Ford ਨੂੰ ਭਾਰਤ ਤੋਂ ਬਾਅਦ ਅਮਰੀਕੀ ਬਾਜ਼ਾਰ ਵਲੋਂ ਲੱਗਾ ਝਟਕਾ, ਕੰਪਨੀ ਨੇ ਲਿਆ ਇਹ ਫ਼ੈਸਲਾ
Monday, Sep 13, 2021 - 06:11 PM (IST)
ਨਵੀਂ ਦਿੱਲੀ - ਅਮਰੀਕੀ ਕਾਰ ਬਣਾਉਣ ਵਾਲੀ ਕੰਪਨੀ ਫੋਰਡ ਮੋਟਰ ਲਈ ਇਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਇਹ ਖ਼ਬਰ ਕੰਪਨੀ ਦੇ ਆਪਣੇ ਦੇਸ਼ ਭਾਵ ਅਮਰੀਕਾ ਦੇ ਬਾਜ਼ਾਰ ਤੋਂ ਆਈ ਹੈ। ਕੰਪਨੀ ਹੁਣ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਵਿਚੋਂ ਇਕ Ford EcoSport ਨੂੰ ਅਮਰੀਕਾ ਵਿਚ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ।
ਦਰਅਸਲ ਇਸੇ ਹਫ਼ਤੇ ਕੰਪਨੀ ਨੇ ਦੱਸਿਆ ਕਿ ਫੋਰਡ ਇੰਡੀਆ ਭਾਰੀ ਨੁਕਸਾਨ ਵਿਚ ਹੈ। ਇਸ ਲਈ ਕੰਪਨੀ ਭਾਰਤ ਵਿਚੋਂ ਆਪਣਾ ਕਾਰੋਬਾਰ ਸਮੇਟ ਰਹੀ ਹੈ। ਖ਼ਬਰਾਂ ਮੁਤਾਬਕ ਕੰਪਨੀ ਆਪਣੀਆਂ ਦੋ ਫੈਕਟਰੀਆਂ ਬੰਦ ਕਰਨ ਜਾ ਰਹੀ ਹੈ। Ford India ਆਪਣੀ ਗੁਜਰਾਤ ਦੇ ਸਾਣੰਦ ਅਤੇ ਤਾਮਿਲਨਾਡੂ ਦੇ ਚੇਨਈ ਪਲਾਂਟ ਨੂੰ ਬੰਦ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ : EPFO ਦੇ ਮੈਂਬਰਾਂ ਲਈ ਖ਼ੁਸ਼ਖ਼ਬਰੀ, UAN-ਆਧਾਰ ਲਿੰਕ ਕਰਨ ਦੀ ਮਿਆਦ ਵਧੀ
ਹੁਣ ਖ਼ਬਰ ਹੈ ਕਿ ਜਲਦੀ ਹੀ Ford ਅਮਰੀਕੀ ਬਾਜ਼ਾਰ ਵਿਚ ਵੀ ਈਕੋਸਪੋਰਟ ਦੀ ਵਿਕਰੀ ਬੰਦ ਕਰ ਸਕਦੀ ਹੈ। ਈਕੋਸਪੋਰਟ ਕੰਪਨੀ ਦੇ ਸਭ ਤੋਂ ਸਫ਼ਲ ਮਾਡਲਾਂ ਵਿਚੋਂ ਇਕ ਹੈ। ਭਾਰਤ ਵਿਚ ਵੀ ਇਸ ਕਾਰ ਦੇ ਕਾਫੀ ਗਾਹਕ ਹਨ।
ਹਾਲਾਂਕਿ ਅਮਰੀਕੀ ਬਾਜ਼ਾਰ ਵਿਚ EcoSport ਨੂੰ ਉਸ ਸਮੇਂ ਤੱਕ ਬੰਦ ਨਹੀਂ ਕੀਤਾ ਜਾਵੇਗਾ , ਜਦੋਂ ਤੱਕ ਫੋਰਡ ਈਕੋਸਪੋਰਟ ਸੰਯੁਕਤ ਰਾਜ ਅਮਰੀਕਾ ਵਿਚ 2022 ਦੇ ਮੱਧ ਤੱਕ ਉਪਲੱਬਧ ਹੈ। ਭਾਵ ਅਜੇ ਇਸ ਦੇ ਇਕ ਸਾਲ ਤੱਕ ਅਮਰੀਕੀ ਬਾਜ਼ਾਰ ਵਿਚ ਬਣੇ ਰਹਿਣ ਦੀ ਉਮੀਦ ਹੈ। ਇਸ ਦਾ ਜ਼ਿਕਰ ਡੇਟ੍ਰਾਇਟ ਫਰੀ ਪ੍ਰੈੱਸ ਦੀ ਇਕ ਰਿਪੋਰਟ ਵਿਚ ਕੀਤਾ ਗਿਆ ਹੈ।
ਅਮਰੀਕੀ ਬਾਜ਼ਾਰ ਵਿਚ EcoSport ਦੀ ਵਿਕਰੀ ਉਮੀਦ ਮੁਤਾਬਕ ਨਾ ਹੋਣ ਕਾਰਨ ਕੰਪਨੀ ਨੂੰ ਇਹ ਫ਼ੈਸਲਾ ਲੈਣਾ ਪਿਆ। Ford ਨੇ EcoSport ਨੂੰ ਪਹਿਲੀ ਵਾਰ ਸਾਲ 2018 ਵਿਚ ਲਾਂਚ ਕੀਤਾ ਸੀ । ਪਰ ਲਗਾਤਾਰ ਮੰਗ ਘੱਟ ਹੋਣ ਕਾਰਨ ਕੰਪਨੀ ਹੁਣ ਇਸ ਨੂੰ ਅਮਰੀਕੀ ਬਾਜ਼ਾਰ ਵਿਚੋਂ ਹਟਾਉਣ ਬਾਰੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ, ਨੌਕਰੀ ਗਵਾਉਣ ਵਾਲਿਆਂ ਨੂੰ ਭੱਤਾ ਦੇਣ ਵਾਲੀ ਸਕੀਮ ਦੀ ਮਿਆਦ ਵਧਾਈ
ਭਾਰਤ ਵਿਚ Ford EcoSport ਸਬ-ਕੰਪੈਕਟ ਐਸ.ਯੂ.ਵੀ. US-Based ਕਾਰ ਨਿਰਮਾਤਾ ਵਲੋਂ ਸਭ ਤੋਂ ਵਧ ਵਿਕਣ ਵਾਲੇ ਵਾਹਨਾਂ ਵਿਚੋਂ ਇਕ ਰਹੀ ਹੈ। ਪਿਛਲੇ ਮਹੀਨਿਆਂ ਵਿਚ ਭਾਰਤ ਵਿਚ 2021 Ford EcoSport facelift ਕਈ ਵਾਰ ਟੈਸਟਿੰਗ ਦੌਰਾਨ ਸਪਾਟ ਹੋਈ ਸੀ। ਜਿਸ ਨੂੰ ਜਲਦੀ ਭਾਰਤੀ ਬਾਜ਼ਾਰ ਵਿਚ ਉਤਾਰਨ ਦੀ ਤਿਆਰੀ ਸੀ। ਪਰ ਹੁਣ ਕੰਪਨੀ ਨੇ ਭਾਰਤ ਵਿਚ ਕਾਰੋਬਾਰ ਸਮੇਟਣ ਦੇ ਨਾਲ ਇਸ ਦੀ ਲਾਂਚਿੰਗ ਰੱਦ ਕਰ ਦਿੱਤੀ। ਇਹ ਕਾਰ ਭਾਰਤੀ ਬਾਜਾ਼ਰ ਵਿਚ ਸਾਲ 2013 ਤੋਂ ਉਪਲੱਬਧ ਹੈ।
ਭਾਰਤ ਵਿਚ ਫੋਰਡ ਦੇ ਪਲਾਂਟ ਬੰਦ ਹੋਣ ਨਾਲ ਈਕੋਸਪੋਰਟ, ਫਿਗੋ ਅਤੇ ਐਸਪਾਇਰ ਦੀ ਵਿਕਰੀ ਵੀ ਬੰਦ ਹੋ ਜਾਵੇਗੀ। ਕੰਪਨੀ ਸਿਰਫ਼ ਇੰਪੋਰਟਿਡ ਵਹੀਕਲ ਜਿਵੇਂ ਮਸਤੰਗ ਦੀ ਵਿਕਰੀ ਕਰੇਗੀ। ਹਾਲਾਂਕਿ ਕੰਪਨੀ ਆਪਣੇ ਕਾਰੋਬਾਰ ਨੂੰ ਸਮੇਟਣ ਤੋਂ ਪਹਿਲਾਂ ਦੂਜੇ ਹੋਰ ਵਿਕਲਪਾਂ ਬਾਰੇ ਵਿਚਾਰ ਕਰ ਰਹੀ ਹੈ ਤਾਂ ਜੋ ਭਾਰਤ ਵਿਚ ਕੰਪਨੀ ਦੀ ਮੌਜੂਦਗੀ ਬਣੀ ਰਹੇ।
ਇਹ ਵੀ ਪੜ੍ਹੋ : ਕਰਜ਼ੇ ਦੇ ਬੋਝ ਥੱਲ੍ਹੇ ਦੱਬੀ VodaFone-Idea 'ਤੇ ਲੱਗਾ ਲੱਖਾਂ ਰੁਪਏ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।