ਭਾਰਤੀ ਕੰਪਨੀਆਂ ਦਾ ਵਿਦੇਸ਼ੀ ਕਰਜ਼ ਅਪ੍ਰੈਲ 'ਚ 68 ਫੀਸਦੀ ਘਟਿਆ

06/14/2020 6:56:58 PM

ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ਮੁਤਾਬਕ, ਭਾਰਤੀ ਕੰਪਨੀਆਂ ਵੱਲੋਂ ਵਿਦੇਸ਼ਾਂ ਤੋਂ ਲਿਆ ਗਿਆ ਕਰਜ਼ ਅਪ੍ਰੈਲ 'ਚ 68.5 ਫੀਸਦੀ ਘੱਟ ਕੇ 99.6 ਕਰੋੜ ਅਮਰੀਕੀ ਡਾਲਰ ਰਹਿ ਗਿਆ। ਪਿਛਲੇ ਵਿੱਤੀ ਸਾਲ 'ਚ ਇਸ ਮਹੀਨੇ 'ਚ ਭਾਰਤੀ ਕੰਪਨੀਆਂ ਨੇ ਵਿਦੇਸ਼ੀ ਬਾਜ਼ਾਰ ਤੋਂ 3.16 ਅਰਬ ਡਾਲਰ ਜੁਟਾਏ ਸਨ।

ਦੂਜੇ ਪਾਸੇ ਅਪ੍ਰੈਲ 2020 'ਚ ਰੁਪਏ ਦੇ ਮੁੱਲ ਵਾਲੇ ਬਾਂਡ (ਆਰ. ਡੀ. ਬੀ.) ਜਾਂ ਮਸਾਲਾ ਬਾਂਡ ਜ਼ਰੀਏ ਕੋਈ ਧਨ ਰਾਸ਼ੀ ਨਹੀਂ ਲਈ ਗਈ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ ਆਰ. ਡੀ. ਬੀ. ਜ਼ਰੀਏ 3,04,462 ਡਾਲਰ ਉਧਾਰ ਲਏ ਗਏ ਸਨ। ਇਸ ਸਾਲ ਅਪ੍ਰੈਲ 'ਚ ਵਿਦੇਸ਼ੀ ਬਾਜ਼ਾਰ ਤੋਂ ਲਏ ਗਏ ਕੁੱਲ ਉਧਾਰ 'ਚ ਬਾਹਰੀ ਵਪਾਰਕ ਉਧਾਰੀ (ਈ. ਸੀ. ਬੀ.) ਆਟੋਮੈਟਿਕ ਮਾਰਗ ਜ਼ਰੀਏ 69.60 ਕਰੋੜ ਡਾਲਰ ਜੁਟਾਏ ਗਏ।

ਊਰਜਾ ਖੇਤਰ 'ਚ ਵਿੱਤੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਆਰ. ਈ. ਸੀ. ਨੇ ਈ. ਸੀ. ਬੀ. ਦੇ ਮਨਜ਼ੂਰਸ਼ੁਦਾ ਮਾਰਗ ਜ਼ਰੀਏ 30 ਕਰੋੜ ਡਾਲਰ ਜੁਟਾਏ।


Sanjeev

Content Editor

Related News