ਫੋਰਸ ਮੋਟਰਜ਼ ਦਾ ਮੁਨਾਫਾ ਅਤੇ ਆਮਦਨ ਵਧੀ

Tuesday, Jan 23, 2018 - 02:32 PM (IST)

ਫੋਰਸ ਮੋਟਰਜ਼ ਦਾ ਮੁਨਾਫਾ ਅਤੇ ਆਮਦਨ ਵਧੀ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਫੋਰਸ ਮੋਟਰਜ਼ ਦਾ ਮੁਨਾਫਾ 37.1 ਫੀਸਦੀ ਘੱਟ ਕੇ 14.6 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 207 ਦੀ ਤੀਜੀ ਤਿਮਾਹੀ 'ਚ ਫੋਰਸ ਮੋਟਰਜ਼ ਦਾ ਮੁਨਾਫਾ 23.2 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਫੋਰਸ ਮੋਟਰਜ਼ ਦੀ ਆਮਦਨ 19.1 ਫੀਸਦੀ ਵਧ ਕੇ 749.5 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਫੋਰਸ ਮੋਟਰਜ਼ ਦੀ ਆਮਦਨ 629.1 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਫੋਰਸ ਮੋਟਰਜ਼ ਦਾ ਐਬਿਟਡਾ 29 ਕਰੋੜ ਰੁਪਏ ਤੋਂ ਵਧ ਕੇ 45.5 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਫੋਰਸ ਮੋਟਰਜ਼ ਦਾ ਐਬਿਟਡਾ ਮਾਰਜਨ 4.6 ਫੀਸਦੀ ਤੋਂ ਵਧ ਕੇ 6.1 ਫੀਸਦੀ ਰਿਹਾ ਹੈ।


Related News