ਨਵੇਂ ਰਿਕਾਰਡ ਪੱਧਰ ''ਤੇ ਵਿਦੇਸ਼ੀ ਮੁਦਰਾ ਭੰਡਾਰ, 2.23 ਅਰਬ ਡਾਲਰ ਦਾ ਵਾਧਾ

Saturday, Jul 13, 2019 - 10:26 AM (IST)

ਨਵੀਂ ਦਿੱਲੀ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਪੰਜ ਜੁਲਾਈ ਨੂੰ ਖਤਮ ਹਫਤਾਵਾਰ 'ਚ 429.99 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਮੀਖਿਆਧੀਨ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ 'ਚ 2.23 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਤੋਂ ਪਿਛਲੇ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ 1.26 ਅਰਬ ਡਾਲਰ ਵਧ ਕੇ 427.67 ਅਰਬ ਡਾਲਰ ਦੇ ਨਵੇਂ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ।
ਸਮੀਖਿਆਧੀਨ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਪਰਿਸੰਪਤੀਆਂ 90.68 ਕਰੋੜ ਡਾਲਰ ਵਧ ਕੇ 400.80 ਅਰਬ ਡਾਲਰ 'ਤੇ ਪਹੁੰਚ ਗਈ। ਮੁਦਰਾ ਭੰਡਾਰ 'ਚ ਵਿਦੇਸ਼ੀ ਮੁਦਰਾ ਪਰਿਸੰਪਤੀਆਂ ਪ੍ਰਮੁੱਖ ਤੱਤ ਹੁੰਦੀ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆਧੀਨ ਹਫਤਾਵਾਰ 'ਚ ਸੋਨਾ ਭੰਡਾਰ 1.34 ਅਰਬ ਡਾਲਰ ਵਧ ਕੇ 24.30 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਦੇ ਇਲਾਵਾ ਦੇਸ਼ ਦਾ ਕੌਮਾਂਤਰੀ ਮੁਦਰਾ ਫੰਡ ਨਾਲ ਵਿਸ਼ੇਸ਼ ਆਹਰਣ ਅਧਿਕਾਰ 47 ਲੱਖ ਡਾਲਰ ਘਟ ਕੇ 1.45 ਅਰਬ ਡਾਲਰ ਰਹੀ। ਆਈ.ਐੱਮ.ਐੱਫ. ਦੇ ਨਾਲ ਦੇਸ਼ ਦੇ ਭੰਡਾਰ ਦੀ ਸਥਿਤੀ 1.53 ਕਰੋੜ ਡਾਲਰ ਘਟ ਕੇ 3.35 ਅਰਬ ਡਾਲਰ ਰਹੀ।


Aarti dhillon

Content Editor

Related News