FMCG ਕੰਪਨੀਆਂ ਨੂੰ ਤੀਸਰੀ ਤਿਮਾਹੀ ’ਚ ਮਾਰਜਨ ’ਚ ਸੁਧਾਰ, ਗ੍ਰਾਮੀਣ ਵਿਕਰੀ ’ਚ ਵਾਪਸੀ ਦੀ ਉਮੀਦ
Monday, Nov 07, 2022 - 11:55 AM (IST)
ਨਵੀਂ ਦਿੱਲੀ (ਭਾਸ਼ਾ) – ਰੋਜ਼ਾਨਾ ਖਪਤ ਵਾਲੇ ਉਤਪਾਦਾਂ ਦੇ ਨਿਰਮਾਤਾ ਐੱਫ. ਐੱਮ. ਸੀ. ਜੀ. ਸੈਕਟਰ ਨੂੰ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ ਤੋਂ ਆਪਣੇ ਮਾਰਜਨ ’ਚ ਸੁਧਾਰ ਦੇ ਨਾਲ ਗ੍ਰਾਮੀਣ ਬਾਜ਼ਾਰ ਤੋਂ ਵਾਪਸੀ ਦੀ ਵੀ ਉਮੀਦ ਹੈ। ਹਾਲਾਂਕਿ ਐੱਫ. ਐੱਮ. ਸੀ. ਜੀ. ਉਦਯੋਗ ਨੂੰ 2022-23 ਦੀ ਦੂਜੀ ਤਿਮਾਹੀ, ਭਾਵ ਸਤੰਬਰ ਤਿਮਾਹੀ ’ਚ ਉੱਚ ਮਹਿੰਗਾਈ ਕਾਰਨ ਵਿਕਰੀ ’ਚ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਐੱਫ. ਐੱਮ. ਸੀ. ਜੀ. ਖੇਤਰ ਨੂੰ ਹੁਾਂ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਤੇ ਪੇਂਡੂ ਖੇਤਰਾਂ ’ਚ ਚੰਗੇ ਮਾਨਸੂਨ ਤੇ ਵਾਢੀ ਨਾਲ ਖੇਤਰ ’ਚ ਹੁਣ ਸੁਧਾਰ ਹੋਣ ਦੀ ਉਮੀਦ ਹੈ।
ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ ’ਚ ਐੱਫ. ਐੱਮ. ਸੀ. ਜੀ. ਕੰਪਨੀਆਂ ਨੇ ਆਪਣੀ ਵਿਕਰੀ ’ਚ ਮੁੱਲ ਦੁਆਰਾ ਸੰਚਾਲਿਤ ਵਾਧਾ ਦਰਜ ਕੀਤਾ ਹੈ। ਕੁਝ ਸ਼੍ਰੇਣੀਆਂ ’ਚ ਬ੍ਰਿਟੈਨੀਆ, ਡਾਬਰ ਤੇ ਨੈਸਲੇ ਵਰਗੀਆਂ ਐੱਫ. ਐੱਮ. ਸੀ. ਜੀ. ਕੰਪਨੀਆਂ ਨੇ ਵੀ ਵਿਕਰੀ ’ਚ ਵਾਧਾ ਦਰਜ ਕੀਤਾ ਹੈ। ਘਰੇਲੂ ਕੰਪਨੀ ਮੈਰਿਕੋ ਨੇ ਪਿਛਲੀ ਤਿਮਾਹੀ ਦੇ ਆਪਣੇ ਵਿੱਤੀ ਨਤੀਜਿਆਂ ’ਚ ਕਿਹਾ, ‘‘ਸਥਿਰ ਪ੍ਰਚੂਨ ਮਹਿੰਗਾਈ ਕਾਰਨ ਐੱਫ. ਐੱਮ. ਸੀ. ਜੀ. ਹਿੱਸੇ ਖੇਤਰ ’ਚ ਲਗਾਤਾਰ ਚੌਥੀ ਤਿਮਾਹੀ ’ਚ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਮੰਗ ਦੀ ਭਾਵਨਾ ਕਾਫ਼ੀ ਹੱਦ ਤੱਕ ਪਿਛਲੀ ਤਿਮਾਹੀ ਦੇ ਸਮਾਨ ਹੈ ਅਤੇ ਤਿਮਾਹੀ ਦੇ ਆਖਰੀ ਮਹੀਨੇ ’ਚ ਇਸ ’ਚ ਥੋੜ੍ਹਾ ਜਿਹਾ ਸੁਧਾਰ ਹੋਇਆ ਸੀ। ਪੈਰਾਸ਼ੂਟ, ਸਫੋਲਾ ਤੇ ਹੇਅਰ ਐਂਡ ਕੇਅਰ ਵਰਗੇ ਬ੍ਰਾਂਡਾਂ ਤਹਿਤ ਉਤਪਾਦ ਵੇਚਣ ਵਾਲੀ ਕੰਪਨੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੌਰਾਨ ਕੁੱਲ ਮਾਰਜਿਨ ਤਿਮਾਹੀ ਆਧਾਰ ’ਤੇ ਸੁਧਰਨਾ ਚਾਹੀਦਾ ਹੈ। ਇਸ ਦੇ ਨਾਲ ਹੀ, ਦੂਜੀ ਤਿਮਾਹੀ ’ਚ ਆਪਣੀ ਸਭ ਤੋਂ ਉੱਚੀ ਤਿਮਾਹੀ ਆਮਦਨ ਪੋਸਟ ਕਰਨ ਵਾਲੇ ਬ੍ਰਿਟੇਨ ਨੇ ਵੀ ਲਾਗਤ ਤੇ ਮੁਨਾਫੇ ਦੇ ਮੋਰਚੇ ’ਤੇ ਕਿਹਾ ਕਿ ਆਟਾ ਤੇ ਦੁੱਧ ਉਤਪਾਦਾਂ ’ਚ ਮਹਿੰਗਾਈ ਵਧਣ ਨਾਲ ਵਸਤੂਆਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ।