ ਵਾਧਾ ਹੋਣ ਨਾਲ 26 ਜਨਵਰੀ ਨੂੰ ਸਮਾਪਤ ਹਫਤੇ ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 59.1 ਕਰੋੜ ਡਾਲਰ ਵਧ ਕੇ 616.7 ਅਰਬ ਡਾਲਰ ਹੋ ਗਿਆ। ਉੱਥੇ ਹੀ ਇਸ ਤੋਂ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 2.8 ਅਰਬ ਡਾਲਰ ਡਿੱਗ ਕੇ 616.1 ਅਰਬ ਡਾਲਰ ’ਤੇ ਰਿਹਾ ਸੀ।

ਇਹ ਵੀ ਪੜ੍ਹੋ :    FASTag ਤੋਂ ਲੈ ਕੇ ਵਾਲਿਟ ਤੱਕ 29 ਫਰਵਰੀ ਤੋਂ ਬਾਅਦ Paytm 'ਤੇ ਨਹੀਂ ਮਿਲਣਗੀਆਂ ਇਹ ਸੇਵਾਵਾਂ

ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ ਮੁਤਾਬਕ 26 ਜਨਵਰੀ ਨੂੰ ਸਮਾਪਤ ਹਫਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਮੁਦਰਾ ਜਾਇਦਾਦ 28.9 ਕਰੋੜ ਡਾਲਰ ਦਾ ਵਾਧਾ ਲੈ ਕੇ 546.1 ਅਰਬ ਡਾਲਰ ’ਤੇ ਪੁੱਜ ਗਈ। ਇਸ ਤਰ੍ਹਾਂ ਇਸ ਮਿਆਦ ਵਿਚ ਗੋਲਡ ਰਿਜ਼ਰਵ 26.9 ਕਰੋੜ ਡਾਲਰ ਵਧ ਕੇ 47.5 ਅਰਬ ਡਾਲਰ ਰਹਿ ਗਿਆ। ਸਮੀਖਿਆ ਅਧੀਨ ਹਫਤਾ ਸਪੈਸ਼ਲ ਡਰਾਇੰਗ ਰਾਈਟਸ ’ਚ 2.7 ਕਰੋੜ ਡਾਲਰ ਦਾ ਵਾਧਾ ਹੋਇਆ ਅਤੇ ਇਹ ਵਧ ਕੇ 18.24 ਅਰਬ ਡਾਲਰ ਹੋ ਗਿਆ। ਇਸ ਤਰ੍ਹਾਂ ਇਸ ਮਿਆਦ ਵਿਚ ਅੰਤਰਰਾਸ਼ਟਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 60 ਲੱਖ ਡਾਲਰ ਦੀ ਬੜ੍ਹਤ ਨਾਲ 4.9 ਅਰਬ ਡਾਲਰ ’ਤੇ ਪੁੱਜ ਗਈ।

ਇਹ ਵੀ ਪੜ੍ਹੋ :    Budget 2024 : ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ, ਇਕ ਕਰੋੜ ਘਰਾਂ ਨੂੰ ਮਿਲੇਗੀ ਮੁਫ਼ਤ ਬਿਜਲੀ

ਇਹ ਵੀ ਪੜ੍ਹੋ :    Budget 2024 : ਅੰਤਰਿਮ ਬਜਟ 'ਚ FM ਸੀਤਾਰਮਨ ਨੇ ਔਰਤਾਂ ਲਈ ਕੀਤੇ ਇਹ ਵੱਡੇ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News