FM ਨਿਰਮਲਾ ਸੀਤਾਰਮਨ ਪ੍ਰੈੱਸ ਕਾਨਫਰੈੱਸ-4, ਜਾਣੋ ਅੱਜ ਕਿਹੜੇ ਸੈਕਟਰ ਨੂੰ ਮਿਲੀ ਕਿੰਨੀ ਰਾਹਤ

Saturday, May 16, 2020 - 06:06 PM (IST)

FM ਨਿਰਮਲਾ ਸੀਤਾਰਮਨ ਪ੍ਰੈੱਸ ਕਾਨਫਰੈੱਸ-4, ਜਾਣੋ ਅੱਜ ਕਿਹੜੇ ਸੈਕਟਰ ਨੂੰ ਮਿਲੀ ਕਿੰਨੀ ਰਾਹਤ

ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲਗਾਤਾਰ ਚੌਥੇ ਦਿਨ ਪ੍ਰੈੱਸ ਕਾਰਨਫਰੈਂਸ ਕੀਤੀ। ਪਿਛਲੇ ਤਿੰਨ ਦਿਨ ਯਾਨੀ ਕਿ ਬੁੱਧਵਾਰ ਤੋਂ ਲਗਾਤਾਰ ਕੇਂਦਰ ਸਰਕਾਰ ਵਲੋਂ ਜਾਰੀ 20 ਕਰੋੜ ਦੇ ਰਾਹਤ ਪੈਕੇਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਹਰ ਰੋਜ਼ ਕਿਸੇ ਨਾ ਕਿਸੇ ਸੈਕਟਰ ਨੂੰ ਲੈ ਕੇ ਕੁਝ ਖਾਸ ਐਲਾਨ ਕੀਤੇ ਜਾ ਰਹੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਫੋਕਸ ਇਜ਼ ਆਫ ਡੂਇੰਗ 'ਤੇ ਹੈ ਅਤੇ ਡੀਬੀਟੀ, ਜੀਐਸਟੀ ਸੁਧਾਰ ਦੀ ਦਿਸ਼ਾ ਵਿਚ ਅਹਿਮ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ਼ ਵਿਚ ਨਿਵੇਸ਼ ਲਿਆਉਣਾ ਹੈ ਅਤੇ ਰੋਜ਼ਗਾਰ ਦੇ ਮੌਕੇ ਵੀ ਵਧਾਉਣੇ ਹਨ। ਵਿਦੇਸ਼ੀ ਨਿਵੇਸ਼ ਲਈ ਭਾਰਤ ਵਿਚ ਵਧੀਆ ਮੌਕੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਸੈਕਟਰ ਅੱਜ ਭਾਰੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਆਤਮਨਿਰਭਰ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨੀਆ ਤੋਂ ਵੱਖ ਹੋ ਜਾਵਾਂਗੇ। ਇਸ ਦੇ ਨਾਲ ਵਿੱਤ ਮੰਤਰੀ ਨੇ ਕਿਹਾ ਕਿ ਮੇਕ ਇਨ ਇੰਡੀਆ ਆਤਮ ਨਿਰਭਰ ਭਾਰਤ ਦਾ ਮੁੱਖ ਅੰਗ ਹੈ। ਨਿਵੇਸ਼ ਲਈ ਭਾਰਤ ਨੂੰ ਆਕਰਸ਼ਕ ਬਣਾਉਣਾ ਹੈ ਅਤੇ 8 ਖੇਤਰਾਂ ਵਿਚ ਅੱਜ ਰਿਫਾਰਮ ਦਾ ਐਲਾਨ ਕੀਤਾ ਜਾਵੇਗਾ।

ਅੱਜ ਯਾਨੀ ਕਿ ਸ਼ਨੀਵਾਰ ਨੂੰ ਫਿਰ ਤੋਂ ਵਿੱਤ ਮੰਤਰੀ ਪ੍ਰੈੱਸ ਕਾਨਫਰੈਂਸ ਕਰ ਰਹੇ ਹਨ। ਆਓ ਜਾਣਦੇ ਹਾਂ ਅੱਜ ਦੇ ਐਲਾਨ

  • ਸਮਾਜਿਕ ਬੁਨਿਆਦੀ ਢਾਂਚੇ ਲਈ 8100 ਕਰੋੜ ਰੁਪਏ ਦੀ ਵਿਵਸਥਾ 
  • ਨਿਵੇਸ਼ ਲਈ ਭਾਰਤ ਨੂੰ ਆਕਰਸ਼ਕ ਬਣਾਉਣਾ ਹੈ, 8 ਖੇਤਰਾਂ ਵਿਚ ਅੱਜ ਰਿਫਾਰਮ ਦਾ ਐਲਾਨ ਕੀਤਾ ਜਾਵੇਗਾ 
  • ਰਿਫਾਰਮ, ਟ੍ਰਾਂਸਫਾਰਮ ਅਤੇ ਪ੍ਰਫਾਰਮ 'ਤੇ ਭਾਰਤ ਦਾ ਜ਼ੋਰ
  • ਪੁਲਾੜ ਖੇਤਰ ਵਿਚ ਨਿੱਜੀ ਖੇਤਰ ਦੀ ਭਾਗੀਦਾਰੀ ਵਧਾਉਣ ਦੀ ਯੋਜਨਾ । ਗ੍ਰਹਿ ਦੀ ਖੋਜ, ਬਾਹਰੀ ਪੁਲਾੜ ਯਾਤਰਾ ਲਈ ਰਾਹ ਖੋਲੇਗੀ
  • ਆਉਣ ਵਾਲੇ ਸਾਲਾਂ ਵਿਚ, ਦੁਨੀਆ ਦੇ ਸਭ ਤੋਂ ਵੱਡੇ ਇੰਜਨ ਉਤਪਾਦਕ ਜਹਾਜ਼ਾਂ ਦੇ ਰੱਖ ਰਖਾਵ ਦੀ ਲਾਗਤ ਨੂੰ ਘਟਾਉਣ ਲਈ ਆਪਣੀ ਇੰਜਣ ਮੁਰੰਮਤ ਦੀ ਸਹੂਲਤ ਭਾਰਤ ਲਿਆਉਣਗੇ।

ਰੱਖਿਆ ਉਤਪਾਦਨ ਵਿਚ FDI 49 ਫੀਸਦੀ ਤੋਂ ਵਧਾ ਕੇ ਕੀਤਾ 75 ਫੀਸਦੀ

ਰੱਖਿਆ ਖੇਤਰ ਵਿਚ ਸੁਧਾਰ ਲਈ ਵੱਡਾ ਕਦਮ ਚੁੱਕਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਉਤਪਾਦਨ 'ਚ ਨਿਰਭਰ ਬਣਨ ਲਈ ਮੇਕ ਇਨ ਇੰਡੀਆ 'ਤੇ ਜ਼ੋਰ ਦਿੱਤਾ ਜਾਵੇਗਾ। ਫੌਜ ਨੂੰ ਆਧੁਨਿਕ ਹਥਿਆਰਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਖੇਤਰ ਵਿਚ ਐਫ.ਡੀ.ਆਈ. ਦੀ ਹੱਦ 49 ਫੀਸਦੀ ਤੋਂ ਵਧਾ ਕੇ 75 ਫੀਸਦੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਰਡੀਨੈਂਸ ਫੈਕਟਰੀ ਬੋਰਡ ਦਾ ਇਨਕਾਰਪੋਰੇਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੁਝ ਹਥਿਆਰਾਂ ਦੇ ਆਯਾਤ 'ਤੇ ਬੈਨ ਲੱਗੇਗਾ ਅਤੇ ਉਨ੍ਹਾਂ ਦੀ ਸੂਚੀ ਵੀ ਬਣੇਗੀ।

ਪੀਪੀਪੀ ਮਾਡਲ ਦੇ ਤਹਿਤ ਏਅਰਪੋਰਟ ਦਾ ਵਿਕਾਸ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪਬਲਿਕ ਪ੍ਰਾਈਵੇਟ ਮਾਡਲ ਦੇ ਤਹਿਤ ਏਅਰਪੋਰਟ ਦਾ ਵਿਕਾਸ ਕੀਤਾ ਜਾਵੇਗ। ਉਨ੍ਹਾਂ ਨੇ ਕਿਹਾ ਕਿ 6 ਏਅਰਪੋਰਟ ਦੀ ਨਿਲਾਮੀ ਕੀਤੀ ਜਾਵੇਗੀ। ਹੋਰ ਏਅਰ ਸਪੇਸ ਨੂੰ ਵਧਾਇਆ ਜਾਵੇਗਾ ਅਜੇ ਸਿਰਫ 60 ਫੀਸਦੀ ਏਅਰਸਪੇਸ ਖੁੱਲ੍ਹਾ ਹੈ। ਏਅਰਸਪੇਸ ਵਧਾਉਣ ਨਾਲ ਹਜ਼ਾਰ ਕਰੋੜ ਰੁਪਏ ਬਚਣਗੇ। ਪੀਪੀਪੀ ਮਾਡਲ ਨਾਲ ਏਅਰਪੋਰਟ ਵਿਕਸਿਤ ਕੀਤੇ ਜਾਣਗੇ। 12 ਹਵਾਈ ਅੱਡਿਆਂ 'ਤੇ 13 ਹਜ਼ਾਰ ਕਰੋੜ ਦਾ ਨਿਵੇਸ਼ ਹੋਵੇਗਾ।

ਕੋਲਾ ਸੈਕਟਰ

ਵਿੱਤ ਮੰਤਰੀ ਨੇ ਅਹਿਮ ਐਲਾਨ ਕਰਦੇ ਹੋਏ ਕਿਹਾ ਕਿ ਕੋਲਾ ਖੇਤਰ ਵਿਚ ਕਮਰਸ਼ਿਅਲ ਮਾਈਨਿੰਗ ਸ਼ੁਰੂ ਕੀਤੀ ਜਾਵੇਗੀ ਅਤੇ ਸਰਕਾਰ ਦਾ ਏਕਾਧਿਕਾਰ ਖਤਮ ਹੋਵੇਗਾ। ਕੋਲਾ ਖੇਤਰ ਲਈ 50 ਹਜ਼ਾਰ ਕਰੋੜ ਦਿੱਤੇ ਜਾਣਗੇ। ਸਰਕਾਰ ਖੁੱਲ੍ਹੀ ਨਿਲਾਮੀ ਕਰਵਾਏਗੀ। ਕੋਲਾ ਖੇਤਰ ਦੇ ਕਾਰੋਬਾਰੀਆਂ ਲਈ ਨਿਯਮਾਂ ਵਿਚ ਢਿੱਲ ਦਿੱਤੀ ਜਾਵੇਗੀ। ਕੋਲਾ ਖੇਤਰ ਵਿਚ 500 ਨਵੇਂ ਬਲਾਕ ਦੀ ਨੀਲਾਮੀ ਦੀ ਯੋਜਨਾ ਹੈ।

ਖਣਿਜ ਸੈਕਟਰ

ਨਿਰਮਲਾ ਸੀਤਾਰਮਨ ਨੇ ਖਣਿਜ ਸੈਕਟਰ 'ਚ ਅਹਿਮ ਐਲਾਨ ਕਰਦੇ ਹੋਏ ਕਿਹਾ ਕਿ 500 ਮਾਈਨਿੰਗ ਬਲਾਕਸ ਦੀ ਨਿਲਾਮੀ ਹੋਵੇਗੀ। ਖਣਿਜ ਸੈਕਟਰ 'ਚ ਗ੍ਰੋਥ ਲਈ ਵੱਡੀ ਯੋਜਨਾ ਹੈ। ਮਾਈਨਿੰਗ ਲੀਜ਼ ਟਰਾਂਸਫਰ ਵੀ ਹੋ ਸਕੇਗੀ। ਮਾਈਨਿੰਗ ਸੈਕਟਰ ਵਿਚ ਨਿੱਜੀ ਨਿਵੇਸ਼ ਨੂੰ ਵਾਧਾ ਦਿੱਤਾ ਜਾਵੇਗਾ।


author

Harinder Kaur

Content Editor

Related News