ਸ਼੍ਰੀਲੰਕਾ ਦੀ ਤਰ੍ਹਾਂ ਗਰਤ ਵਿਚ ਜਾਣ ਤੋਂ ਬਚਣ ਲਈ ਨੇਪਾਲ ਸਰਕਾਰ ਨੇ ਲਿਆ ਇਹ ਫ਼ੈਸਲਾ
Monday, Apr 11, 2022 - 01:45 PM (IST)
ਕਾਠਮਾਂਡੂ (ਭਾਸ਼ਾ) - ਨੇਪਾਲ ਦੇ ਕੇਂਦਰੀ ਬੈਂਕ ਨੇ ਵਾਹਨਾਂ ਅਤੇ ਹੋਰ ਮਹਿੰਗੀਆਂ ਜਾਂ ਲਗਜ਼ਰੀ ਵਸਤੂਆਂ ਦੀ ਦਰਾਮਦ ਉੱਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ। ਇਹ ਕਦਮ ਨਕਦੀ ਦੀ ਕਮੀ ਅਤੇ ਘਟਦੇ ਵਿਦੇਸ਼ੀ ਕਰੰਸੀ ਭੰਡਾਰ ਦੇ ਕਾਰਨ ਚੁੱਕਿਆ ਗਿਆ ਹੈ। ਹਾਲਾਂਕਿ, ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਦੇਸ਼ ਦੀ ਅਰਥਵਿਵਸਥਾ ਸ਼੍ਰੀਲੰਕਾ ਦੀ ਤਰ੍ਹਾਂ ਗਰਤ ਵਿਚ ਨਹੀਂ ਜਾਵੇਗੀ। ਨੇਪਾਲ ਦੇ ਕਮਰਸ਼ੀਅਲ ਬੈਂਕਾਂ ਦੇ ਅਧਿਕਾਰੀਆਂ ਦੇ ਨਾਲ ਉੱਚਪੱਧਰੀ ਬੈਠਕ ਤੋਂ ਬਾਅਦ ਕੇਂਦਰੀ ਬੈਂਕ ਨੇਪਾਲ ਰਾਸ਼ਟਰ ਬੈਂਕ (ਐੱਨ. ਆਰ. ਬੀ.) ਨੇ ਪਿਛਲੇ ਹਫਤੇ ਇਹ ਨਿਰਦੇਸ਼ ਜਾਰੀ ਕੀਤੇ।
ਇਹ ਵੀ ਪੜ੍ਹੋ : ਗਰੋਵਰ ਵਿਸ਼ੇ ਨੂੰ ਪਿੱਛੇ ਛੱਡ BharatPay ਨੇ ਦਰਜ ਕੀਤਾ ਰਿਕਾਰਡ ਵਾਧਾ, ਕੰਪਨੀ ਕਰ ਰਹੀ IPO ਲਿਆਉਣ ਦੀ ਤਿਆਰੀ
ਐੱਨ. ਆਰ. ਬੀ. ਦੇ ਬੁਲਾਰੇ ਗੁਣਾਖਾਰ ਭੱਟ ਨੇ ਕਿਹਾ,‘‘ਸਾਨੂੰ ਅਰਥਵਿਵਸਥਾ ਵਿਚ ਕਿਸੇ ਤਰ੍ਹਾਂ ਦੇ ਸੰਕਟ ਦੇ ਸੰਕੇਤ ਨਜ਼ਰ ਆ ਰਹੇ ਹਨ ਜੋ ਮੁੱਖ ਰੂਪ ਨਾਲ ਦਰਾਮਦ ਵਧਣ ਦੀ ਵਜ੍ਹਾ ਨਾਲ ਹਨ, ਇਸ ਲਈ ਅਸੀਂ ਉਨ੍ਹਾਂ ਵਸਤੂਆਂ ਦੀ ਦਰਾਮਦ ਨੂੰ ਰੋਕਣ ਉੱਤੇ ਵਿਚਾਰ ਕਰ ਰਹੇ ਹਾਂ, ਜਿਨ੍ਹਾਂ ਦੀ ਤੁਰੰਤ ਲੋੜ ਨਹੀਂ ਹੈ। ਦਰਾਮਦ ਵਧਣ, ਸੈਰ-ਸਪਾਟਾ ਅਤੇ ਬਰਾਮਦ ਨਾਲ ਹੋਣ ਵਾਲੀ ਕਮਾਈ ਦੀ ਕਮੀ ਅਤੇ ਭੁਗਤਾਨ ਪ੍ਰਵਾਹ ਘਟਣ ਦੇ ਕਾਰਨ ਵਿਦੇਸ਼ੀ ਕਰੰਸੀ ਭੰਡਾਰ ਵਿਚ ਜੁਲਾਈ, 2021 ਤੋਂ ਗਿਰਾਵਟ ਆ ਰਹੀ ਹੈ।
ਅੰਕੜਿਆਂ ਮੁਤਾਬਕ ਫਰਵਰੀ, 2022 ਤੱਕ ਦੇਸ਼ ਦਾ ਵਿਦੇਸ਼ੀ ਕਰੰਸੀ ਦਾ ਕੁਲ ਭੰਡਾਰ 17 ਫੀਸਦੀ ਘੱਟ ਕੇ 9.75 ਅਰਬ ਡਾਲਰ ਰਹਿ ਗਿਆ, ਜੋ ਜੁਲਾਈ, 2021 ਦੇ ਮੱਧ ਤੱਕ 11.75 ਅਰਬ ਡਾਲਰ ਸੀ। ਨੇਪਾਲ ਦੇ ਵਿੱਤ ਮੰਤਰੀ ਜਨਾਰਦਨ ਸ਼ਰਮਾ ਨੇ ਭਰੋਸਾ ਦਿਵਾਇਆ ਸੀ ਕਿ ਦੇਸ਼ ਸ਼੍ਰੀਲੰਕਾ ਦੀ ਰਾਹ ’ਤੇ ਨਹੀਂ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਾਮ ਆਇਲ ਸੰਕਟ ਕਾਰਨ ਵਧੀਆਂ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ, ਜਾਣੋ ਕੀ ਹੈ ਕਾਰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।