ਵਿਦੇਸ਼ੀ ਮੁਦਰਾ ਭੰਡਾਰ 86.22 ਕਰੋੜ ਡਾਲਰ ਘੱਟ ਕੇ 398.79 ਅਰਬ ਡਾਲਰ ਹੋਇਆ

Saturday, Oct 14, 2017 - 11:54 AM (IST)

ਨਵੀਂ ਦਿੱਲੀ—ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਛੇ ਅਕਤੂਬਰ ਤੱਕ ਖਤਮ ਹਫਤੇ 'ਚ 86.22 ਕਰੋੜ ਡਾਲਰ ਘੱਟ ਕੇ 398.79 ਅਰਬ ਡਾਲਰ ਰਹਿ ਗਿਆ, ਜਿਸ ਦਾ ਮੁੱਖ ਕਾਰਨ ਵਿਦੇਸ਼ੀ ਮੁਦਰਾ ਅਸਾਮੀਆਂ 'ਚ ਕਮੀ ਆਉਣਾ ਹੈ। 
ਇਸ ਦੇ ਪਿਛਲੇ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 2.59 ਅਰਬ ਡਾਲਰ ਘੱਟ ਕੇ 399.656 ਅਰਬ ਡਾਲਰ ਸੀ। ਇਸ ਤੋਂ ਪਹਿਲਾਂ 15 ਸਤੰਬਰ ਨੂੰ ਖਤਮ ਹਫਤੇ 'ਚ ਮੁਦਰਾ ਭੰਡਾਰ 402.50 ਅਰਬ ਡਾਲਰ ਦੀ ਸਰਵਕਾਲਿਕ ਰਿਕਾਰਡ ਉੱਚਾਈ ਨੂੰ ਛੂਹ ਗਿਆ ਸੀ। 
ਭਾਰਤੀ ਰਿਜ਼ਰਵ ਬੈਂਕ ਦੇ ਅੰਕੜੇ ਦਰਸਾਉਂਦੇ ਹਨ ਕਿ ਸਮੀਖਿਆਧੀਨ ਹਫਤੇ 'ਚ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਦਾ ਮਹੱਤਵਪੂਰਨ ਹਿੱਸਾ, ਯਾਨੀ ਵਿਦੇਸ਼ੀ ਮੁਦਰਾ ਅਸਾਮੀਆਂ :ਐੱਫ. ਸੀ. ਏ: 1.391 ਅਰਬ ਡਾਲਰ ਘੱਟ ਕੇ 373.795 ਅਰਬ ਡਾਲਰ ਰਹਿ ਗਿਆ। ਰਿਜ਼ਰਵ ਬੈਂਕ ਨੇ ਕਿਹਾ ਕਿ ਕੌਮਾਂਤਰੀ ਮੁਦਰਾ ਫੰਡ 'ਚ ਵਿਸ਼ੇਸ਼ ਨਿਕਾਸੀ ਅਧਿਕਾਰੀ 79 ਲੱਖ ਡਾਲਰ ਘੱਟ ਕੇ 1,494 ਅਰਬ ਡਾਲਰ ਰਹਿ ਗਿਆ। ਇਸ ਨੇ ਕਿਹਾ ਕਿ ਆਈ. ਐੱਮ. ਐੱਫ 'ਚ ਦੇਸ਼ ਦਾ ਮੁਦਰਾ ਭੰਡਾਰ ਵੀ 1.19 ਡਾਲਰ ਘੱਟ ਕੇ 2.264 ਅਰਬ ਡਾਲਰ ਰਹਿ ਗਿਆ।


Related News