ਬੈਂਕ ਖਾਤਾਧਾਰਕਾਂ ਲਈ ਕੰਮ ਦੀ ਖ਼ਬਰ, RBI ਨੇ ਦਿੱਤੀ ਇਹ ਵੱਡੀ ਸੌਗਾਤ

10/03/2020 6:10:25 PM

ਮੁੰਬਈ— ਜੇਕਰ ਤੁਹਾਨੂੰ ਬੈਂਕ ਤੋਂ ਸ਼ਿਕਾਇਤ ਹੈ ਤਾਂ ਹੁਣ ਤੁਸੀਂ ਸਿੱਧੇ ਬੈਂਕਿੰਗ ਨਿਗਰਾਨ ਆਰ. ਬੀ. ਆਈ. ਕੋਲ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਇਸ ਲਈ ਇਕ ਵਿਸ਼ੇਸ਼ ਪੋਰਟਲ 'ਕੰਪਲੇਟ ਮੈਨੇਜਮੈਂਟ ਸਿਸਟਮ (ਸੀ. ਐੱਮ. ਐੱਸ.)' ਬਣਾਇਆ ਗਿਆ ਹੈ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਆਪਣੀ 'ਗਾਹਕ ਜਾਗਰੂਕਤਾ ਮੁਹਿੰਮ' ਲਈ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੂੰ ਨਾਲ ਜੋੜਿਆ ਹੈ।

ਇਸ 'ਚ ਅਮਿਤਾਭ ਕਹਿ ਰਹੇ ਹਨ ਕਿ ਜੇਕਰ ਬੈਂਕ ਨੇ ਤੁਹਾਨੂੰ ਕੋਈ ਬੀਮਾ ਪਾਲਿਸੀ ਜਾਂ ਕੋਈ ਵੀ ਵਿੱਤੀ ਸੇਵਾ ਦਿੱਤੀ ਹੈ, ਜੋ ਤੁਹਾਡੇ ਕੰਮ ਦੀ ਨਹੀਂ ਹੈ ਜਾਂ ਤੁਸੀਂ ਉਸ ਲਈ ਬੇਨਤੀ ਕੀਤੀ ਸੀ ਪਰ ਉਸ ਦੀਆਂ ਸ਼ਰਤਾਂ ਨੂੰ ਤੁਹਾਡੇ ਨਾਲ ਸਾਂਝਾ ਨਹੀਂ ਕੀਤਾ ਗਿਆ ਹੈ ਤਾਂ ਬੈਂਕ ਖ਼ਿਲਾਫ ਸ਼ਿਕਾਇਤ ਕਰਨ ਤੋਂ ਝਿਜਕੋ ਨਹੀਂ। ਜੇਕਰ ਤੁਸੀਂ ਬੈਂਕ ਦੇ ਉੱਤਰ ਤੋਂ ਸੰਤੁਸ਼ਟ ਨਹੀਂ ਹੋ ਤਾਂ ਆਰ. ਬੀ. ਆਈ. ਦੇ ਸੀ. ਐੱਮ. ਐੱਸ. ਪੋਰਟਲ 'ਤੇ ਸ਼ਿਕਾਇਤ ਕਰ ਸਕਦੇ ਹੋ।

 

ਰਿਜ਼ਰਵ ਬੈਂਕ ਪਿਛਲੇ ਇਕ ਸਾਲ 'ਚ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਵੱਖ-ਵੱਖ ਖੇਤਰੀ ਭਾਸ਼ਾਵਾਂ 'ਚ ਇਹ ਮੁਹਿੰਮ ਚਲਾ ਰਿਹਾ ਹੈ। ਇਸ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਣਾ ਹੈ, ਤਾਂ ਜੋ ਲੋਕ ਆਪਣੇ ਅਧਿਕਾਰਾਂ ਤੇ ਜਿੰਮੇਵਾਰੀਆਂ ਨੂੰ ਨਾ ਭੁੱਲਣ। ਟਵਿੱਟਰ 'ਤੇ ਰਿਜ਼ਰਵ ਬੈਂਕ ਸਭ ਤੋਂ ਲੋਕਪ੍ਰਿਅ ਕੇਂਦਰੀ ਬੈਂਕ ਹੈ। ਟਵਿੱਟਰ 'ਤੇ ਉਸ ਦੇ ਸਮਰਥਕਾਂ ਦੀ ਗਿਣਤੀ 9.66 ਲੱਖ ਹੈ। ਉੱਥੇ ਹੀ, ਫੈਡਰਲ ਰਿਜ਼ਰਵ ਦੇ ਸਮਰਥਕਾਂ ਦੀ ਗਿਣਤੀ 6.44 ਲੱਖ ਅਤੇ ਯੂਰਪੀ ਕੇਂਦਰੀ ਬੈਂਕਾਂ ਦੇ ਸਮਰਥਕਾਂ ਦੀ ਗਿਣਤੀ 5.81 ਲੱਖ ਹੈ।


Sanjeev

Content Editor

Related News