ਵਿਆਹ ਦੀ ਰਿਸੈਪਸ਼ਨ ’ਚ ਖਾਣੇ ਨਾਲ ਹੋਈ ਫੂਡ ਪੁਆਇਜ਼ਨਿੰਗ, ਕਮਿਸ਼ਨ ਨੇ ਠੋਕਿਆ 40,000 ਰੁਪਏ ਦਾ ਜੁਰਮਾਨਾ

Saturday, Dec 09, 2023 - 10:42 AM (IST)

ਜਲੰਧਰ (ਇੰਟ.)– ਕੇਰਲ ਦੇ ਏਰਨਾਕੁਲਮ ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਇਕ ਖਪਤਕਾਰ ਨੂੰ ਵਿਆਹ ਦੀ ਰਿਸੈਪਸ਼ਨ ’ਚ ਪਰੋਸੇ ਗਏ ਜ਼ਹਿਰੀਲੇ ਖਾਣੇ ਨੂੰ ਖਾਣ ਤੋਂ ਬਾਅਦ ਹੋਈ ਫੂਡ ਪੁਆਇਜ਼ਨਿੰਗ ਦੇ ਮਾਮਲੇ ਵਿਚ ਸ਼ਿੰਕਜ਼ਾ ਕੱਸ ਦਿੱਤਾ ਹੈ। ਫੂਡ ਪੁਆਇਜ਼ਨਿੰਗ ਹੋਣ 'ਤੇ ਕਮਿਸ਼ਨ ਨੇ ਮੈਸਰਸ ਸੇਂਟ ਮੈਰੀ ਕੈਟਰਿੰਗ ਨੂੰ 40,000 ਰੁਪਏ ਦਾ ਤੱਕ ਦਾ ਜੁਰਮਾਨਾ ਠੋਕਿਆ ਹੈ।

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ

ਕੀ ਹੈ ਮਾਮਲਾ
ਸ਼ਿਕਾਇਤਕਰਤਾ ਉਮੇਸ਼ ਵੀ. ਨੇ ਆਪਣੀ ਸ਼ਿਕਾਇਤ ’ਚ ਕਿਹਾ ਸੀ ਕਿ 5 ਮਈ 2019 ਨੂੰ ਉਹ ਚੋਰਾਕੁਝੀ ਦੇ ਸੇਂਟਰ ਸਟੀਫਨਸ ਚਰਚ ’ਚ ਇਕ ਵਿਆਹ ਸਮਾਰੋਹ ’ਚ ਪੁੱਜੇ ਸਨ। ਵਿਆਹ ਦਾ ਰਿਸੈਪਸ਼ਨ ਸਮਾਰੋਹ ਚਰਚ ਦੇ ਐਡੀਟੋਰੀਅਮ ਵਿਚ ਆਯੋਜਿਤ ਕੀਤਾ ਗਿਆ ਸੀ ਅਤੇ ਭੋਜਨ ਦੀ ਸਪਲਾਈ ਮੈਸਰਸ ਸੇਂਟ ਮੈਰੀ ਕੈਟਰਿੰਗ ਦੇ ਮਾਲਕ ਵਿਜਯਨ ਜਾਰਜ ਵਲੋਂ ਕੀਤੀ ਗਈ ਸੀ। ਭੋਜਨ ਖਾਣ ਤੋਂ ਬਾਅਦ ਉਨ੍ਹਾਂ ਦਾ ਢਿੱਡ ਖ਼ਰਾਬ ਹੋ ਗਿਆ ਅਤੇ ਉਨ੍ਹਾਂ ਨੂੰ ਵਾਰ-ਵਾਰ ਉਲਟੀਆਂ ਆਉਣ ਲੱਗੀਆਂ।

ਇਹ ਵੀ ਪੜ੍ਹੋ - ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ

ਉਨ੍ਹਾਂ ਨੇ ਦਾਅਵਾ ਕੀਤਾ ਕਿ ਬਾਅਦ ਵਿਚ ਉਨ੍ਹਾਂ ਨੂੰ ਦਸਤ ਲੱਗਣ ਕਾਰਨ 3 ਦਿਨਾਂ ਤੱਕ ਹਸਪਤਾਲ ’ਚ ਦਾਖਲ ਰਹਿਣਾ ਪਿਆ। ਇਸ ਕਾਰਨ ਉਨ੍ਹਾਂ ਨੂੰ ਇਲਾਜ ’ਤੇ 11,845 ਰੁਪਏ ਖ਼ਰਚ ਕਰਨੇ ਪਏ। ਸ਼ਿਕਾਇਤਕਰਤਾ ਨੇ ਕਿਹਾ ਕਿ ਵਿਆਹ ’ਚ ਹਾਜ਼ਰ ਹੋਰ ਲੋਕ ਵੀ ਖਾਣਾ-ਖਾਣ ਤੋਂ ਬਾਅਦ ਉਲਟੀਆਂ ਅਤੇ ਦਸਤ ਤੋਂ ਪੀੜਤ ਹੋਏ ਸਨ। ਉਨ੍ਹਾਂ ਨੇ ਕਮਿਸ਼ਨ ਨੂੰ ਕੈਟਰਿੰਗ ਦੇ ਮਾਲਕ ਦੀ ਸੇਵਾ ਵਿਚ ਕਮੀ ਅਤੇ ਮਾਨਸਿਕ ਪ੍ਰੇਸ਼ਾਨੀ ਲਈ 50,000 ਰੁਪਏ ਦੇਣ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ - NCRB ਦੀ ਰਿਪੋਰਟ 'ਚ ਖ਼ੁਲਾਸਾ, ਰੋਜ਼ਾਨਾ 30 ਕਿਸਾਨ ਜਾਂ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ, ਜਾਣੋ ਪੰਜਾਬ ਦੇ ਹਾਲਾਤ

ਕਮਿਸ਼ਨ ਨੇ ਫ਼ੈਸਲੇ ’ਚ ਕੀ ਕਿਹਾ?
ਖਪਤਕਾਰ ਵਿਵਾਦ ਹੱਲ ਕਮਿਸ਼ਨ ਦੇ ਮੁਖੀ ਡੀ. ਬੀ. ਬੀਨੂ, ਮੈਂਬਰ ਵੀ. ਰਾਮਚੰਦਰਨ ਅਤੇ ਸ਼੍ਰੀਵਿੱਦਿਆ ਟੀ. ਐੱਨ. ਦੀ ਬੈਂਚ ਨੇ ਸੁਣਵਾਈ ਦੌਰਾਨ ਪਾਇਆ ਕਿ ਕੈਟਰਰਸ ਦੀ ਲਾਪਰਵਾਹੀ ਕਾਰਨ ਸ਼ਿਕਾਇਤਕਰਤਾ ਨੂੰ ਕਾਫ਼ੀ ਅਸਹੂਲਤ, ਮਾਨਸਿਕ ਪ੍ਰੇਸ਼ਾਨੀ, ਔਖਿਆਈ ਅਤੇ ਵਿੱਤੀ ਨੁਕਸਾਨ ਉਠਾਉਣਾ ਪਿਆ। ਉਨ੍ਹਾਂ ਨੇ ਕਿਹਾ ਕਿ ਇਹ ਕੈਟਰਰਸ ਦੀ ਸੇਵਾ ’ਚ ਸਪੱਸ਼ਟ ਤੌਰ ’ਤੇ ਕਮੀ ਸੀ। ਕਮਿਸ਼ਨ ਨੇ ਮੈਸਰਸ ਸੇਂਟ ਮੈਰੀ ਕੈਟਰਿੰਗ ਨੂੰ ਮੁਆਵਜ਼ੇ ਵਜੋਂ 30,000 ਰੁਪਏ ਦੇਣ ਦੇ ਹੁਕਮ ਦਿੱਤੇ। ਕਮਿਸ਼ਨ ਨੇ ਕਿਹਾ ਕਿ ਇਸ ਤੋਂ ਇਲਾਵਾ ਖਪਤਕਾਰ ਨੂੰ ਮੁਕੱਦਮੇ ਦੇ ਖ਼ਰਚੇ ਲਈ 10,000 ਰੁਪਏ ਵੀ ਦੇਣੇ ਹੋਣਗੇ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News