‘ਫ਼ੋਰਡ’ ਵੱਲੋਂ ਭਾਰਤ 'ਚੋਂ ਕਾਰੋਬਾਰ ਸਮੇਟਣ ਦਾ ਐਲਾਨ, ਹਜ਼ਾਰਾਂ ਮੁਲਾਜ਼ਮਾਂ ਦੀ ਨੌਕਰੀ 'ਤੇ ਲਟਕੀ ਤਲਵਾਰ
Friday, Sep 10, 2021 - 01:22 PM (IST)
ਨਵੀਂ ਦਿੱਲੀ (ਬਿ. ਡੈ.) – ਫੋਰਡ ਮੋਟਰਜ਼ ਨੇ ਭਾਰਤ ਦੀਆਂ ਦੋਵੇਂ ਨਿਰਮਾਣ ਇਕਾਈਆਂ ’ਚ ਤਾਲਾ ਲਗਾਉਣ ਦਾ ਫੈਸਲਾ ਕੀਤਾ ਹੈ। 1994 ’ਚ ਭਾਰਤੀ ਬਾਜ਼ਾਰ ’ਚ ਐਂਟਰੀ ਕਰਨ ਵਾਲੀ ਫੋਰਡ ਹੁਣ 27 ਸਾਲਾਂ ਬਾਅਦ ਭਾਰਤ ’ਚ ਆਪਣੀਆਂ ਕਾਰਾਂ ਦੇ ਉਤਪਾਦਨ ਨੂੰ ਬੰਦ ਕਰ ਰਹੀ ਹੈ। ਸਾਣੰਦ ਅਤੇ ਚੇਨਈ ਇਕਾਈ ’ਚ ਕੰਮ ਕਰ ਰਹੇ 4000 ਲੋਕਾਂ ਦੇ ਚਿਹਰੇ ਉਦਾਸ ਹਨ। ਦੋ ਅਰਬ ਡਾਲਰ ਦੇ ਘਾਟੇ ਨਾਲ ਕੰਪਨੀ ਦਾ ਲੱਕ ਟੁੱਟ ਗਿਆ ਹੈ। ਕੋਈ ਵੀ ਕੰਪਨੀ ਅਜਿਹਾ ਦਿਨ ਨਹੀਂ ਦੇਖਣਾ ਚਾਹੁੰਦੀ ਪਰ ਇਸ ਅਮਰੀਕੀ ਕੰਪਨੀ ਦੀ ਹਾਲਤ ਇੰਨੀ ਨਾਜ਼ੁਕ ਹੋ ਜਾਏਗੀ, ਕਿਸ ਨੂੰ ਪਤਾ ਸੀ।
ਇਹ ਵੀ ਪੜ੍ਹੋ : ਸਚਿਨ ਬਾਂਸਲ ਨੇ ਮਦਰਾਸ ਹਾਈਕੋਰਟ 'ਚ ED ਦੇ ਨੋਟਿਸ ਨੂੰ ਦਿੱਤੀ ਚੁਣੌਤੀ, ਜਾਣੋ ਕੀ ਹੈ ਮਾਮਲਾ
1. ਫੋਰਡ ਦੇ ਬੰਦ ਹੋਣ ਦਾ ਕਾਰਨ ਕੀ ਹੈ?
ਫੋਰਡ ਦੇ ਭਾਰਤ ’ਚ ਸਾਣੰਦ ਅਤੇ ਮਰਾਈਮਲਾਈ (ਚੇਨਈ) ਨਗਰ ’ਚ ਆਪਣੇ ਪਲਾਂਟਸ ਬੰਦ ਕਰਨ ਦੇ ਕਈ ਕਾਰਨ ਹਨ ਪਰ ਮੁੱਖ ਕਾਰਨ ਇਹ ਹੈ ਕਿ ਪਲਾਂਟ ਦੀ ਸਮਰੱਥਾ ਦੀ ਵਰਤੋਂ ਲਗਾਤਾਰ ਘੱਟ ਹੋ ਰਹੀ ਹੈ। ਦੋਵੇਂ ਪਲਾਂਟਸ ’ਚਸਾਲਾਨਾ 4 ਲੱਖ ਕਾਰਾਂ ਦਾ ਉਤਪਾਦਨ ਕਰਨ ਦੀ ਸਮਰੱਥਾ ਹੈ, ਪਰ ਹਾਲ ਹੀ ਦੇ ਦਿਨਾਂ ’ਚ ਫੋਰਡ ਸਿਰਫ 80,000 ਕਾਰਾਂ (ਸਮਰੱਥਾ ਦਾ 20 ਫੀਸਦੀ) ਦਾ ਉਤਪਾਦਨ ਕਰਨ ’ਚ ਸਫਲ ਰਹੀ ਹੈ, ਜਿਸ ’ਚੋਂ ਅੱਧੀਆਂ ਤਾਂ ਬਰਾਮਦ ਕਰਨ ਲਈ ਬਣਾਈਆਂ ਗਈਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਪਿਛਲੇ 10 ਸਾਲਾਂ ’ਚ 200 ਕਰੋੜ ਤੋਂ ਵੱਧ ਦਾ ਘਾਟਾ ਹੋਇਆ ਹੈ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਕ ਕਾਰਨ ਇਹ ਵੀ ਹੈ ਕਿ ਫੋਰਡ ਲੰਮੇ ਸਮੇਂ ਤੋਂ ਨਵੇਂ ਪ੍ਰੋਡਕਟਸ ਭਾਰਤੀ ਬਾਜ਼ਾਰ ’ਚ ਨਹੀਂ ਲਿਆ ਸਕਿਆ ਹੈ। ਫੋਰਡ ਫਿਗੋ ਤੋਂ ਬਾਅਦ ਫੋਰਡ ਈਕੋ ਸਪੋਰਟਸ ਅਤੇ ਕੁੱਝ ਹੱਦ ਤੱਕ ਐਂਡੇਵਰ ਹੀ ਭਾਰਤੀ ਗਾਹਕਾਂ ਨੂੰ ਲੁਭਾ ਸਕੀ ਹੈ।
ਇਹ ਵੀ ਪੜ੍ਹੋ : ਕਰਜ਼ 'ਚ ਡੁੱਬੇ ਅਨਿਲ ਅੰਬਾਨੀ ਨੂੰ ਸੁਪਰੀਮ ਕੋਰਟ ਤੋਂ ਰਾਹਤ, ਦਿੱਲੀ ਮੈਟਰੋ ਨੂੰ ਕਰਨਾ ਪਵੇਗਾ 5800 ਕਰੋੜ ਦਾ ਭੁਗਤਾਨ
2. ਭਾਰਤ ’ਚ ਫੋਰਡ ਦੇ ਗਾਹਕਾਂ ਦਾ ਕੀ ਹੋਵੇਗਾ?
ਉਤਪਾਦਨ ਬੰਦ ਹੋਣ ਕਾਰਨ ਕੰਪਨੀ ਦੇ ਮੌਜੂਦਾ ਗਾਹਕਾਂ ਨੂੰ ਜ਼ਰੂਰ ਝਟਕਾ ਲੱਗਾ ਹੋਵੇਗਾ ਪਰ ਕੰਪਨੀ ਨੇ ਬਿਆਨ ਦੇ ਕੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਸਰਵਿਸ ਆਫਟਰਮਾਰਕੀਟ ਪਾਰਟਸ ਅਤੇ ਵਾਰੰਟੀ ਸੇਵਾਵਾਂ ਦੇਣ ਲਈ ਵਚਨਬੱਧ ਹੈ। ਹਾਲਾਂਕਿ ਛੋਟੇ ਸ਼ਹਿਰਾਂ ਦੇ ਗਾਹਕਾਂ ਨੂੰ ਇਸ ਫੈਸਲੇ ਤੋਂ ਪ੍ਰੇਸ਼ਾਨੀ ਹੋ ਸਕਤੀ ਹੈ। ਅਜਿਹਾ ਵੀ ਨਹੀਂ ਹੈ ਕਿ ਦੇਸ਼ ’ਚ ਸਾਰੀ ਡੀਲਰਸ਼ਿਪ ਬੰਦ ਹੋ ਜਾਏਗੀ, ਡੀਲਰਸ਼ਿਪ ਦਾ ਨੈੱਟਵਰਕ ਘੱਟ ਜ਼ਰੂਰ ਹੋਵੇਗਾ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੁੱਝ ਡੀਲਰਸ਼ਿਪਸ ਨੂੰ ਚਾਲੂ ਰੱਖਿਆ ਜਾਵੇ ਤਾਂ ਕਿ ਫੋਰਡ ਦੇ ਸੀ. ਬੀ. ਯੂ. ਬਿਜ਼ਨੈੱਸ ਨੂੰ ਸਪੋਰਟ ਦਿੱਤੀ ਜਾ ਸਕੇ। ਸੀ. ਬੀ. ਯੂ. ਤੋਂ ਮਤਲਬ ਕੰਪਲੀਟ ਬਿਲਟ ਯੂਨਿਟ ਯਾਨੀ ਕਿ ਫੋਰਡ ਗੱਡੀਆਂ ਜਿਨ੍ਹਾਂ ਨੂੰ ਭਾਰਤ ’ਚ ਕੰਪਲੀਟ ਬਿਲਟ ਯੂਨਿਟ ਦੇ ਤੌਰ ’ਤੇ ਭਾਰਤ ’ਚ ਦਰਾਮਦ ਕੀਤਾ ਜਾਏਗਾ। ਕੰਪਨੀ ਆਸਟ੍ਰੇਲੀਆ ਅਤੇ ਬ੍ਰਾਜ਼ੀਲ ਵਾਂਗ ਹੀ ਇੱਥੇ ਵੀ ਟੌਪ ਮਾਡਲਜ਼ ਦਰਾਮਦ ਕਰਨ ’ਤੇ ਫੋਕਸ ਕਰੇਗੀ। ਇਸ ਦਾ ਮਤਲਬ ਹੈ ਕਿ ਫੋਰਡ ਹੁਣ ਭਾਰਤ ’ਚ ਮਸਟੈਂਗ, ਬ੍ਰੋਂਕੋ, ਇਲੈਕਟ੍ਰਿਕ ਵ੍ਹੀਕਲਸ ਅਤੇ ਰੇਂਜਰ ਪਿਕਅਪ ਟਰੱਕ ਵਰਗੇ ਹੋਰ ਵੀ ਵ੍ਹੀਕਲਸ ਭਾਰਤੀ ਬਾਜ਼ਾਰ ’ਚ ਲਿਆਉਂਦੀ ਰਹੇਗੀ।
ਇਹ ਵੀ ਪੜ੍ਹੋ : LIC ਪਾਲਸੀ ਧਾਰਕਾਂ ਲਈ ਅਹਿਮ ਖ਼ਬਰ, 30 ਸਤੰਬਰ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਲਾਜ਼ਮੀ
3. ਕੀ ਹੈ ਫੋਰਡ ਦਾ ਫਿਊਚਰ ਪਲਾਨ?
ਫੋਰਡ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੰਪਨੀ ਉਨ੍ਹਾਂ ਸਾਰੇ ਗਾਹਕਾਂ, ਕਰਮਚਾਰੀਆਂ, ਯੂਨੀਅਨਾਂ ਅਤੇ ਸਪਲਾਇਰਸ ਦੀ ਚਿੰਤਾ ਕਰਦੀ ਹੈ ਜੋ ਇਸ ਨਾਲ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਏ ਹਨ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਭਾਰਤ ’ਚ ਆਪਣੀ ਹਾਜ਼ਰੀ ਨੂੰ ਖਤਮ ਨਹੀਂ ਕਰ ਰਹੀ ਹੈ, ਸਿਰਫ ਆਪਣਾ ਉਤਪਾਦਨ ਬੰਦ ਕਰ ਰਹੀ ਹੈ। ਕੰਪਨੀ ਹੁਣ ਆਪਣੀ ਬਿਜ਼ਨੈੱਸ ਸਲਿਊਸ਼ਨ ਟੀਮ ਨੂੰ ਵਧਾਏਗੀ ਜੋ ਗਲੋਬਲੀ ਫੋਰਡ ਦਾ ਸਹਿਯੋਗ ਕਰੇਗੀ। ਇਸ ਟੀਮ ਦਾ ਫੋਕਸ ਇੰਜੀਨੀਅਰਿੰਗ, ਤਕਨਾਲੋਜੀ ਅਤੇ ਬਿਜ਼ਨੈੱਸ ’ਤੇ ਰਹੇਗਾ।
ਇਹ ਵੀ ਪੜ੍ਹੋ : ਮੋਬਾਇਲ ਨੰਬਰ ਪੋਰਟ ਕਰਵਾਉਣ ਵਾਲਿਆਂ 'ਤੇ TRAI ਨੇ ਕੱਸਿਆ ਸ਼ਿਕੰਜਾ, ਹੁਣ ਨਹੀਂ ਮਿਲਣਗੇ ਵਾਧੂ ਲਾਭ
4. ਭਾਰਤ ’ਚ ਫੋਰਡ ਦਾ ਇਤਿਹਾਸ ਕੀ ਰਿਹਾ ਹੈ?
ਭਾਰਤ ’ਚ ਆਪਣਾ ਉਤਪਾਦਨ ਬੰਦ ਕਰਨ ਵਾਲੀ ਫੋਰਡ ਸਭ ਤੋਂ ਨਵੀਂ ਕੰਪਨੀ ਬਣ ਗਈ ਹੈ। ਇਸ ਤੋਂ ਪਹਿਲਾਂ ਅਮਰੀਕਾ ਦੀ ਹੀ ਜਨਰਲ ਮੋਟਰਜ਼, ਮੈਨ ਟਰੱਕ ਅਤੇ ਹਾਰਲੇ-ਡੇਵਿਡਸਨ ਵੀ ਭਾਰਤ ’ਚ ਆਪਣਾ ਉਤਪਾਦਨ ਬੰਦ ਕਰ ਚੁੱਕੀਆਂ ਹਨ। ਫੋਰਡ ਭਾਰਤ ’ਚ ਹੁੰਡਈ ਅਤੇ ਮਾਰੂਤੀ ਸੁਜ਼ੂਕੀ ਨਾਲ ਆਪਣਾ ਬਾਜ਼ਾਰ ਨਹੀਂ ਬਣਾ ਸਕੀ।
ਇਹ ਵੀ ਪੜ੍ਹੋ : ‘ਦੱਖਣ ਕੋਰੀਆ ਨੇ ਐੱਪਲ ਅਤੇ ਗੂਗਲ ’ਤੇ ਕੱਸਿਆ ਸ਼ਿਕੰਜਾ, ਪਾਸ ਕੀਤਾ ‘ਐਂਟੀ-ਗੂਗਲ ਲਾਅ’
5. ਕੀ ਫੋਰਡ ਕੋਲ ਕੋਈ ਹੋਰ ਬਦਲ ਸੀ?
ਭਾਰਤੀ ਬਾਜ਼ਾਰ ’ਚ ਕਾਰਾਂ ਦਾ ਉਤਪਾਦਨ ਜਾਰੀ ਰੱਕਣ ਲਈ ਫੋਰਡ ਕੋਲ ਇਕੋ-ਇਕ ਬਦਲ ਭਾਰਤ ’ਚ ਕਿਸੇ ਹੋਰ ਕਾਰ ਨਿਰਮਾਤਾ ਕੰਪਨੀ ਨਾਲ ਸਹਿਯੋਗ ਜਾਂ ਸਾਂਝੇ ਰੂਪ ਨਾਲ ਸਾਂਝੇਦਾਰੀ ਕਰਨਾ ਸੀ। ਤੁਹਾਨੂੰ ਦੱਸ ਦਈਏ ਕਿ ਫੋਰਡ ਨੇ ਅਕਤੂਬਰ 2019 ’ਚ ਆਫਿਸ਼ੀਅਲੀ ਮਹਿੰਦਰਾ ਐਂਡ ਮਹਿੰਦਰਾ ਨਾਲ ਇਕ ਡੀਲ ਕੀਤੀ ਸੀ ਪਰ ਇਹ ਡੀਲ 31 ਦਸੰਬਰ 2020 ਨੂੰ ਟੁੱਟ ਗਈ ਸੀ। ਜਾਣਕਾਰਾਂ ਮੁਤਾਬਕ ਕੰਪਨੀ ਭਾਰਤੀ ਬਾਜ਼ਾਰ ’ਚ ਮਾਰੂਤੀ ਸੁਜ਼ੂਕੀ ਅਤੇ ਹੁੰਡਈ ਵਰਗੀ ਕੰਪਨੀ ਦੇ ਮੁਕਾਬਲੇ ਪ੍ਰੋਡਕਟ ਨਹੀਂ ਲਿਆ ਸਕੀ। ਸੰਭਵ ਹੀ ਇਹ ਵੀ ਇਕ ਕਾਰਨ ਰਿਹਾ ਹੈ ਕਿ ਕੰਪਨੀ ਭਾਰਤ ’ਚ ਆਪਣਾ ਬਾਜ਼ਾਰ ਬਣਾਉਣ ’ਚ ਸਫਲ ਨਹੀਂ ਹੋ ਸਕੀ।
6. ਭਾਰਤ ਵਿਚ ਪਿਛਲੇ 5 ਸਾਲਾਂ ਚ ਆਪਣੇ ਕਾਰੋਬਾਰ ਬੰਦ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ
ਭਰਤ ਵਿਚ ਪਿਛਲੇ 5 ਸਾਲਾਂ ਦਰਮਿਆਨ ਹੁਣ ਤੱਕ 6 ਵਿਦੇਸ਼ੀ ਕੰਪਨੀਆਂ ਆਪਣੇ ਕਾਰੋਬਾਰ ਨੂੰ ਬੰਦ ਕਰ ਚੁੱਕੀਆਂ ਹਨ।
ਕੰਪਨੀ ਭਾਰਤ ਵਿੱਚ ਸੰਚਾਲਨ ਸਮਾਪਤ
- Ford September 2021
- Harley Davidson September 2020
- Fiat March 2019
- UM Motorcycles October 2019
- Eicher Polaris(Multix) March 2018
- General Motors December 2017
ਇਹ ਵੀ ਪੜ੍ਹੋ : ਆਨਲਾਇਨ ਪੈਸੇ ਦਾ ਲੈਣ-ਦੇਣ ਹੋ ਸਕਦੈ ਬੰਦ, 30 ਸਤੰਬਰ ਤੋਂ ਪਹਿਲਾਂ-ਪਹਿਲਾਂ ਕਰੋ ਇਹ ਕੰਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।