ਸੈਂਸੈਕਸ ਪਹਿਲੀ ਵਾਰ 33,300 ਦੇ ਪਾਰ, ਨਿਫਟੀ 10,350 ਤੋਂ ਉੱਪਰ
Monday, Oct 30, 2017 - 12:41 PM (IST)

ਨਵੀਂ ਦਿੱਲੀ—ਗਲੋਬਲ ਮਾਰਕਿਟ ਤੋਂ ਮਿਲੇ ਸੰਕੇਤਾਂ ਨਾਲ ਸੋਮਵਾਰ ਨੂੰ ਘਰੇਲੂ ਸਟਾਕ ਮਾਰਕਿਟ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ। ਸੈਂਸੈਕਸ 33332.06, ਨਿਫਟੀ 10,383.75 ਦੇ ਨਵੇਂ ਰਿਕਾਰਡ ਹਾਈਏਸਟ ਲੈਵਲ ਤੱਕ ਪਹੁੰਚਣ 'ਚ ਕਾਮਯਾਬ ਹੋਇਆ। ਹੈਵੀਵੇਟ ਓ. ਐੱਨ. ਜੀ. ਸੀ., ਐੱਸ. ਬੀ.ਆਈ., ਮਾਰੂਤੀ, ਰਿਲਾਇੰਸ ਇੰਡਸਟਰੀਜ਼, ਐੱਚ. ਯੂ. ਐੱਲ, ਟੀ. ਸੀ. ਐੱਸ. ਅਤੇ ਆਈ. ਸੀ. ਆਈ. ਸੀ.ਆਈ. ਬੈਂਕ ਦੇ ਸ਼ੇਅਰਾਂ 'ਚ ਵਾਧੇ ਨਾਲ ਮਾਰਕਿਟ ਨੂੰ ਸਪੋਰਟ ਮਿਲ ਰਹੀ ਹੈ। ਉਧਰ ਇੰਫੋਸਿਸ, ਆਈ. ਟੀ. ਸੀ., ਐੱਚ. ਡੀ. ਐੱਫ. ਸੀ. ਅਤੇ ਵਿਪਰੋ 'ਚ ਗਿਰਾਵਟ ਨਾਲ ਮਾਰਕਿਟ 'ਤੇ ਦਬਾਅ ਹੈ। ਫਿਲਹਾਲ ਸੈਂਸੈਕਸ 147 ਪੁਆਇੰਟਸ ਵਧ ਕੇ 33,304 ਪੁਆਇੰਟ ਵਧ ਕੇ 33,304 ਪੁਆਇੰਟਸ 'ਤੇ ਅਤੇ ਨਿਫਟੀ 49 ਪੁਆਇੰਟ ਚੜ੍ਹ ਕੇ 10,372 ਪੁਆਇੰਟ 'ਤੇ ਕਾਰੋਬਾਰ ਕਰ ਰਿਹਾ ਹੈ।
ਨਿਫਟੀ-ਸੈਂਸੈਕਸ ਲਗਾਤਾਰ ਚੌਥੇ ਦਿਨ ਨਵੀਂ ਉੱਚਾਈ 'ਤੇ
ਸ਼ੁੱਕਰਵਾਰ-ਸੈਂਸੈਕਸ 33286.51, ਨਿਫਟੀ 10,366.15
ਵੀਰਵਾਰ-ਸੈਂਸੈਕਸ 33196.17, ਨਿਫਟੀ 10355.65
ਬੁੱਧਵਾਰ-ਸੈਂਸੈਕਸ ਨੇ 33117.33, ਨਿਫਟੀ 10,340.55
ਮਾਰਕਿਟ 'ਚ ਤੇਜ਼ੀ ਦਾ ਇਹ ਹੈ ਕਾਰਨ
ਕਾਰਵੀ ਸਟਾਕ ਬਰੋਕਿੰਗ ਦੇ ਵੀਪੀ ਅੰਬਰੀਸ਼ ਬਾਲਿਗਾ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਇਕਾਨੋਮੀ ਨੂੰ ਬੂਸਟ ਕਰਨ ਲਈ ਚੁੱਕੇ ਗਏ ਕਦਮਾਂ ਨਾਲ ਇੰਵੈਸਟਰਾਂ ਦਾ ਸੈਂਟੀਮੈਂਟਸ ਬੂਸਟ ਹੋਇਆ ਹੈ।
ਸਰਕਾਰੀ ਬੈਂਕਾਂ ਲਈ 2.11 ਲੱਖ ਕਰੋੜ ਰੁਪਏ ਦੇ ਰਿਕੈਪਿਟਲਾਈਜੇਸ਼ਨ ਪਲਾਨ ਅਤੇ 7 ਲੱਖ ਕਰੋੜ ਰੁਪਏ ਦੇ ਭਾਰਤਮਾਲਾ ਪ੍ਰਾਜੈਕਟ ਨਾਲ ਮਾਰਕਿਟ ਨੂੰ ਬੂਸਟ ਡੋਜ਼ ਮਿਲਿਆ ਹੈ।
ਪੀ. ਐੱਸ. ਯੂ. ਬੈਂਕ ਸ਼ੇਅਰਾਂ 'ਚ ਖਰੀਦਦਾਰੀ ਨਾਲ ਮਾਰਕਿਟ ਨੂੰ ਸਪੋਰਟ ਮਿਲੀ ਹੈ।
ਫਾਰਚਊਨ ਫਿਸਕਲ ਦੇ ਡਾਇਰੈਕਟ ਜਗਦੀਸ਼ ਠੱਕਰ ਨੇ ਕਿਹਾ ਕਿ ਸਤੰਬਰ ਕੁਆਟਰ ਦੇ ਨਤੀਜੇ ਚੰਗੇ ਆ ਰਹੇ ਹਨ। ਇਸ ਨਾਲ ਮਾਰਕਿਟ ਦੇ ਵਾਧੇ ਨੂੰ ਸਪੋਰਟ ਮਿਲ ਰਹੀ ਹੈ। ਓ. ਐੱਨ. ਜੀ. ਸੀ., ਮਾਰੂਤੀ, ਰਿਲਾਇੰਸ ਇੰਡਸਟਰੀ, ਐੱਚ. ਯੂ. ਐੱਲ. ਅਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਨਤੀਜੇ ਚੰਗੇ ਰਹੇ ਹਨ।
ਕੰਜ਼ਿਊਮਰ ਡਿਊਰੇਬਲਸ, ਕੈਪੀਟਲ ਗੁਡਸ, ਆਇਲ ਐਂਡ ਗੈਸ, ਪਾਵਰ ਫਾਰਮਾ, ਰਿਐਲਟੀ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਦਾਰੀ ਨਾਲ ਮਾਰਕਿਟ ਮਜ਼ਬੂਤ ਹੋਈ ਹੈ।
ਇਸ ਤੋਂ ਇਲਾਵਾ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਹੋ ਰਹੀ ਹੈ।
ਮਾਰੂਤੀ ਸੁਜ਼ੂਕੀ ਆਲਟਾਈਮ ਹਾਈ 'ਤੇ
ਸਤੰਬਰ ਕੁਆਟਰ 'ਚ ਮਾਰੂਤੀ ਸੁਜ਼ੂਕੀ ਦੇ ਨਤੀਜੇ ਚੰਗੇ ਰਹਿਣ ਨਾਲ ਕਾਰੋਬਾਰ 'ਚ ਸਟਾਕ 2 ਫੀਸਦੀ ਤੋਂ ਜ਼ਿਆਦਾ ਵਧਿਆ। ਬੀ. ਐੱਸ. ਈ. 'ਤੇ ਮਾਰੂਤੀ ਸੁਜ਼ੂਕੀ ਦਾ ਸਟਾਕ 2.07 ਫੀਸਦੀ ਵਧ ਕੇ 8282.85 ਦੇ ਆਲਟਾਈਮ ਹਾਈ 'ਤੇ ਪਹੁੰਚ ਗਿਆ।